ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਰਦਾਸ ਕੀਤੀ ।
August 29th, 2026 | Post by :- | 18 Views

ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਰਦਾਸ ਕੀਤੀ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਅਕੈਡਮੀ ਸ੍ਰੀ ਅਮ੍ਰਿਤਸਰ ਸਾਹਿਬ ਵਲੋ ਅਕੈਡਮੀ ਦੇ ਪ੍ਰਧਾਨ ਬਾਬਾ ਸੱਜਣ ਸਿੰਘ ਜੀ ਯੂ ਐਸ ਏ ਵਾਲਿਆ ਵਲੋ ਅਤੇ ਅਕੈਡਮੀ ਦੇ ਜਨਰਲ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਸ਼ੀ ਵਾਲਿਆ ਵਲੋ ਗੁਰੂਦੁਆਰਾ ਸੰਤ ਸਾਗਰ ਸਾਹਿਬ ਨਿਉ ਅਕਾਸ਼ ਵਿਹਾਰ ਵਿਖੇ ਸਮੁੱਚੇ ਸਟਾਫ ,ਸਮੂਹ ਵਿਦਿਆਰਥੀਆ ਅਤੇ ਨਿਉ ਅਕਾਸ਼ ਵਿਹਾਰ ਦੇ ਸਮੂਹ ਵਾਸੀਆਂ ਵਲੋ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ, ਸ੍ਰ ਅਮਰਜੀਤ ਸਿੰਘ ਬੰਡਾਲਾ ਮੈਬਰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਅਤੇ ਕੀਰਤਨ ਉਪਰੰਤ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ “ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ” ਪਾਸ ,ਲੰਮੇ ਸਮੇ ਤੋ ਸਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਅਰਦਾਸ ਕੀਤੀ , ਉਪਰੰਤ ਹੁਕਮਨਾਮਾ ਲਿਆ ਅਤੇ ਅਰਦਾਸ ਦੀ ਮਹੱਤਤਾ ਤੇ ਆਈ ਸੰਗਤ ਨੂੰ ਚਾਨਣਾ ਪਾਇਆ ਗਿਆ ਇਸ ਸਮੇ ਜਥੇਦਾਰ ਰਘਬੀਰ ਸਿੰਘ ਰਾਜਾਸਾਸ਼ੀ ਨੇ ਬੋਲਦਿਆ ਕਿਹਾ ਕਿ ਮੋਜੂਦਾ ਸਰਕਾਰਾਂ ਨੂੰ ਚੇਤਾਵਨੀ ਹੈ ਕਿ ਲੰਮੇ ਸਮੇ ਤੋ ਸਜਾਵਾ ਭੁਗਤ ਚੁੱਕੇ ਬੰਦੀ ਸਿੰਘ ਜਿਨਾਂ ਦੀਆਂ ਮਾਵਾਂ, ਬੱਚੇ ਪਰਿਵਾਰ ਲੰਮੇ ਸਮੇ ਤੋ ਉਡੀਕ ਰਹੇ ਹਨ ਉਹਨਾ ਦੀ ਰਿਹਾਈ ਦਾ ਐਲਾਨ ਕੀਤਾ ਜਾਵੇ , ਅੱਜ ਦੇ ਸਮਾਗਮ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ੍ਰ ਅਮਨਦੀਪ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਸ੍ਰ ਜਸਬੀਰ ਸਿੰਘ ਘੁੰਮਣ, ਸ੍ਰ ਇੰਦਰਜੀਤ ਸਿੰਘ,ਬਿਕਰਮਜੀਤ ਸਿੰਘ, ਚਰਨਜੀਤ ਸਿੰਘ ਗੁਰਚਰਨ ਸਿੰਘ ਅਮਨਦੀਪ ਸਿੰਘ, ਗੁਰਇਕਬਾਲ ਸਿੰਘ ਗੁਲਸ਼ਨ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ, ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਹਾਜਰ ਸਨ ਇਸ ਸਮਾਗਮ ਦੇ ਅਖੀਰ ਚ ਅਕੈਡਮੀ ਦੇ ਜਨਰਲ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਸ਼ੀ ਵਲੋ ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਿਆ ਆਈਆ ਸੰਗਤਾਂ ਦਾ ਧੰਨਵਾਦ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।