ਡਾਇਲ ਅੰਮ੍ਰਿਤਸਰ ਵੱਲੋਂ 1 ਸਾਲ ਤੋਂ 10 ਸਾਲ ਤਕ ਦੇ ਬੱਚਿਆਂ ਦਾ ਕਰਵਾਇਆ ਜਾਏਗਾ ਆਨਲਾਈਨ ਮੁਕਾਬਲਾ :ਵਧੀਕ ਡਿਪਟੀ ਕਮਿਸ਼ਨਰ ।
March 3rd, 2021 | Post by :- | 47 Views
ਵੈਬਸਾਈਟ ਡਾਇਲ ਅੰਮ੍ਰਿਤਸਰ ਤੋਂ ਜ਼ਿਲਾ ਪ੍ਰਸਾਸ਼ਨ ਦੇ ਸੰਪਰਕ ਨੰਬਰ ਕੀਤੇ ਜਾ ਸਕਦੇ ਹਨ ਪ੍ਰਾਪਤ – ਵਧੀਕ ਡਿਪਟੀ ਕਮਿਸ਼ਨਰ
ਡਾਇਲ ਅੰਮ੍ਰਿਤਸਰ ਵਲੋਂ 1 ਸਾਲ ਤੋਂ 10 ਸਾਲ ਤੱਕ ਦੇ ਬੱਚਿਆਂ ਦਾ ਕਰਵਾਇਆ ਜਾਵੇਗਾ ਆਨਲਾਈਨ ਮੁਕਾਬਲਾ
ਵਧੀਕ ਡਿਪਟੀ ਕਮਿਸ਼ਨਰ ਨੇ ਪੋਸਟਰ ਕੀਤਾ ਰੀਲੀਜ਼
ਅੰਮ੍ਰਿਤਸਰ 3 ਮਾਰਚ 2021—ਕੁਲਜੀਤ ਸਿੰਘ
 ਡਾਇਲ ਅੰਮ੍ਰਿਤਸਰ ਵਲੋਂ 1 ਸਾਲ ਤੋਂ 10 ਸਾਲ ਤੱਕ ਦੇ ਬੱਚਿਆਂ ਦਾ 3uteness of Punjab ਆਨਲਾਈਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸਦੀ ਫੋਟੋਆਂ ਅਪਲੋਡ ਕਰਨ ਦੀ ਅੰਤਿਮ ਮਿਤੀ 25 ਅਪ੍ਰੈਲ 2021 ਹੈ  ਤੇ 26 ਅਪ੍ਰੈਲ ਤੋਂ ਇਹ ਮੁਕਾਬਲਾ ਸ਼ੁਰੂ ਹੋ ਜਾਵੇਗਾ ਅਤੇ ਇਹ ਮੁਕਾਬਲਾ 15 ਦਿਨਾਂ ਤੱਕ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਚੱਲੇਗਾ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਡਿਜੀਟਲ ਸਰਟੀਫਿਕੇਟ ਅਤੇ ਇਨਾਮ ਵੀ ਦਿੱਤੇ ਜਾਣਗੇ।
 ਇਸ ਸਬੰਧੀ ਪੋਸਟਰ ਰੀਲੀਜ਼ ਕਰਦਿਆਂ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਤੇ ਡਾਇਲ ਅੰਮ੍ਰਿਤਸਰ ਵਲੋਂ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਮੁਕਾਬਲੇ ਲਈ ਲੋਕ 9803000179 ਵਟਸਐਪ ਤੇ ਆਪਣੇ ਬੱਚਿਆਂ ਦੀ ਫੋਟੋ ਭੇਜ ਕੇ ਭਾਗ ਲੈ ਸਕਦੇ ਹਨ।  ਉਨਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਦਾਖਲਾ ਮੁਫ਼ਤ ਹੈ। ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੂਰੇ ਪੰਜਾਬ ਦੇ ਲੋਕ ਭਾਗ ਲੈ ਸਕਦੇ ਹਨ।
 ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਬ ਸਾਈਟ ਡਾਇਲ ਅੰਮ੍ਰਿਤਸਰ ਤੇ ਜਾ ਕੇ ਆਮ ਲੋਕ ਜ਼ਰੂਰਤ ਪੈਣ ਤੇ ਜ਼ਿਲਾ ਪ੍ਰਸ਼ਾਸ਼ਨ ਦੇ ਕਿਸੇ ਵੀ ਅਧਿਕਾਰੀ ਦਾ ਫੋਨ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਡਾਇਲ ਅੰਮ੍ਰਿਤਸਰ ਟੀਮ ਵਲੋਂ ਜ਼ਿਲਾ ਪ੍ਰਸ਼ਾਸ਼ਨ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਇਸ ਵੈਬ ਸਾਈਟ ਤੇ ਜ਼ਿਲਾ ਪ੍ਰਸਾਸ਼ਨ ਨਾਲ ਸਬੰਧਤ ਸਾਰੇ ਫੋਨ ਨੰਬਰ ਅਪਲੋਡ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਵੈਬ ਸਾਈਟ ਰਾਹੀਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ, ਬਿਜਲੀ ਕੇਂਦਰਾਂ ਦੇ ਫੋਨ ਨੰਬਰ ਤੋਂ ਇਲਾਵਾ ਲੋਕ ਆਪਣੀ ਘਰੇਲੂ ਜ਼ਰੂਰਤਾਂ ਲਈ ਇਲੈਕਟ੍ਰੀਸ਼ੀਨ, ਪਲੰਬਰ, ਕਾਰਪੈਂਟਰ, ਮਕੈਨਿਕ, ਪੇਂਟਰ ਆਦਿ ਦੇ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਆਉਣ ਵਾਲੇ ਸ਼ਰਧਾਲੂ ਵੀ ਇਸ ਵੈਬਸਾਈਟ ਰਾਹੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਏਅਰਪੋਰਟ ਦੇ ਮੋਬਾਇਲ ਨੰਬਰ ਵੀ ਪ੍ਰਾਪਤ ਕਰ ਸਕਦੇ ਹਨ।
 ਇਸ ਮੌਕੇ ਡਾਇਲ ਅੰਮ੍ਰਿਤਸਰ ਦੇ ਐਮ.ਡੀ. ਸ: ਰਨਦੀਪ ਸਿੰਘ , ਪ੍ਰੋਜੈਕਟ ਹੈਡ ਰਮਨਦੀਪ ਕੌਰ, ਪਾਹੁਲ ਸਿੰਘ, ਵਿਵੇਕ ਕੁਮਾਰ ਅਤੇ ਤਜਿੰਦਰ ਸਿੰਘ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।