ਗਿਆਨ ਸਿੰਘ ‘ਕੰਵਲ’ ਐਵਾਰਡ ਮਾ: ਮਨਜੀਤ ਸਿੰਘ ‘ਵੱਸੀ’ ਨੂੰ
April 20th, 2024 | Post by :- | 42 Views

ਬਾਬਾ ਬਕਾਲਾ ਸਾਹਿਬ 19 ਅਪ੍ਰੈਲ (ਮਨਬੀਰ ਸਿੰਘ ਧੂਲਕਾ.) ਰਣਜੀਤ ਪੰਜਾਬੀ ਸਾਹਿਤ ਸਭਾ (ਰਜਿ:) ਅੰਮ੍ਰਿਤਸਰ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਹਿਤਕ ਸਮਾਗਮ ਦੌਰਾਨ ਮਰਹੂਮ ਸ਼ਾਇਰ ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਖਜ਼ਾਨਚੀ ਅਤੇ ਕਵੀ ਮਾ: ਮਨਜੀਤ ਸਿੰਘ ਵੱਸੀ ਨੂੰ ਦਿੱਤਾ ਜਾਵੇਗਾ । ਸਭਾ ਦੇ ਪ੍ਰਧਾਨ ਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਸੂਚਨਾ ਅਨੁਸਾਰ ਮਿਤੀ 21 ਅਪ੍ਰੈਲ, ਦਿਨ ਐਤਵਾਰ ਨੂੰ 1.30 ਵਜੇ ਦੁਪਿਹਰ ਨੂੰ ਸੈਮੀਨਾਰ ਹਾਲ, ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ, ਡਾ. ਧਰਮ ਸਿੰਘ, ਜਸਵੰਤ ਸਿੰਘ ਕੈਲਵੀ, ਡਾ.ਹੀਰਾ ਸਿੰਘ, ਡਾ. ਗਿਆਨ ਸਿੰਘ ਘਈ ਆਦਿ ਸ਼ੁਸ਼ੋਭਿਤ ਹੋਣਗੇ । ਇਸ ਮੌਕੇ ਸੁਰਿੰਦਰ ਸਿੰਘ ਚੋਹਕਾ ਨੂੰ ਅਜੀਤ ਸਿੰਘ ਆਸ ਪੁਰਸਕਾਰ, ਤਰਸੇਮ ਸਿੰਘ ਭੰਗੂ ਨੂੰ ਨਾਨਕ ਸਿੰਘ ਪੁਰਸਕਾਰ ਸੁਲਤਾਨ ਭਾਰਤੀ ਨੂੰ ਦੇਵ ਦਰਦ ਪੁਰਸਕਾਰ, ਸੁੱਚਾ ਸਿੰਘ ਰੰਧਾਵਾ ਨੂੰ ਬਲਵੰਤ ਸਿੰਘ ਤੇਗ ਪੁਰਸਕਾਰ, ਅਤਰ ਸਿੰਘ ਤਰਸਿੱਕਾ ਨੂੰ ਤਲਵਿੰਦਰ ਸਿੰਘ ਪੁਰਸਕਾਰ, ਹਰਿੰਦਰ ਸਿੰਘ ਨੂੰ ਗੁਰਸ਼ਰਨ ਸਿੰਘ ਬੱਬਰ ਪੁਰਸਕਾਰ, ਕੀਰਤ ਪ੍ਰਤਾਪ ਸਿੰਘ ਪੰਨੂੰ ਨੂੰ ਹਰਬੰਸ ਸਿੰਘ ਨਾਗੀ ਪੁਰਸਕਾਰ, ਮਰਕਸਪਾਲ ਗੁਮਟਾਲਾ ਨੂੰ ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ, ਗੁਰਜੀਤ ਕੌਰ ਅਜਨਾਲਾ ਨੂੰ ਅੰਮ੍ਰਿਤਾ ਪ੍ਰੀਤਮ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਜਾਵੇਗਾ । ਉਪਰੰਤ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ ।
ਮਾ: ਮਨਜੀਤ ਸਿੰਘ ਵੱਸੀ ਦੀ ਫਾਇਲ ਤਸਵੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review