ਮਾਝਾ ਪ੍ਰੈਸ ਕਲੱਬ ਦੀ ਸਲਾਨਾ ਮੀਟਿੰਗ ਚ’ ਭੂਪਿੰਦਰ ਸਿੰਘ ਸਿੱਧੂ ਨੂੰ 2024-25 ਲਈ ਕਲੱਬ ਦਾ ਨਵਾਂ ਪ੍ਰਧਾਨ ਥਾਪਿਆ
April 19th, 2024 | Post by :- | 111 Views

ਮਾਝਾ ਪ੍ਰੈਸ ਕਲੱਬ ਦੀ ਸਲਾਨਾ ਮੀਟਿੰਗ ਚ’ ਭੂਪਿੰਦਰ ਸਿੰਘ ਸਿੱਧੂ ਨੂੰ 2024-25 ਲਈ ਕਲੱਬ ਦਾ ਨਵਾਂ ਪ੍ਰਧਾਨ ਥਾਪਿਆ
ਜੰਡਿਆਲਾ ਗੁਰੁ (ਕੁਲਜੀਤ ਸਿੰਘ )-ਅੱਜ ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਸਲਾਨਾ ਮੀਟਿੰਗ ਜੰਡਿਆਲਾ ਵਿੱਖੇ ਹੋਈ ਜਿਸ ਵਿੱਚ ਪਿਛਲੇ ਸਾਲ ਦੀਆਂ ਕਲੱਬ ਦੀਆਂ ਗਤੀ ਵਿਧੀਆਂ ਤੇ ਚਾਣਨਾਂ ਪਾਇਆ ਗਿਆ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨਾਲ ਕਿਵੇਂ ਨਜਿੱਠਣਾ ਹੈ ਉਸ ਤੇ ਵਿਚਾਰ ਚਰਚਾ ਕੀਤੀ ਗਈ।ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਖੱੁਲ ਕਿ ਵਿਚਾਰ ਚਰਚਾ ਹੋਈ।ਇਸ ਸਬੰਧ ਵਿੱਚ ਹਰੇਕ ਆਗੂ ਨੇ ਆਪਣੀ ਰਾਇ ਜਾਹਰ ਕੀਤੀ।ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪੱਤਰਕਾਰਤਾ ਲੋਕਤਤੰਤਰ ਦਾ ਚੌਥਾ ਥੰਮ ਹੈ ਜੋ ਲੋਕਾਂ ਦੀ ਅਵਾਜ ਨੂੰ ਬੁਲੰਦ ਕਰਕੇ ਸਰਕਾਰੇ ਦਰਬਾਰੇ ਪਹੁੰਚਾਉਂਦਾ ਹੈ ਅਤੇ ਸਮਾਜ ਵਿੱਚ ਹੋ ਰਹੀਆ ਬੁਰਾਈਆਂ ਨੂੰ ਉਜਾਗਰ ਕਰਦਾ ਹੈ ਅਤੇ ਚੰਗਿਆਈਆਂ ਨੂੰ ਵੀ ਸਮਾਜ ਦੇ ਸਾਹਮਣੇ ਰੱਖਦਾ ਹੈ।ਪਰ ਅੱਜ ਸਰਕਾਰਾਂ ਵਲੋਂ ਪੱਤਰਕਾਰਾ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਹਨਾਂ ਤੇ ਵੱਖ ਵੱਖ ਤਰਾਂ ਦੀ ਸੈਂਸਰ ਸ਼ਿਪ ਲਗਾਈ ਜਾ ਰਹੀ ਹੈ।ਜੋ ਲੋਕਤੰਤਰ ਵਾਸਤੇ ਖਤਰਾ ਹੈ।ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਕਿਸੇ ਵੀ ਪੱਤਰਕਾਰ ਵੀਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਮੂੰਹ ਪੱਤਰਕਾਰ ਭਾਈਚਾਰਾ ਉਸ ਦਾ ਸਾਥ ਦੇਵੇਗਾ।ਅਖੀਰ ਵਿੱਚ ਨਵੇਂ ਸਾਲ ਦੀ ਪਲੇਠੀ ਮੀਟਿੰਗ ਵਿੱਚ ਰਸਮੀ ਤੌਰ ਤੇ ਨਵੇਂ ਢਾਂਚੇ ਦੀ ਚੋਣ ਕੀਤੀ ਗਈ ਜਿਸ ਵਿੱਚ ਲਖਬੀਰ ਸਿੰਘ ਗਿੱਲ ਨੂੰ ਚੇਅਰਮੈਨ,ਭੂਪਿੰਦਰ ਸਿੰਘ ਸਿੱਧੂ ਨੂੰ ਪ੍ਰਧਾਨ,ਗੁਪਾਲ ਸਿੰਘ ਨੂੰ ਵਾਈਸ ਪ੍ਰਧਾਨ,ਪਰਗਟ ਸਿੰਘ ਘਣਗਸ ਨੂੰ ਵਾਈਸ ਚੇਅਰਮੈਨ,ਸਤਿੰਦਰਬੀਰ ਸਿੰਘ ਹੁੰਦਲ ਨੂੰ ਜਨਰਲ ਸਕੱਤਰ,ਜਗਾਤਰ ਸਿੰਘ ਬੰਡਾਲਾ ਨੂੰ ਜੁਆਇੰਟ ਸਕੱਤਰ,ਗੁਰਪੀ੍ਤ ਸਿੰਘ ਚੰਦੀ ਨੂੰ ਕੈਸ਼ੀਅਰ,ਡਾ ਨਰਿੰਦਰ ਸਿੰਘ ਨੂੰ ਵਾਈਸ ਚੇਅਰਮੈਨ,ਰੰਿਵੰਦਰ ਸਿੰਘ ਗਿੱਲ ਪੀਟੀ ਨੂੰ ਬੁਲਾਰਾ,ਅੰਗਰੇਜ ਸਿੰਘ ਨੂੂੰ ਮੱੁਖ ਬੁਲਾਰਾ,ਜਸਬੀਰ ਸਿੰਘ ਭੋਲਾ ਨੂੰ ਮਾਨਾਵਾਲਾ ਏਰੀਏ ਦਾ ਇੰਚਾਰਜ ਅਤੇ ਬੌਬੀ ਨੂੰ ਮਾਨਾਵਾਲੇ ਤੋਂ ਸਹਾਇਕ ਇੰਚਾਰਜ ਥਾਪਿਆ ਗਿਆ।ਇਸ ਮੌਕੇ ਤੇ ਨਵੀਂ ਗਠਤ ਟੀਮ ਵਲੋਂ ਭੂਪਿੰਦਰ ਸਿੰਘ ਸਿੱਧੂ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਵੀਆਂ ਜਿੰਮੇਵਾਰੀਆਂ ਨਿਭਾੁਉਣ ਵਾਸਤੇ ਤਗੜੇ ਹੋਣ ਲਈ ਉਤਸਾਹਤ ਕੀਤਾ।ਅਖੀਰ ਵਿੱਚ ਪ੍ਰਧਾਨ ਭੂਪਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਅਸੀਂ ਸਾਰੇ ਪੱਤਰਕਾਰ ਇੱਕਜੁਟ ਹੋ ਕਿ ਸਮਾਜ ਵਿੱਚ ਬੁਰਾਈਆਂ ਨੂੰ ਖਤਮ ਕਰ ਸਕੀਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review