ਸੰਦੀਪ ਸਿੰਘ ਚੰਦੀ ਸਟੇਟ ਕਮੇਟੀ ਮੈਂਬਰ ਨਿਯੁਕਤ।
ਜੰਡਿਆਲਾ ਗੁਰੂ: ਕੁਲਜੀਤ ਸਿੰਘ
ਐਸੋਸੀਏਟ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਅਨੁਭਵ ਗੁਪਤਾ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂ ਸੰਦੀਪ ਸਿੰਘ ਚੰਦੀ ਨੂੰ ਉਨ੍ਹਾਂ ਦੇ ਯੂਨੀਅਨ ਪ੍ਰਤੀ ਕੀਤੇ ਗਏ ਯਤਨਾਂ ਅਤੇ ਮਿਹਨਤ ਸਦਕਾ ਐਸੋਸੀਏਟ ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਸਟੇਟ ਕਮੇਟੀ ਮੈਂਬਰ ਸੰਦੀਪ ਸਿੰਘ ਚੰਦੀ ਨੇ ਪ੍ਰਧਾਨ ਅਨੁਭਵ ਗੁਪਤਾ, ਜੁਝਾਰ ਸਿੰਘ ਸੰਗਰੂਰ, ਗੁਰਦੀਪ ਸਿੰਘ ਅੰਟਾਲ, ਅਸ਼ੋਕ ਫਿਰੋਜ਼ਪੁਰ , ਸੁਖਬੀਰ ਸਿੰਘ,ਸਮੇਤ ਸਾਰੇ ਸਟੇਟ ਆਗੂਆ ਦਾ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਰਣਜੀਤ ਸਿੰਘ ਮੁੱਛਲ ਸਟੇਟ ਆਗੂ, ਰੁਪਿੰਦਰ ਕੌਰ ਗਿੱਲ ਸਟੇਟ ਆਗੂ, ਸੁਖਵਿੰਦਰ ਸਿੰਘ ਕਾਹਲੋ ਸਟੇਟ ਕਮੇਟੀ ਮੈਂਬਰ, ਭੁਪਿੰਦਰ ਸਿੰਘ ਪ੍ਰਧਾਨ ਈਟੀਯੂ, ਗੁਰਜੀਤ ਸਿੰਘ ਸੀਐਚਟੀ, ਸਰਬਜੀਤ ਸਿੰਘ ਸੀਐਚਟੀ, ਸੁਰਜੀਤ ਸਿੰਘ ਸੀਐਚਟੀ,ਗੁਰਤੇਜ ਸਿੰਘ ਛਾਪਾ, ਨਵਜਿੰਦਰ ਸਿੰਘ,ਅਸ਼ੋਕ ਸਿੰਘ ਐਚ.ਟੀ਼, ਨਵਦੀਪ ਸਿੰਘ ਕੈਨੇਡਾ,ਕੰਵਰਜੀਤ ਸਿੰਘ ਪ੍ਰਧਾਨ, ਜਗਦੇਵ ਸਿੰਘ ਮੱਲ੍ਹੀ,ਜਤਿੰਦਰ ਸਿੰਘ,ਗੁਰਪ੍ਰੀਤ ਸਿੰਘ ਗਿੱਲ, ਸਵਿੰਦਰ ਸਿੰਘ ਬਾਲੀਆਂ, ਕੰਵਲਜੀਤ ਸਿੰਘ, ਨਵਜੀਤ ਸਿੰਘ ਸਿੱਧੂ,ਜਗਦੀਪ ਸਿੰਘ ਐਚ.ਟੀ਼, ਅਮਨਦੀਪ ਸਿੰਘ ਤਲਵੰਡੀ,ਹਰਮਨਦੀਪ ਸਿੰਘ ਚੰਦੀ,ਰਜਿੰਦਰ ਸਿੰਘ ਤਰਸਿੱਕਾ, ਜਸਵਿੰਦਰ ਸਿੰਘ ਅਜਨਾਲਾ,ਰਾਜੀਵ ਮੰਨਣ ਤਰਨਤਾਰਨ ,ਜਗਤਾਰ ਸਿੰਘ,ਗੁਰਜਤਿੰਦਰ ਸਿੰਘ , ਰਾਜਵਿੰਦਰ ਕੌਰ, ਰਾਜਬੀਰ ਕੌਰ, ਗੁਰਪ੍ਰੀਤ ਕੌਰ, ਭੁਪਿੰਦਰ ਕੌਰ,ਸਵਰਾਜ ਕੌਰ, ਨਿਸ਼ਾ ਟੰਡਨ, ਸੰਦੀਪ ਕੌਰ,ਅਕਬੀਰ ਕੌਰ,ਸਰਬਰਿੰਦਰ ਕੌਰ,ਰੂਪਨਜੀਤ ਕੌਰ, ਮਨਜੀਤ ਕੌਰ, ਪਵਨਦੀਪ ਕੌਰ, ਅਮਨਦੀਪ ਬੱਲ,ਰਾਜ ਕੁਮਾਰੀ, ਕਿਰਨਜੋਤ ਕੌਰ, ਮੋਨਿਕਾ,ਰਮਨਦੀਪ ਕੌਰ ਆਦਿ ਸ਼ਾਮਲ ਹਨ।





