ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਚ ਗੱਠਜੋੜ ਹੋਣ ਤੇ ਪੰਜਾਬ ਦੇ ਲੋਕਾ ਚ ਖੁਸ਼ੀ ਦੀ ਲਹਿਰ: ਜਸਬੀਰ ਘੁੰਮਣ
ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਚ ਗੱਠਜੋੜ ਹੋਣ ਤੇ ਪੰਜਾਬ ਦੇ ਲੋਕਾ ਚ ਖੁਸ਼ੀ ਦੀ ਲਹਿਰ: ਜਸਬੀਰ ਘੁੰਮਣ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਚ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚ ਬਿਗਲ ਵੱਜ ਚੁੱਕਾ ਹੈ , ਇਸ ਮੋਕੇ ਪੰਥਕ ਸਿਧਾਤਾਂ ਤੇ ਪਹਿਰਾ ਦੇਣ ਵਾਲੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਨੂੰ ਇਨਬਿਨ ਲਾਗੂ ਕਰਦਿਆ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਆਪਸੀ ਗੱਠਜੋੜ ਹੋਣ ਤੇ ਪੰਜਾਬ ਦੇ ਲੋਕਾਂ ਚ ਖੁਸ਼ੀ ਦੀ ਲਹਿਰ ਹੈ ਇਸ ਮੋਕੇ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਪੀ ਏ ਸੀ ਮੈਬਰ ਜਸਬੀਰ ਸਿੰਘ ਘੁੰਮਣ ਨੇ ਇਸ ਫੈਸਲੇ ਦਾ ਸਵਾਗਤ ਕਰਦਿਆ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਪਾਰਟੀ ਦਾ ਸਾਥ ਦੇ ਕੇ ਪੰਜਾਬ ਨੂੰ ਮੁੜ ਖੁਸ਼ਹਾਲ ਪੰਜਾਬ ਬਣਾਉਣ ਵਾਸਤੇ ਅਪੀਲ ਕੀਤੀ , ਇਸ ਮੋਕੇ ਜਸਬੀਰ ਸਿੰਘ ਘੁੰਮਣ ਨੇ ਆਖਿਆ ਕਿ ਜੋ ਦੋਵਾਂ ਪਾਰਟੀਆਂ ਵਲੋ ਤਾਲਮੇਲ ਕਮੇਟੀ ਬਣਾਈ ਗਈ ਇਸ ਤਾਲਮੇਲ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਜੋ ਬਹੁਤ ਸੂਝਵਾਨ ਲੀਡਰ ਹਨ ਜਿਨਾਂ ਵਲੋ ਬਹੁਤ ਵਧੀਆਂ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਜਾਬ ਦੇ ਭਲੇ ਵਾਸਤੇ ਯੋਗਦਾਨ ਪਾਇਆ ਜਾ ਰਿਹਾ ਹੈ ਕਿਉਕਿ
ਪਿਛਲੀਆਂ ਸਰਕਾਰਾਂ ਵਲੋ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਪੱਧਰ ਤੇ ਲਾਰੇਬਾਜੀ ਕਰਦਿਆ ਆਪਣੇ ਘਰ ਭਰੇ ਹਨ ,ਪੰਜਾਬ ਦੇ ਲੋਕ ਸਹੂਲਤਾ ਤੋ ਵਾਝੇ ਹਨ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਖੇਤਰੀ ਪਾਰਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋ ਬਣੀ ਹੈ ਇਸ ਪਾਰਟੀ ਦਾ ਸਾਥ ਦੇ ਕੇ ਪੰਜਾਬ ਚ ਸਾਂਝੀਵਾਲਤਾ ਦੀ ਗੱਲ ਕਰਨ ਵਾਲੀ ਪੰਜਾਬ ਦੀ ਖੁਸ਼ਹਾਲ ਵਾਸਤੇ ਵਚਨਬੱਧ ਹੈ ਇਸ ਮੋਕੇ ਸ੍ਰ ਰਘਬੀਰ ਸਿੰਘ ਰਾਜਾਸ਼ਾਸ਼ੀ ਮੈਬਰ ਪੀ ਏ ਸੀ ਵਲੋ ਬੋਲਦਿਆ ਆਖਿਆ ਕਿ ਇਹ ਗੱਠਜੋੜ ਵਾਲਾ ਫੈਸਲਾ ਸਲਾਘਾਯੋਗ ਫੈਸਲਾ ਹੈ ਇਸ ਨਾਲ ਪੰਜਾਬ ਦੇ ਲੋਕਾਂ ਚ ਚੜਦੀ ਕਲਾ ਵਾਲੀ ਲਹਿਰ ਹੈ ਸੋ ਆਉ ਪੰਥ ਅਤੇ ਪੰਜਾਬ ਵਾਸਤੇ ਤਕੜੇ ਹੋ ਕੇ ਇਸ ਗੱਠਜੋੜ ਨੂੰ ਹੋਰ ਮਜਬੂਤ ਕਰਦਿਆ ਪੰਜਾਬ ਦੇ ਸਿਧਾਤਾਂ ਤੇ ਪਹਿਰਾ ਦਿੰਦਿਆ ਪੰਜਾਬ ਚ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੀ ਸਰਕਾਰ ਬਣਾਈਏ ਤਾ ਜੋ ਪੰਜਾਬ ਦੇ ਲੋਕ ਖੁਸ਼ਹਾਲ ਹੋ ਸਕਣ ਇਸ ਮੋਕੇ ਪਾਰਟੀ ਦਾ ਜੋ ਫੈਸਲਾ ਹੈ ਕਿ ਗੁਰਸਿੱਖ ਨੌਜਵਾਨਾ ਨੂੰ ਟਿਕਟਾਂ ਦੇ ਕੇ ਨਿਵਾਜਿਆ ਜਾਵੇਗਾ ਇਹ ਫੈਸਲਾ ਬਹੁਤ ਸਲਾਘਾਯੋਗ ਹੈ





