Uncategorized

ਪੰਥ ਵੱਸੇ ਮੈ ਉਜੜਾ” ਤੇ ਪਹਿਰਾ ਦਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵਲੋ ਬੇਅਦਬੀਆਂ ਦੇ ਮਾਮਲੇ ਚ ਸਖਤ ਕਨੂੰਨ ਬਣਾਉਣ ਲਈ ਰੋਸ ਧਰਨਿਆਂ ਦਾ ਐਲਾਨ:ਸੁਖਰਾਜ ਸਿੰਘ ਸੋਹਲ

“ਪੰਥ ਵੱਸੇ ਮੈ ਉਜੜਾ” ਤੇ ਪਹਿਰਾ ਦਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵਲੋ ਬੇਅਦਬੀਆਂ ਦੇ ਮਾਮਲੇ ਚ ਸਖਤ ਕਨੂੰਨ ਬਣਾਉਣ ਲਈ ਰੋਸ ਧਰਨਿਆਂ ਦਾ ਐਲਾਨ:ਸੁਖਰਾਜ ਸਿੰਘ ਸੋਹਲ

ਅੰਮ੍ਰਿਤਸਰ ਕੁਲਜੀਤ ਸਿੰਘ

ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆ ਖਿਲਾਫ ਸਖਤ ਕਨੂੰਨ ਬਣਾਉਣ ਲਈ ਸਰਕਾਰ ਖਿਲਾਫ ਧਰਨਿਆ ਦਾ ਐਲਾਨ ਕੀਤਾ ਗਿਆ ਹੈ

ਪਿਛਲੇ ਦਿਨੀ ਪਟਿਆਲਾ ਵਿਖੇ ਵੀ ਇੱਕ ਧਰਨਾ ਲਾਇਆ ਗਿਆ ਸੀ ਜੋ ਸਮਾਣਾ ਵਿਖੇ ਚੱਲ ਰਹੇ ਟਾਵਰ ਮੋਰਚਾ ਦੇ ਆਗੂ ਭਾਈ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਚ ਸੀ
ਪਾਰਟੀ ਦੇ ਦਫਤਰ ਸਕੱਤਰ ਸ੍ਰ ਜਗਜੀਤ ਸਿੰਘ ਕੋਹਲੀ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਹੁਕਮਾਂ ਮੁਤਾਬਿਕ ਸਮੁੱਚੀ ਲੀਡਰਸ਼ਿਪ ਨਾਲ ਸਲਾਹ ਕਰਨ ਉਪਰੰਤ ਪੰਜਾਬ ਵਿੱਚ ਵੱਖ ਵੱਖ ਜਿਲਿਆ ਚ ਰੋਸ ਧਰਨੇ ਲਾਏ ਜਾਣਗੇ ਇਹ ਧਰਨੇ 27ਮਾਰਚ2026 ਤੋ ਸ੍ਰੀ ਅਮ੍ਰਿਤਸਰ ਸਾਹਿਬ ਤੋ ਸੁਰੂ ਕੀਤੇ ਜਾਣਗੇ

ਇਸ ਮੋਕੇ ਹਲਕਾ ਪੂਰਬੀ ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰ ਤੋ ਸੇਵਾਦਾਰ ਸੁਖਰਾਜ ਸਿੰਘ ਸੋਹਲ ਨੇ ਸ੍ਰੀ ਅਮ੍ਰਿਤਸਰ ਸਾਹਿਬ ਦੀ ਸੰਗਤ ਅਤੇ ਪਾਰਟੀ ਵਰਕਰਾਂ ਨੂੂੰ ਅਪੀਲ ਕੀਤੀ ਕਿ ਆਉ ਸਭ 27ਮਾਰਚ2026 ਨੂੰ 10ਵਜੇ ਸਵੇਰੇ ਡੀ ਸੀ ਦਫਤਰ ਪਹੁੰਚ ਕੇ ਡੀ ਸੀ ਨੂੰ ਮੰਗ ਪੱਤਰ ਦੇਈਏ ਤੇ ਸਰਬੱਤ ਦੇ ਭਲੇ ਲਈ ਜਿੰਮੇਵਾਰ ਬਣੀਏ

ਆਉ ਡੱਟ ਕੇ ਪਹਿਰਾ ਲਾਈਏ ਖੁਸ਼ਹਾਲ ਸਮਾਜ ਬਣਾਈਏ: ਸੁਖਰਾਜ ਸਿੰਘ ਸੋਹਲ

LEAVE A RESPONSE

Your email address will not be published. Required fields are marked *