ਸੇਂਟ ਸੋਲਜਰ ਦੀਆਂ ਲੜਕੀਆਂ ਨੇ ਅਵਾਰਡ ਦੇ ਨਾਲ 7500 ਰੁਪਏ ਦਾ ਇਨਾਮ ਵੀ ਜਿੱਤਿਆ।
April 25th, 2026
| Post by :- Kuljit Hans Amritsar
| 10 Views
ਸੇਂਟ ਸੋਲਜਰ ਦੀਆਂ ਲੜਕੀਆਂ ਨੇ ਅਵਾਰਡ ਦੇ ਨਾਲ 7500 ਰੁਪਏ ਦਾ ਇਨਾਮ ਵੀ ਜਿੱਤਿਆ।
- ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਵੇਸਟ ਟੂ ਬੈਸਟ ਇਨੋਵੇਸ਼ਨ ਚੈਲਜ ਜਿਸ ਅਧੀਨ ਧਰਤੀ,ਪਾਣੀ ਅਤੇ ਹਵਾ ਸਮੇਤ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਕਵਿਤਾ ਮੁਕਾਬਲੇ ਅਤੇ ਵੇਸਟ ਟੂ ਬੈਸਟ ,ਵਿਅਰਥ ਚੀਜ਼ਾਂ ਨੂੰ ਰੀਸਾਈਕਲ ਕਰਕੇ ਮਾਡਲ ਬਣਾਉਣ ਦਾ ਪ੍ਰੋਜੈਕਟ ਦਿੱਤਾ ਗਿਆ । ਜਿਲਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਦੀ ਯੋਗ ਅਗਵਾਈ ਵਿੱਚ ਇਸ ਪ੍ਰੋਗਰਾਮ ਵਿੱਚ ਲਗਭਗ 45 ਸਕੂਲਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਸਿਰਲੇਖ ” ਹਵਾ ਪਾਣੀ ਜਮੀਨ ਪੰਜਾਬ ਰੱਖੇ ਹਸੀਨ” ਸੀ। ਇਸ ਮੁਕਾਬਲੇ ਵਿੱਚ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਵਿਦਿਆਰਥਣਾਂ ਨੇ ਕਵਿਤਾ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੇਸ ਟੂ ਬੈਸਟ ਮੁਕਾਬਲੇ ਵਿੱਚ ਸਕੂਲ ਦੀਆਂ ਵਿਦਿਆਰਥਨਾ ਇਬਾਦਤ ਕੌਰ, ਪਵਨਦੀਪ ਕੌਰ ਅਤੇ ਰਵਰੋਜ ਕੌਰ ਨੇ ਪਲਾਸਟਿਕ ਦੀਆਂ ਟਾਈਲਾਂ, ਜੋ ਕਿ ਘਰ ਵਿੱਚ ਇਸਤੇਮਾਲ ਹੋ ਜਾਂਦੀਆਂ ਹਨ ਅਤੇ ਰਬੜ ਤੋਂ ਰਬੜ ਸੜਕ ਬਣਾਈ ਜੋ ਕਿ ਖੇਡ ਮੈਦਾਨਾਂ ਚ ਇਸਤੇਮਾਲ ਕੀਤੀ ਜਾ ਸਕਦੀ ਹੈ ਅਤੇ ਗੰਨੇ ਦੇ ਛਿਲਕੇ ਤੋਂ ਡਿਸਪੋਜੀਬਲ ਪਲੇਟਸ ਤੇ ਕੱਪ ਬਣਾਏ ਗਏ। ਫੁੱਲਾਂ ਤੋਂ ਪਰਫਿਊਮ, ਕਲਰ ਪ੍ਰਿੰਟਿੰਗ ਅਤੇ ਖੂਬਸੂਰਤੀ ਵਧਾਉਣ ਵਾਸਤੇ ਫੇਸ ਮਾਸਕ ਵੀ ਬਣਾਏ ਗਏ। ਬੱਚਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਨ ਸਪੋਕਸਮੈਨ ਟੀਮ ਵੱਲੋਂ ਮੌਕੇ ਤੇ ਹੀ ਟਰੋਫੀ ਅਤੇ ਨਾਲ 7500 ਰੁਪਏ ਦਾ ਚੈੱਕ ਦਿੱਤਾ ਗਿਆ। ਜਿਸ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਰਾਜੇਸ਼ ਸ਼ਰਮਾ (ਡੀ.ਈ.ਓ ਅੰਮ੍ਰਿਤਸਰ )ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਦੇ ਯਤਨਾ ਸਦਕਾ ਬੱਚਿਆਂ ਨੂੰ ਪ੍ਰੋਜੈਕਟ ਬਣਾ ਕੇ ਆਪਣੀ ਕਲਾ ਨੂੰ ਵਿਖਾਉਣ ਦਾ ਮੌਕਾ ਮਿਲਿਆ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ.ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ, ਸਮੂਹ ਸਟਾਫ ਅਤੇ ਬੱਚਿਆਂ ਨੇ ਜੇਤੂ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਸਕੂਲ ਮੈਨੇਜਮੈਂਟ ਵੱਲੋਂ ਜੇਤੂ ਬੱਚਿਆਂ ਨੂੰ ਸ਼ਾਬਾਸ਼ੀ ਅਤੇ ਵਧਾਈ ਦਿੱਤੀ ਗਈ ਅਤੇ ਸਬੰਧਤ ਅਧਿਆਪਕਾਂ ਦੀ ਮਿਹਨਤ ਨੂੰ ਵੀ ਸਰਾਹਿਆ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਦੀਪ ਸ਼ਰਮਾ, ਸ਼ਿਲਪਾ ਸ਼ਰਮਾ ਕੁਆਰਡੀਨੇਟਰ, ਨੀਲਾਕਸ਼ੀ ਗੁਪਤਾ ਕੁਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।
कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


