ਸਾਬਕਾ ਸਰਪੰਚ ਨੂੰ ਸਦਮਾ ਮਾਤਾ ਸ਼ਾਂਤੀ ਦਾ ਦਿਹਾਂਤ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਜੋਧਾਨਗਰੀ ਦੇ ਸਾਬਕਾ ਸਰਪੰਚ ਸਰਬਜੀਤ ਕੌਰ ਪਤਨੀ ਗੁਰਸਿਮਰਨਜੀਤ ਸਿੰਘ ਮੰਗਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉੱਨਾਂ ਦੇ ਮਾਤਾ ਸ਼ਾਂਤੀ ਇੱਕ ਸੰਖੇਪ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ । ਉੱਨਾਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੱਲ ਦੁਪਹਿਰ ਵੇਲੇ ਕਰ ਦਿੱਤਾ ਗਿਆ। ਇਸ ਮੌਕੇ ਨਗਰ ਨਿਵਾਸੀਆਂ, ਧਾਰਮਿਕ ਅਤੇ ਰਾਜਸੀ ਆਗੂਆਂ ਨੇ ਪਰਿਵਾਰ ਅਰਜਨ ਸਿੰਘ ਨਾਲ ਦੁੱਖ ਵਿੱਚ ਸ਼ਰੀਕ ਹੁੰਦਿਆਂ ਅਫਸੋਸ ਜ਼ਾਹਰ ਕਰਦਿਆਂ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਅਤੇ ਮਾਲਕ ਦੇ ਭਾਣੇ ਵਿੱਚ ਰਹਿਣ ਦੀ ਤਾਕਤ ਦੇਣ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ।ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿੱਚ ਰੰਗਰੇਟੇ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਕਾਂਗਰਸ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾ: ਚੇਅਰਮੈਨ ਜਗਬੀਰ ਸਿੰਘ ਲਾਲੀ , ਸਾ:ਸਰਪੰਚ ਦਲਬੀਰ ਸਿੰਘ, ਸਰਪੰਚ ਗੁਰਮੀਤ ਕੌਰ ਜੋਧਾਨਗਰੀ, ਬਲਦੇਵ ਸਿੰਘ ਬਿੱਲਾ, ਸੁਖਵਿੰਦਰ ਚੌਧਰੀ , ਆਪ ਆਗੂ ਇਕਬਾਲ ਸਿੰਘ ਸਿੱਧੂ, ਅਜੀਤ ਸਿੰਘ ਬਾਉ ,ਕੁਲਵੰਤ ਸਿੰਘ ਮੈਂਬਰ , ਅਮਨਦੀਪ ਸਿੰਘ, ਤਲਵਿੰਦਰ ਸਿੰਘ ਬਾਊ, ਭਜਨ ਸਿੰਘ ਆਦਿ ਹਾਜ਼ਰ
ਫੋਟੋ : ਸ਼ਾਂਤੀ





