Uncategorized

ਇੰਜੀ. ਬਲਜੀਤ ਸਿੰਘ ਜੰਮੂ ਨੇ ਡਾ. ਅਵਤਾਰ ਸਿੰਘ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਪ੍ਰਧਾਨ ਕੰਬੋਜ ਸਭਾ ਅੰਮ੍ਰਿਤਸਰ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ

ਇੰਜੀ. ਬਲਜੀਤ ਸਿੰਘ ਜੰਮੂ ਨੇ ਡਾ. ਅਵਤਾਰ ਸਿੰਘ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਪ੍ਰਧਾਨ ਕੰਬੋਜ ਸਭਾ ਅੰਮ੍ਰਿਤਸਰ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ

ਜੰਡਿਆਲਾ ਗੁਰੂ ਕੁਲਜੀਤ

ਬਲਜੀਤ ਸਿੰਘ ਜੰਮੂ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਜਾਂ ਕੋਈ ਵੀ ਗਤੀਵਿਧੀ ਕਰਦੇ ਹਾਂ, ਤਾਂ ਡਾ. ਅਵਤਾਰ ਸਿੰਘ ਤੇ ਉਹਨਾਂ ਨਾਲ ਕੰਬੋਜ ਸਭਾ ਦੇ ਸੰਮੂਹ ਮੈਂਬਰ ਸਾਹਿਬਾਨ ਸ਼ਿਰਕਤ ਕਰਕੇ ਸਕੂਲ ਦੇ ਬੱਚਿਆਂ, ਸਟਾਫ, ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਹੌਂਸਲਾ ਅਫਜ਼ਾਈ ਕਰਕੇ ਸਾਡਾ ਮਾਣ ਵਧਾਉਂਦੇ ਹਨ

ਨਵਾਂ ਪਿੰਡ, ( ਦਲੇਰ ਸਿੰਘ ਜੌਹਲ )

ਪਿਛਲੇ ਸਾਲਾਂ ਤੋਂ ਗੁਰੂ ਨਾਨਕ ਖਾਲਸਾ ਸ਼ਹੀਦੀ ਸਕੈਡੰਰੀ ਸਕੂਲ ਫਤਿਹਪੁਰ ਰਾਜਪੂਤਾਂ ਨੂੰ ਆਰਥਿਕ ਤੌਰ ਤੇ ਲਗਾਤਾਰ ਮਦਦ ਕਰਨ ਦਾ ਧੰਨਵਾਦ ਕਰਨ ਮੌਕੇ ਇੰਜੀ. ਬਲਜੀਤ ਸਿੰਘ ਜੰਮੂ ਐਮਬੀਐਸ ਰਿਜੋਰਟ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਕੂਲ ਨੂੰ ਚਲਾਉਣ ਵਾਸਤੇ
ਕੰਬੋਜ਼ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਅਤੇ ਕੰਬੋਜ ਸਭਾ ਦੇ ਸੰਮੂਹ ਮੈਂਬਰ ਸਾਹਿਬਾਨ ਦਾ ਅਹਿਮ ਯੋਗਦਾਨ ਹੈ।
ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਕਰਦੇ ਹਾਂ ਤਾਂ ਡਾਕਟਰ ਅਵਤਾਰ ਸਿੰਘ ਤੇ ਉਹਨਾਂ ਨਾਲ ਕੰਬੋਜ ਸਭਾ ਦੇ ਸੰਮੂਹ ਮੈਂਬਰ ਸਾਹਿਬਾਨ ਸ਼ਿਰਕਤ ਕਰਕੇ ਸਕੂਲ ਦੇ ਬੱਚਿਆਂ, ਸਟਾਫ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਹੌਂਸਲਾ ਅਫਜ਼ਾਈ ਕਰਦੇ ਹਨ। ਇਸ ਲਈ ਅਸੀਂ ਇਲਾਕਾ ਤੇ ਕੰਬੋਜ ਸਭਾ ਦੇ ਸੰਮੂਹ ਮੈਂਬਰਾਂ ਡਾਕਟਰ ਅਵਤਾਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਸਕੂਲ ਲਈ ਕੀਤੇ ਜਾ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕੰਬੋਜ ਸਭਾ ਦਾ ਹਰੇਕ ਕੰਮ ਕਾਬਲੇ ਤਾਰੀਫ ਹੁੰਦਾ ਹੈ। ਇਸ ਮੌਕੇ ਤੇ ਸਤਪਾਲ ਸਿੰਘ ਸੈਕਟਰੀ ਕੰਬੋਜ ਸਭਾ ਅੰਮ੍ਰਿਤਸਰ, ਅਮਰਜੀਤ ਸਿੰਘ ਖਜ਼ਾਨਚੀ, ਇੰਜੀ. ਬਲਜੀਤ ਸਿੰਘ ਜੰਮੂ ਐਮਬੀਐਸ, ਡਾ. ਰਣਬੀਰ ਸਿੰਘ ਜੋਸਨ, ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ, ਡਾਕਟਰ ਰੁਪਿੰਦਰ ਸਿੰਘ ਰੂਪਾ, ਪ੍ਰਿੰਸੀਪਲ ਪਰਮਜੀਤ ਕੌਰ, ਡਾ. ਅਰਸ਼ਬੀਰ ਸਿੰਘ ਜੋਸਨ, ਡਾਕਟਰ ਕੰਵਰਤਾਜ ਸਿੰਘ ਧੰਜੂ, ਡਾਕਟਰ ਰੁਪਿੰਦਰ ਕੌਰ ਧੰਜੂ, ਜਥੇਦਾਰ ਭੁਪਿੰਦਰ ਸਿੰਘ ਭੋਲਾ, ਅਨਮੋਲ ਸਿੰਘ ਛਾਪਾ, ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰ, ਰਾਜਬੀਰ ਸਿੰਘ ਜੋਸਨ, ਗੁਰਸੁਲਤਾਨਜੀਤ ਸਿੰਘ ਜੰਮੂ, ਹਰਮਨਜੀਤ ਸਿੰਘ ਐਮਬੀਐਸ, ਡਾ. ਜਗਬੀਰ ਸਿੰਘ ਜੱਗਾ, ਡਾਕਟਰ ਮੰਗਲ ਸਿੰਘ, ਪਰਮਿੰਦਰ ਸਿੰਘ, ਡਾ. ਸਮਰਾਟ, ਡਾ. ਮੱਖਣ ਸਿੰਘ ਨਵਾਂ ਪਿੰਡ, ਹੈਪੀ ਨਵਾਂ ਪਿੰਡ, ਰਣਜੀਤ ਸਿੰਘ, ਗੁਰਮੀਤ ਸਿੰਘ ਜੰਮੂ, ਡਾ. ਬਿਕਰਮਜੀਤ ਸਿੰਘ, ਬਲਜੀਤ ਸਿੰਘ ਭਲਵਾਨ ਛਾਪਾ ਰਾਮ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਸੰਮੂਹ ਕੰਬੋਜ ਸਭਾ ਦੇ ਮੈਂਬਰ ਸਾਹਿਬਾਨ ਨੇ ਡਾਕਟਰ ਅਵਤਾਰ ਸਿੰਘ ਅਮਨਦੀਪ ਹਸਪਤਾਲ ਵਾਲਿਆਂ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਆਸ ਕੀਤੀ ਕਿ ਡਾਕਟਰ ਅਵਤਾਰ ਸਿੰਘ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਤੇ ਕੰਬੋਜ ਸਭਾ ਉਹਨਾਂ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤੇ ਉਹਨਾਂ ਦਾ ਸਕੂਲ ਜਾਨੀ ਕਿ ਵਿਦਿਆ ਦਾ ਮੰਦਰ ਹੋਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ।

LEAVE A RESPONSE

Your email address will not be published. Required fields are marked *