ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਤਿਉਹਾਰ ਮਨਾਉਣ ਲਈ ਕੀਤਾ ਪ੍ਰੇਰਿਤ
November 7th, 2026 | Post by :- | 11 Views

ਬਟਾਲਾ 7 ਨਵੰਬਰ ( ਲੋਕਹਿਤ ਐਕਸਪ੍ਰੈਸ ) ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੁੱਕਰਪੁਰਾ ਬਟਾਲਾ-2 ਵਲੋਂ ਤਿਉਹਾਰਾਂ ਮੌਕੇ “ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਦੀਵਾਲੀ” ਵਿਸ਼ੇ ‘ਤੇ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਮਨਿੰਦਰ ਕੌਰ, ਸਿਵਲ ਡਿਫੈਂਸ, ਹੈਡ ਟੀਚਰ ਜੋਲੀ ਸੁਖਦੀਪ ਸਿੰਘ ਦੇ ਨਾਲ ਸਟਾਫ ਸਮੇਤ ਵਿਦਿਆਰਥੀ ਮੋਜੂਦ ਸਨ।

ਇਸ ਮੌਕੇ ਦਸਿਆ ਕਿ ਗਰੀਨ – ਕਲੀਨ – ਸੇਫ ਦਿਵਾਲੀ ਮਨਾਉਂਦੇ ਹੋਏ, ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਤੇ ਸਮੇਂ ਦੀ ਪਾਲਣਾ ਕੀਤੀ ਜਾਵੇ।  ਇਸ ਲਈ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਅਗੇ ਉਹਨਾਂ ਵਲੋਂ ਗਰੀਨ ਪਟਾਕੇ ਚਲਾਉਂਦੇ ਸਮੇਂ ਅੱਗ ਦੀ ਰੋਕਥਾਮ ਅਤੇ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਦਸਿਆ ਜਿਵੇਂ ਕਿ ਪਟਾਕੇ ਹਮੇਸ਼ਾ ਖੁੱਲ੍ਹੀਆਂ ਥਾਵਾਂ ‘ਤੇ ਚਲਾਓ ਅਤੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ। ਪਟਾਕੇ ਚਲਾਉਂਦੇ ਸਮੇਂ ਲਾਗੇ ਪਾਣੀ ਭਰੀ ਬਾਲਟੀ ਤੇ ਮੱਗਾ ਜਾਂ ਰੇਤ ਰੱਖੋ। ਪਟਾਕੇ ਕਦੀ ਵੀ ਘਰ ਦੇ ਅੰਦਰ ਜਾਂ ਤੰਗ ਗਲੀਆਂ, ਜਿਆਦਾ ਭੀੜ ਵਾਲੀਆਂ ਥਾਵਾਂ ‘ਤੇ ਨਾ ਚਲਾਉ। ਮਾਸਕ ਦੀ ਵਰਤੋਂ ਕਰੋ। ਅੱਗ ਲੱਗਣ ਦੀ ਸਥਿਤੀ ਵਿੱਚ, ਤੁਰੰਤ ਫਾਇਰ ਬ੍ਰਿਗੇਡ ਬਟਾਲਾ ਨੂੰ ਨੰਬਰ 112 ਜਾਂ 91175 96801 ‘ਤੇ ਕਾਲ ਕਰੋ। ਆਪਣੇ ਆਲੇ ਦੁਆਲੇ ਵੀ ਧਿਆਨ ਰੱਖੋ ਕਿਸੇ ਅਣਗਿਹਲੀ ਕਾਰਣ, ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਅਧਿਆਪਕ ਹਰਪੀ੍ਤ ਸਿੰਘ, ਗੁਰਿੰਦਰ ਕੌਰ, ਚੰਦਾ ਕੁਮਾਰੀ, ਰਜਿੰਦਰ ਕੌਰ, ਅਮਨਜੋਤ ਕੌਰ, ਰਜਿੰਦਰਪਾਲ ਕੌਰ, ਅਰਸ਼ਦੀਪ ਕੌਰ, ਪ੍ਰਭਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਮਨਦੀਪ ਕੌਰ ਵੀ ਮੋਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।