ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਚੌਥਾ ਨਾਹਰਾ – ਏ- ਦਸਤਾਰ ਮੁਕਾਬਲਾ ਸੇਟ ਸੋਲਜਰ ਸਕੂਲ ਵਿੱਚ ਕਰਵਾਇਆ ਗਿਆ l
December 25th, 2025
| Post by :- Kuljit Hans Amritsar
| 24 Views
ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਚੌਥਾ ਨਾਹਰਾ – ਏ- ਦਸਤਾਰ ਮੁਕਾਬਲਾ ਸੇਟ ਸੋਲਜਰ ਸਕੂਲ ਵਿੱਚ ਕਰਵਾਇਆ ਗਿਆ l
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ19 ਦਸੰਬਰ ਤੋਂ ਲੈ ਕੇ 23 ਦਸੰਬਰ ਤੱਕ ਅਸੈਂਬਲੀ ਵਿੱਚ ਵਿਸ਼ੇਸ਼ ਵੈਰਾਗਮਈ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਬੱਚਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਮੈਨੇਜਿੰਗ ਡਾਇਰੈਕਟਰ ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ ਵੱਲੋਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਇਸੇ ਤਹਿਤ ਬੱਚਿਆਂ ਨੂੰ ਸਾਕਾ ਸਰਹੰਦ ਨਾਟਕ ਵੀ ਦਿਖਾਇਆ ਗਿਆ। ਉਪਰੰਤ 23 ਦਸੰਬਰ ਨੂੰ ਚੌਥਾ ਨਾਅਰਾ – ਏ ਦਸਤਾਰ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਲਗਭਗ 200 ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਨੂੰ ਵੱਖ ਵੱਖ ਕੈਟੇਗਰੀ ਵਿੱਚ ਵੰਡਿਆ ਗਿਆ। ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਪ੍ਰਾਇਮਰੀ ਵਰਗ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਮਿਡਲ ਵਰਗ, ਨੌਵੀਂ ਤੋਂ ਦਸਵੀਂ ਜਮਾਤ ਤੱਕ ਸੀਨੀਅਰ ਵਰਗ,ਅਤੇ ਗਿਆਰਵੀਂ ਤੋਂ ਬਾਰਵੀਂ ਜਮਾਤ ਤੱਕ ਸੀਨੀਅਰ ਸੈਕੰਡਰੀ ਵਰਗ ਵਿੱਚ ਰੱਖਿਆ ਗਿਆ।।
ਦੁਮਾਲਾ ਸਜਾਉਣ ਦੇ ਮੁਕਾਬਲਿਆਂ ਵਿੱਚ ਪ੍ਰਭ ਸਿਮਰਨ ਕੌਰ ਨੇ ਪਹਿਲਾ ਇਨਾਮ, ਅਰਮਾਨ ਸਿੰਘ ਨੇ ਦੂਸਰਾ ਇਨਾਮ, ਅਕਾਲਪ੍ਰੀਤ ਕੌਰ ਨੇ ਤੀਸਰਾ ਇਨਾਮ ਅਤੇ ਰਾਜਦੀਪ ਸਿੰਘ ਨੇ ਹੌਸਲਾ ਵਧਾਓ ਇਹਨਾਂ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰਾਈਮਰੀ ਵਰਗ ਦੇ ਦੇ ਦਸਤਾਰ ਸਜਾਉਣ ਮੁਕਾਬਲਿਆਂ ਵਿੱਚ ਵਿੱਚ ਸਾਹਿਬ ਦੀਪ ਸਿੰਘ ਨੇ ਪਹਿਲਾ ਇਨਾਮ, ਸਮਰਪ੍ਰੀਤ ਸਿੰਘ ਸਿੰਘ ਨੇ ਦੂਸਰਾ ਇਨਾਮ, ਬਲਰਾਜ ਸਿੰਘ ਨੇ ਤੀਸਰਾ ਇਨਾਮ ਏਕਮਨੂਰ ਸਿੰਘ ਨੇ ਹੌਸਲਾ ਵਧਾਓ ਇਨਾਮ ਪ੍ਰਾਪਤ ਕੀਤਾ।
ਮਿਡਲ ਵਰਗ ਦੇ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਇਨਾਮ ,ਪ੍ਰਭ ਨੂਰ ਸਿੰਘ ਨੇ ਦੂਸਰਾ ਇਨਾਮ, ਮਨੂ ਵੀਰ ਸਿੰਘ ਨੇ ਤੀਸਰਾ ਇਨਾਮ ਅਤੇ ਸਮਰ ਪ੍ਰਤਾਪ ਸਿੰਘ ਨੇ ਹੌਸਲਾ ਵਧਾਊ ਇਨਾਮ ਹਾਸਿਲ ਕੀਤਾ। ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਗੁਰਸ਼ਾਨ ਸਿੰਘ ਨੇ ਪਹਿਲਾ ਇਨਾਮ ,ਅਭੀ ਜੋਤ ਸਿੰਘ ਨੇ ਦੂਸਰਾ ਇਨਾਮ, ਸੁਖਮਨਦੀਪ ਸਿੰਘ ਨੇ ਤੀਸਰਾ ਇਨਾਮ ਅਤੇ ਇਸ਼ਮੀਤ ਸਿੰਘ ਨੇ ਹੌਸਲਾ ਵਧਾਓ ਇਨਾਮ ਹਾਸਿਲ ਕੀਤਾ। ਸੀਨੀਅਰ ਸੈਕੈਂਡਰੀ ਵਰਗ ਦੇ ਮੁਕਾਬਲਿਆਂ ਵਿੱਚ ਨਵਜੋਤ ਸਿੰਘ ਨੇ ਪਹਿਲਾ ਇਨਾਮ, ਰਿਪਨਦੀਪ ਸਿੰਘ ਨੇ ਦੂਸਰਾ ਇਨਾਮ, ਈਸ਼ਮੀਤ ਸਿੰਘ ਨੇ ਤੀਸਰਾ ਇਨਾਮ,ਅਤੇ ਅਨੰਤ ਵੀਰ ਸਿੰਘ ਨੇ ਹੌਸਲਾ ਵਧਾਊ ਇਨਾਮ ਹਾਸਿਲ ਕੀਤਾ। ਇਸ ਮੌਕੇ ਤੇ ਸ.ਅਮਰਜੀਤ ਸਿੰਘ ਜੀ ਬੰਡਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਪਹੁੰਚੇ। ਉਨਾਂ ਨੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਇਹਨਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਸ. ਵਰਿੰਦਰ ਸਿੰਘ ਅਤੇ ਸ. ਕਰਮਜੀਤ ਸਿੰਘ ਜੀ ਨੇ ਬਖੂਬੀ ਨਿਭਾਈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਵਿੱਚ ਨੇਪਰੇ ਚਾੜਨ ਲਈ ਸ.ਸਿਮਰਤ ਪਾਲ ਸਿੰਘ ਬੇਦੀ ਜੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਐਮਡੀ ਸਰ ਨੇ ਕਿਹਾ ਕਿ ਕਿ ਇਹ ਮੁਕਾਬਲੇ ਕਰਾਉਣ ਦਾ ਮੁੱਖ ਮਕਸਦ ਸਾਡੀ ਅੱਜ ਦੀ ਪੀੜੀ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਸਾਡੀ ਪੀੜੀ ਊੜਾ ਅਤੇ ਜੂੜਾ ਦੇ ਮਤਲਬ ਨੂੰ ਹੀ ਭੁੱਲ ਜਾਵੇ। ਉਹਨਾਂ ਨੇ ਇਸ ਮੌਕੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ। ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਸ਼ਿਲਪਾ ਸ਼ਰਮਾ ਕੁਆਡੀਨੇਟਰ ਨੀਲਾਕਸ਼ੀ ਗੁਪਤਾ ਕੋਆਰਡੀਨੇਟਰ ਅਤੇ ਬੱਚੇ ਹਾਜਰ ਸਨ।
कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


