ਸਿੱਖਿਆ ਕ੍ਰਾਂਤੀ ਨਾਲ ਪੰਜਾਬ ਪੁੱਟ ਰਿਹਾ ਹੈ ਨਵੀਆਂ ਪੁਲਾਘਾਂ : ਜੱਗਾ ਮਜੀਠਾ ਕਰੀਬ 24 ਲੱਖ ਰੁਪਏ ਦੇ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਸਿੱਖਿਆ ਕ੍ਰਾਂਤੀ ਨਾਲ ਪੰਜਾਬ ਪੁੱਟ ਰਿਹਾ ਹੈ ਨਵੀਆਂ ਪੁਲਾਘਾਂ : ਜੱਗਾ ਮਜੀਠਾ
ਕਰੀਬ 24 ਲੱਖ ਰੁਪਏ ਦੇ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ , 22 ਅਪ੍ਰੈਲ ਕੁਲਜੀਤ ਸਿੰਘ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ’ਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ, ਅਤੇ ਸਰਕਾਰੀ ਇਮਾਰਤਾਂ ਦੀ ਦਿੱਖ ਵੀ ਪ੍ਰਾਈਵੇਟ ਸਕੂਲਾਂ ਨਾਲੋ ਬਿਹਤਰ ਹੋ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਸ: ਜਗਵਿੰਦਰ ਪਾਲ ਸਿੰਘ ਮਜੀਠਾ ਆਪਣੇ ਹਲਕੇ ਅਧੀਨ ਪੈਦੇ ਸਰਕਾਰੀ ਮਿਡਲ ਸਕੂਲ ਪਾਤਾਲਪੁਰੀ, ਸਰਕਾਰੀ ਐਲੀਮੈਟਰੀ ਸਕੂਲ ਪਾਤਾਲਪੁਰੀ, ਸਰਕਾਰੀ ਐਲੀਮੈਟਰੀ ਅਤੇ ਸਰਕਾਰੀ ਮਿਡਲ ਸਕੂਲ , ਸਰਕਾਰੀ ਪ੍ਰਾਇਮਰੀ ਸਕੂਲ ਖਰਾਸਵਾਲਾ ਵਿਖੇ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਉਪਰੰਤ ਕੀਤਾ।
ਜੱਗਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਆਧੁਨਿਕ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਕਮੀ ਪੰਜਾਬ ਦੇ ਸਕੂਲਾਂ ਅੰਦਰ ਨਹੀਂ ਰਹਿਣ ਦਿੱਤੀ ਜਾਵੇ।
ਉਨ੍ਹਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਹੀ ਸਫਲਤਾ ਦੀ ਪੂੰਜੀ ਹੈ ਜਿਸ ਨਾਲ ਹਰ ਉਚ ਮੰਜ਼ਿਲ ਤੱਕ ਪਹੁੰਚਿਆਂ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲੀ ਬੱਚਿਆਂ ਵਲੋ ਸਭਿਆਚਰਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ।
ਇਸ ਦੌਰਾਨ ਜੱਗਾ ਮਜੀਠਾ ਤੇ ਸਿਖਿਆ ਵਿਭਾਗ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਉੱਪਲ ਨੇ ਸਰਕਾਰੀ ਮਿਡਲ ਸਕੂਲ ਪਤਾਲਪੁਰੀ ਦੇ ਸਕੂਲ ਚ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਦੀ ਵੱਡੀ ਗਿਣਤੀ ਤੇ ਓਹਨਾਂ ਨੂੰ ਮਿਲਦੀਆਂ ਸਹੂਲਤਾਂ ਦੀ ਰੱਜ ਕੇ ਸ਼ਲਾਂਘਾ ਕੀਤੀ। ਇਸ ਮੌਕੇ ਤੇ ਹਲਕਾ ਮਜੀਠਾ ਤੋਂ ਆਮ ਆਦਮੀ
ਪਾਰਟੀ ਦੇ ਸਿਖਿਆ ਵਿਭਾਗ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਉੱਪਲ,ਸਰਕਾਰੀ ਮਿਡਲ ਸਕੂਲ ਪੁਤਾਲਪੁਰੀ ਮੁਖੀ ਮੈਡਮ ਤੇਜਿੰਦਰ ਪਾਲ ਕੌਰ, ਅਰਵਿੰਦਰ ਸਿੰਘ, ਜਸਪਿੰਦਰ ਸਿੰਘ,ਮੈਡਮ ਹਰਪ੍ਰੀਤ ਕੌਰ, ਤਰਵਿੰਦਰ ਸਿੰਘ,ਮੈਡਮ ਮੈਡਮ ਮਨਪ੍ਰੀਤ ਕੌਰ, ਮੈਡਮ ਇੰਦਰਜੀਤ ਕੌਰ ,ਮੈਡਮ ਮੰਜੂ ,ਮੈਡਮ ਅਨੀਤਾ,ਮੈਡਮ ਰਾਜਵਿੰਦਰ ਕੌਰ ,ਸਰਪੰਚ ਰਾਜ ਕੁਮਾਰ ਲੱਧੜ, ਸਰਪੰਚ ਚੰਨਪ੍ਰੀਤ ਸਿੰਘ ਅਜਾਇਬਵਾਲੀ, ਐਸ ਸੀ ਵਿੰਗ ਦੇ ਪ੍ਰਧਾਨ ਸੁਖਚੈਨ ਸਿੰਘ, ਜਗਦੀਪ ਸਿੰਘ ਮਨਪ੍ਰੀਤ ਸਿੰਘ ਵਰਿਆਮ ਨੰਗਲ, ਚੇਅਰਮੈਨ ਬਲਜੀਤ ਸਿੰਘ ਸਰਪੰਚ ਲਖਵਿੰਦਰ ਸਿੰਘ ਵੇਗੇਵਾਲ, ਸਰਪੰਚ ਅਸ਼ੋਕ ਕੁਮਾਰ ਦਿਆਲਪੁਰ, ਸਾਬਕਾ ਸਰਪੰਚ ਹਰੀ ਲਾਲ, ਸਰਪੰਚ ਜਸਪਾਲ ਪੁਤਾਲਪੁਰੀ ,ਪਰਮਿੰਦਰ ਸਿੰਘ ਸਰਪੰਚ ਕੋਟਲੀ ਢੋਲੇ ਸ਼ਾਹ ,ਕੀਮਤੀ ਸਰਪੰਚ ਲਹਿਰਕਾ,, ਸਾਬਕਾ ਸਰਪੰਚ ਬਲਜੀਤ ਆਦਿ ਹਾਜ਼ਰ ਸਨ
ਕੈਪਸਨ: ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਸਰਕਾਰੀ ਮਿਡਲ ਸਕੂਲ ਪਤਾਲਪੁਰੀ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਓਹਨਾਂ ਦੇ ਨਾਲ ਹਲਕਾ ਮਜੀਠਾ ਦੇ ਸਿੱਖਿਆ ਕੋਆਰਡੀਨੇਟਰ ਪਰਮਿੰਦਰ ਸਿੰਘ ਤੇ ਸਕੂਲ ਮੁਖੀ ਤੇਜਿੰਦਰ ਪਾਲ ਕੌਰ ਤੇ ਹੋਰ ।