ਐਸ ਐਸ ਪੀ ਦਫਤਰ ਅੰਮ੍ਰਿਤਸਰ ਅੱਗੇ ਧਰਨੇ ਤੋਂ ਬਾਅਦ ਕਿਸਾਨਾਂ ਮਜਦੂਰਾਂ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਨ ਵਾਲੇ ਭਾਜਪਾਈਆਂ ਵਿਰੁੱਧ ਪਰਚੇ ਦਰਜ਼, ਕੱਲ੍ਹ ਤਰਨਜੀਤ ਸਿੰਘ ਸੰਧੂ ਦਾ ਘੇਰਾਓ ਕਰਨ ਦਾ ਐਲਾਨ।
April 18th, 2024 | Post by :- | 20 Views

ਐਸ ਐਸ ਪੀ ਦਫਤਰ ਅੰਮ੍ਰਿਤਸਰ ਅੱਗੇ ਧਰਨੇ ਤੋਂ ਬਾਅਦ ਕਿਸਾਨਾਂ ਮਜਦੂਰਾਂ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਨ ਵਾਲੇ ਭਾਜਪਾਈਆਂ ਵਿਰੁੱਧ ਪਰਚੇ ਦਰਜ਼, ਕੱਲ੍ਹ ਤਰਨਜੀਤ ਸਿੰਘ ਸੰਧੂ ਦਾ ਘੇਰਾਓ ਕਰਨ ਦਾ ਐਲਾਨ।

ਜੰਡਿਆਲਾ ਗੁਰੂ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਚਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਦੇ ਚਲਦੇ, ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਬੀਜੇਪੀ ਸਮੇਤ ਸਾਰਿਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਕਰਨ ਦੇ ਸੱਦੇ ਦੇ ਚਲਦੇ ਕੱਲ੍ਹ ਅੰਮ੍ਰਿਤਸਰ ਨਜ਼ਦੀਕ ਪਿੰਡ ਭਿੱਟੇਵਿਡ ਵਿੱਚ ਭਾਜਪਾ ਲੀਡਰ ਮੁਖਵਿੰਦਰ ਸਿੰਘ ਮਾਹਲ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਗਏ ਕਿਸਾਨਾਂ ਮਜਦੂਰਾਂ ਦੇ ਬੀਜੇਪੀ ਦੇ ਗੁੰਡਿਆਂ ਵੱਲੋਂ ਗਾਲੀਗਲੋਚ ਕਰਦੇ ਹੋਏ ਇੱਟਾਂ ਪੱਥਰਾਂ ਨਾਲ ਕੀਤੇ ਹਮਲੇ ਖਿਲਾਫ ਪਰਚਾ ਦਰਜ਼ ਕਰਵਾਉਣ ਲਈ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਅੱਗੇ ਹਜ਼ਾਰਾਂ ਕਿਸਾਨਾਂ ਮਜਦੂਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ,ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਹੀ ਵਿੱਚ ਪੂਰਾ ਦਿਨਾਂ ਧਰਨਾ ਪ੍ਰਦਰਸ਼ਨ ਦੌਰਾਨ ਪ੍ਰਸ਼ਾਸ਼ਨ ਨਾਲ 2 ਦੌਰ ਦੀ ਮੀਟਿੰਗ ਤੋਂ ਬਾਅਦ ਬਣੀ ਸਹਿਮਤੀ ਤੇ ਡੀ ਆਈ ਜੀ ਬਾਡਰ ਰੇਂਜ ਅਤੇ ਐਸ ਐਸ ਪੀ ਦਿਹਾਤੀ ਵੱਲੋਂ ਸਟੇਜ ਤੋਂ ਬੋਲ ਕੇ ਦੱਸਿਆ ਗਿਆ ਕਿ ਦੋਸ਼ੀ ਕੇਵਲ ਸਿੰਘ ਅਤੇ ਜਗਬੀਰ ਸਿੰਘ ਤੇ ਬਣਦੀ ਕਾਰਵਾਈ ਕਰਦੇ ਹੋਏ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਬਾਕੀ ਰਹਿੰਦੇ ਅਣਪਛਾਤੇ ਵਿਅਕਤੀਆਂ ਲਈ ਤਫਤੀਸ਼ ਕਰਕੇ ਪਰਚੇ ਦਰਜ਼ ਕੀਤੇ ਜਾਣਗੇ। ਸਾਜ਼ਿਸ਼ ਕਰਨ ਤਹਿਤ ਪੱਥਰਬਾਜ਼ੀ ਕਰਵਾਓਣ ਦੇ ਇਲਜ਼ਾਮ ਦੀ ਇਨਕੁਆਰੀ ਕਰਕੇ ਦੋਸ਼ੀ ਪਾਏ ਜਾਣ ਤੇ ਮੁਖਵਿੰਦਰ ਸਿੰਘ ਮਾਹਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਓਹਨਾ ਕਿਹਾ ਕਿ ਪੰਜਾਬ ਪੁਲਿਸ ਇਸ ਘਟਨਾ ਦੌਰਾਨ ਮੂਕ ਦਰਸ਼ਕ ਬਣ ਕੇ ਖੜੀ ਰਹੀ ਜਿਸ ਦੇ ਚਲਦੇ ਇਹ ਮਸਲਾ ਏਨਾ ਖਤਰਨਾਕ ਰੂਪ ਲੈ ਗਿਆ ਜਿਸ ਦਾ ਜਿੰਮੇਵਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਮੌਕੇ ਤੇ ਹਾਜ਼ਿਰ ਡੀਐਸਪੀ ਦੀ ਇਨਕੁਆਰੀ ਕਰਕੇ ਠੋਸ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਕੰਧਾਰ ਸਿੰਘ ਭੋਏਵਾਲ ਨੇ ਕਿਹਾ ਕਿ ਸ਼ੰਭੂ ਬਾਰਡਰ ਮੋਰਚੇ ਦੇ ਨਾਲ ਨਾਲ ਸ਼ੰਭੂ ਰੇਲਵੇ ਸਟੇਸ਼ਨ ਤੇ ਦਿੱਲੀ-ਅੰਮ੍ਰਿਤਸਰ ਰੇਲ ਲਾਈਨ ਤੇ ਚਲ ਰਿਹਾ ਮੋਰਚਾ ਪੂਰੇ ਜੋਸ਼ ਵਿੱਚ ਚੱਲ ਰਿਹਾ ਹੈ ਅਤੇ ਅਗਰ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਕਿਸਾਨ ਅੰਦੋਲਨਕਾਰੀ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਆਉਂਦੇ ਦਿਨਾਂ ਵਿੱਚ ਰੇਲ ਰੋਕੋ ਅੰਦੋਲਨ ਦੇ ਹੋਰ ਵੀ ਮੋਰਚੇ ਖੋਲ੍ਹੇ ਜਾਣਗੇ। ਓਹਨਾ ਕਿਹਾ ਕਿ ਅਸੀਂ ਰੇਲ ਜਾਂ ਸੜਕ ਜਾਮ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਦਾ ਤਾਨਾਸ਼ਾਹੀ ਰਵਈਆ ਇਸ ਲਈ ਜਿੰਮੇਵਾਰ ਹੈ। ਓਹਨਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੱਕਾਂ ਦੀ ਇਸ ਲੜਾਈ ਵਿੱਚ ਸ਼ਾਮਿਲ ਹੋਣ। ਓਹਨਾ ਜਾਣਕਾਰੀ ਦਿੱਤੀ ਕਿ ਕੱਲ੍ਹ ਮਜੀਠੇ ਨਜ਼ਦੀਕ ਚੋਣ ਪ੍ਰਚਾਰ ਲਈ ਪਹੁੰਚ ਅੰਮ੍ਰਿਤਸਰ ਤੋਂ ਬੀਜੇਪੀ ਦੇ ਨੁਮਾਇੰਦੇ ਤਰਨਜੀਤ ਸਿੰਘ ਸੰਧੂ ਅਤੇ ਹਲਕਾ ਖਡੂਰ ਸਾਬ੍ਹ ਤੋਂ ਮਨਜੀਤ ਸਿੰਘ ਮੰਨਾ ਨੂੰ ਸਵਾਲ ਕੀਤੇ ਜਾਣਗੇ ਅਤੇ ਅਗਰ ਉਹ ਸਵਾਲਾਂ ਤੋਂ ਭੱਜਦੇ ਹਨ ਤਾਂ ਓਹਨਾ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਦਿਆਲ ਸਿੰਘ ਮੀਆਂਵਿੰਡ, ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਰੁਮਾਣਾਚੱਕ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਕਾਲੇ, ਸੁਖਦੇਵ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ ਸਮੇਤ ਹਾਜ਼ਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review