ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੇ ਦਫਤਰ ਦਾ ਸ਼ੁੱਭ ਉਦਘਾਟਨ
April 11th, 2024 | Post by :- | 53 Views

ਬਾਬਾ ਬਕਾਲਾ ਸਾਹਿਬ 11 ਅਪ੍ਰੈਲ (ਮਨਬੀਰ ਸਿੰਘ ) ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮਾਝੇ ਦੀਆਂ ਸਾਹਿਤਕ ਸਭਾਵਾਂ ਵਿੱਚ ਵਾਧਾ ਕਰਦਿਆਂ, ਨੌਜਵਾਨ ਲੇਖਕਾਂ ਦੇ ਉੱਦਮ ਸਦਕਾ ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੀ ਸਥਾਪਨਾ ਉਪਰੰਤ ਇਸਦਾ ਬਕਾਇਦਾ ਦਫਤਰ ਵੇਰਕਾ ਵਿਖੇ ਖੋਲ੍ਹਿਆ ਗਿਆ, ਜਿਸਦਾ ਕਿ ਰਸਮੀਂ ਤੌਰ ‘ਤੇ ਉਦਘਾਟਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ ਵੇਰਕਾ ਅਤੇ ਬਾਬਾ ਰਵੀ ਸ਼ਾਹ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ । ਇਸ ਮੌਕੇ ਸ: ਸੁਰਜੀਤ ਸਿੰਘ ਅਸ਼ਕ ਨੂੰ ਸਾਹਿਤ ਪ੍ਰਚਾਰ ਮੰਚ, ਅੰਮ੍ਰਿਤਸਰ ਦੇ ਬਤੌਰ ਪ੍ਰਧਾਨ ਨਿਯੁਕਤ ਕਰਦਿਆਂ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਰਾਜੀਵ ਮੈਹਣੀਆਂ ਨੇ ਦੱਸਿਆ ਕਿ ਮੰਚ ਵੱਲੋਂ ਦਫਤਰ ਦੇ ਉਦਘਾਟਨ ਮਗਰੋਂ ਬਹੁਤ ਜਲਦ ਹੀ ਇਕ ਪੰਜਾਬ ਪੱਧਰ ਦਾ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਬ ਭਰ ਵਿਚੋਂ ਕਵੀਜਨ ਪੁਜਣਗੇ । ਇਸ ਮੌਕੇ ਮੰਚ ਦੇ ਮੀਡੀਆ ਇੰਚਾਰਜ ਦਿਲਰਾਜ ਸਿੰਘ ਦਰਦੀ ਨੇ ਵੀ ਮੰਚ ਦੀਆਂ ਪ੍ਰਾਪਤੀਆਂ ਅਤੇ ਮਨੋਰਥ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਹੀ ਗਾਇਕ ਸਰਗਮ ਸੋਹੀ ਦੇ ਆ ਰਹੇ ਨਵੇਂ ਗੀਤ “ਕਾਲ” ਦਾ ਪੋਸਟਰ ਵੀ ਲੋਕ ਅਰਪਿਤ ਕੀਤਾ ਗਿਆ । ਮੰਚ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਪਰਮਿੰਦਰ ਕੌਰ ਵੇਰਕਾ, ਬਾਬਾ ਰਵੀ ਸ਼ਾਹ ਸਮੇਤ ਪੁੱਜੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਧਰਵਿੰਦਰ ਸਿੰਘ ਔਲਖ, ਮੱਖਣ ਭੈਣੀਵਾਲਾ, ਮਨਜੀਤ ਸਿੰਘ ਵੱਸੀ, ਰਾਜਵਿੰਦਰ ਕੌਰ ਰਾਜ, ਡਾ: ਕ੍ਰਿਪਾਲ ਸਿੰਘ ਵੇਰਕਾ, ਵਿਜੈ ਸ਼ਰਮਾ, ਰਵਿੰਦਰ ਕੌਰ, ਹਰਮਿੰਦਰ ਸਿੰਘ, ਗੁਰਮੀਤ ਸਿੰਘ, ਸਰਗਮ ਸੋਹੀ, ਪ੍ਰਗਟ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਰਵਿੰਦਰ ਕੁਮਾਰ ਅਤੇ ਹੋਰਨਾਂ ਨੇ ਕਾਵਿ ਕਿਰਤਾਂ ਪੇਸ਼ ਕੀਤੀਆਂ ।
ਫੋਟੋ ਮਨਬੀਰ
ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੇ ਦਫਤਰ ਉਦਘਟਾਨ ਮੌਕੇ ਸਖਸ਼ੀਅਤਾਂ ਦਾ ਮਾਣ ਸਨਮਾਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ ਵੇਰਕਾ, ਬਾਬਾ ਰਵੀ ਸ਼ਾਹ, ਦਿਲਰਾਜ ਸਿੰਘ ਦਰਦੀ, ਸੁਰਜੀਤ ਅਸ਼ਕ, ਰਜੇਸ਼ ਮੈਹਣੀਆਂ ਅਤੇ ਮੰਚ ਦੇ ਅਹੁਦੇਦਾਰ । ਤਸਵੀਰ-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review