ਚੇਅਰਮੈਨ ਚੋਗਾਵਾਂ ਨੇ ਕੀਤਾ ਹਰਸ਼ਿਤਾ ਭੰਡਾਰੀ ਨੂੰ ਸਨਮਾਨਿਤ
May 19th, 2025 | Post by :- | 9 Views

ਚੇਅਰਮੈਨ ਚੋਗਾਵਾਂ ਨੇ ਕੀਤਾ ਹਰਸ਼ਿਤਾ ਭੰਡਾਰੀ ਨੂੰ ਸਨਮਾਨਿਤ
ਚਵਿੰਡਾ ਦੇਵੀ, 19 ਮਈ (ਕੁਲਜੀਤ ਸਿੰਘ)-ਦੀ ਪਾਇਨਵੁੱਡ ਇੰਟਰਨੈਸ਼ਨਲ ਸਕੂਲ ਜੇਠੂਵਾਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਭੰਡਾਰੀ ਨੇ ਸੀ ਬੀ ਐਸ ਈ ਬੋਰਡ ਕਮਰਸ ਦੇ ਆਏ ਨਤੀਜਿਆਂ ਵਿੱਚੋਂ ਲਏ ਸ਼ਾਨਦਾਰ 93 ਫ਼ੀਸਦੀ ਨੰਬਰ ਲੈ ਕਿ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਹਰਸ਼ਿਤਾ ਭੰਡਾਰੀ ਨੂੰ ਲਈ ਇਸ ਚੰਗੀ ਪੁਜੀਸ਼ਨ ਕਾਰਨ ਰਾਜਸੀ ਅਤੇ ਸਮਾਜਿਕ ਪਾਰਟੀਆਂ ਵੱਲੋਂ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ। ਅੱਜ ਸੀਨੀਅਰ ਆਗੂ ਅਤੇ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ ਨੇ ਵਿਸ਼ੇਸ਼ ਤੌਰ ਤੇ ਹਰਸ਼ਿਤਾ ਭੰਡਾਰੀ ਨੂੰ ਮਿਲ ਕੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਅਤੇ ਕਿਹਾ ਕਿ ਵਾਹਿਗੁਰੂ ਬੱਚੀ ਦੀ ਸਦਾ ਚੜ੍ਹਦੀ ਕਲਾ ਰੱਖੇ। ਚੇਅਰਮੈਨ ਚੋਗਾਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੜਾਈ ਦੇ ਯੁੱਗ ਵਿੱਚ ਸਾਰੇ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਤਾ ਜੋ ਆਪਾਂ ਵੀ ਵੱਡੀਆਂ ਮੱਲਾਂ ਮਾਰ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕੀਏ।
ਫੋਟੋ ਕੈਪਸਨ-ਬਾਰਵੀਂ ਜਮਾਤ ਵਿੱਚੋਂ ਅੱਵਲ ਰਹੀ ਹਰਸ਼ਿਤਾ ਭੰਡਾਰੀ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ ਆਦਿ।

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।