Uncategorized

ਹਰਜਿੰਦਰ ਸਿੰਘ ਕਤਲ ਮਾਮਲੇ ’ਚ ਤਿੰਨ ਵਿਅਕਤੀਆਂ ਦੀ ਪਛਾਣ ਹੋਈ – ਅੰਮ੍ਰਿਤਸਰ ਪੁਲਿਸ ਵਾਰਦਾਤ ਵਿੱਚ ਵਰਤੇ ਗਏ ਵਾਹਨ ਦੀ ਵੀ ਪਛਾਣ ਹੋ ਚੁੱਕੀ ਹੈ – ਅੰਮ੍ਰਿਤਸਰ ਪੁਲਿਸ ਹਰਜਿੰਦਰ ਸਿੰਘ ਦੇ ਕਤਲ ’ਚ ਸ਼ਾਮਲ ਕ੍ਰਿਸ਼ਨਾ ਗੈਂਗ ਦੇ ਦੋ ਸ਼ੂਟਰ ਗ੍ਰਿਫਤਾਰ -ਦੋ ਪਿਸਤੌਲ ਅਤੇ ਸੱਤ ਜਿੰਦੇ ਕਾਰਤੂਸ ਬਰਾਮਦ

ਹਰਜਿੰਦਰ ਸਿੰਘ ਕਤਲ ਮਾਮਲੇ ’ਚ ਤਿੰਨ ਵਿਅਕਤੀਆਂ ਦੀ ਪਛਾਣ ਹੋਈ – ਅੰਮ੍ਰਿਤਸਰ ਪੁਲਿਸ

ਵਾਰਦਾਤ ਵਿੱਚ ਵਰਤੇ ਗਏ ਵਾਹਨ ਦੀ ਵੀ ਪਛਾਣ ਹੋ ਚੁੱਕੀ ਹੈ – ਅੰਮ੍ਰਿਤਸਰ ਪੁਲਿਸ

ਹਰਜਿੰਦਰ ਸਿੰਘ ਦੇ ਕਤਲ ’ਚ ਸ਼ਾਮਲ ਕ੍ਰਿਸ਼ਨਾ ਗੈਂਗ ਦੇ ਦੋ ਸ਼ੂਟਰ ਗ੍ਰਿਫਤਾਰ -ਦੋ ਪਿਸਤੌਲ ਅਤੇ ਸੱਤ ਜਿੰਦੇ ਕਾਰਤੂਸ ਬਰਾਮਦ
ਕੌਂਸਲਰ ਹਰਜਿੰਦਰ ਸਿੰਘ ਨੇ ਪੁਲਿਸ ਕੋਲੋਂ ਕੋਈ ਸਿਕਿਉਰਟੀ ਨਹੀਂ ਮੰਗੀ -ਜ਼ਿਲ੍ਹਾ ਪੁਲਿਸ ਮੁਖੀ
ਪੁਲਿਸ ਨੂੰ ਅਮਿਤ, ਗੋਪੀ ਅਤੇ ਕਰਣ ਕੀੜਾ ਦੀ ਭਾਲ ਜਾਰੀ – ਅੰਮ੍ਰਿਤਸਰ ਪੁਲਿਸ

ਅੰਮ੍ਰਿਤਸਰ, 25 ਮਈ ਕੁਲਜੀਤ ਸਿੰਘ
ਜੰਡਿਆਲਾ ਗੁਰੂ ਨਗਰ ਕੌਂਸਲ ਦੇ ਕੌਂਸਲਰ ਸ੍ਰੀ ਹਰਜਿੰਦਰ ਸਿੰਘ ਦੇ ਕਤਲ ਕੇਸ ਬਾਰੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀਸੀਪੀ ਸਿਟੀ ਸ੍ਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਕਤਲ ਦੋ ਧੜਿਆਂ ਦੀ ਆਪਸੀ ਲੜਾਈ ਦਾ ਸਿੱਟਾ ਹੈ। ਉਹਨਾਂ ਦੱਸਿਆ ਕਿ ਹਰਜਿੰਦਰ ਸਿੰਘ ਦਾ ਕਤਲ ਕ੍ਰਿਸ਼ਨਾ ਗੈਂਗ ਵੱਲੋਂ ਕੀਤਾ ਗਿਆ ਹੈ, ਜਿਸ ਦੀ ਕਾਤਲਾਂ ਦੀ ਪਛਾਣ ਅਸੀਂ ਕਰ ਲਈ ਹੈ ਅਤੇ ਵਾਰਦਾਤ ਵੇਲੇ ਵਰਤੇ ਗਏ ਵਾਹਨ ਦੀ ਪਛਾਣ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਦੋਸ਼ੀਆਂ ਦੇ ਪਿੱਛੇ ਹਨ ਅਤੇ ਕਿਸੇ ਵੇਲੇ ਵੀ ਅਸੀਂ ਉਹਨਾਂ ਦੀ ਗ੍ਰਿਫਤਾਰੀ ਕਰ ਸਕਦੇ ਹਾਂ। ਸ੍ਰੀ ਵਾਲੀਆ ਨੇ ਦੱਸਿਆ ਕਿ ਕ੍ਰਿਸ਼ਨਾ ਗੈਂਗ ਦੇ ਕੱਲ ਹੀ ਦੋ ਮੈਂਬਰ ਅਸੀਂ ਹਥਿਆਰਾਂ ਸਮੇਤ ਕਾਬੂ ਕੀਤੇ ਸਨ ਅਤੇ ਉਨਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਦਾ ਪਤਾ ਲੱਗਾ ਸੀ ਕਿ ਉਹਨਾਂ ਨੇ ਹੀ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿੱਚ ਗੋਲੀਆਂ ਚਲਾਈਆਂ ਸਨ। ਉਹਨਾਂ ਨੇ ਤਿੰਨ ਵਿਅਕਤੀਆਂ ਦੇ ਨਾਂ ਅਤੇ ਤਸਵੀਰਾਂ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਹਨਾਂ ਵਿਅਕਤੀਆਂ ਨੇ ਹੀ ਹਰਜਿੰਦਰ ਸਿੰਘ ਦਾ ਕਤਲ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਇਸ ਕੇਸ ਵਿੱਚ ਅਮਿਤ, ਗੋਪੀ ਅਤੇ ਕਰਣ ਕੀੜਾ ਦੀ ਤਲਾਸ਼ ਹੈ ਅਤੇ ਅੱਜ ਇਹਨਾਂ ਦੀਆਂ ਫੋਟੋਆਂ ਵੀ ਅਸੀਂ ਮੀਡੀਆ ਲਈ ਜਾਰੀ ਕਰ ਰਹੇ ਹਾਂ।
ਇਸੇ ਦੌਰਾਨ ਜਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿੱਚ ਜੋ ਗੋਲੀਆਂ ਚੱਲੀਆਂ ਸਨ ਉਹ ਸਤਨਾਮ ਸਿੰਘ ਦੇ ਘਰ ਬਾਹਰ ਚਲਾਈਆਂ ਗਈਆਂ ਸਨ ਅਤੇ ਇਸ ਦੇ ਸਬੰਧ ਵਿੱਚ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਦੱਸਿਆ ਕਿ ਇਹ ਕਤਲ ਦੋ ਗੈਂਗ ਦੀ ਆਪਸੀ ਦੁਸ਼ਮਣੀ ਦਾ ਸਿੱਟਾ ਹੈ ਅਤੇ ਹਰਜਿੰਦਰ ਸਿੰਘ ਜਾਂ ਇਸਦੇ ਪਰਿਵਾਰ ਨੇ ਸਾਡੇ ਕੋਲੋਂ ਕਦੇ ਵੀ ਪੁਲਿਸ ਸੁਰੱਖਿਆ ਦੀ ਮੰਗ ਨਹੀਂ ਕੀਤੀ। ਉਨਾਂ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਕੁਝ ਸਮਾਂ ਪਹਿਲਾਂ ਜੋ ਆਪਣੇ ਵਿਰੋਧੀਆਂ ਉੱਤੇ ਪੁਲਿਸ ਕੇਸ ਦਰਜ ਕਰਾਏ ਸਨ, ਪੁਲਿਸ ਨੇ ਉਹਨਾਂ ਸਾਰੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

LEAVE A RESPONSE

Your email address will not be published. Required fields are marked *