ਮਜ਼ਦੂਰ ਮੁਕਤੀ ਮੋਰਚਾ ਵੱਲੋਂ ਲਗਾਇਆ ਗਿਆ ਜੰਡਿਆਲਾ ਗੁਰੂ ਬਲਾਕ ਵਿੱਚ ਧਰਨਾ ਮਸਲਾ ਮਨਰੇਗਾ ਮਜ਼ਦੂਰੀ ਖਾਤਿਆਂ ਵਿੱਚ ਨਾ ਪਾਉਣ ਸਬੰਧੀ।
April 21st, 2025 | Post by :- | 15 Views

ਮਜ਼ਦੂਰ ਮੁਕਤੀ ਮੋਰਚਾ ਵੱਲੋਂ ਲਗਾਇਆ ਗਿਆ ਜੰਡਿਆਲਾ ਗੁਰੂ ਬਲਾਕ ਵਿੱਚ ਧਰਨਾ ਮਸਲਾ ਮਨਰੇਗਾ ਮਜ਼ਦੂਰੀ ਖਾਤਿਆਂ ਵਿੱਚ ਨਾ ਪਾਉਣ ਸਬੰਧੀ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਵਰਿੰਦਰ ਸਿੰਘ ਅਮਰਕੋਟ ਅਤੇ ਬਖਸੀਸ ਸਿੰਘ ਤਲਾਵਾਂ ਦੀ ਪ੍ਰਧਾਨਗੀ ਹੇਠ ਅੱਜ ਬੀਡੀਪੀਓ ਦਫਤਰ ਜੰਡਿਆਲਾ ਗੁਰੂ ਵਿਖੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਧਰਨਾ ਲਗਾਇਆ ਗਿਆ
. ਇਸ ਸਮੇਂ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੁਬਾਈ ਮੀਤ ਪ੍ਰਧਾਨ ਨਿਰਮਲ ਛੱਜਲਵੱਡੀ, ਲਿਬਰੇਸ਼ਨ ਦੇ ਜ਼ਿਲ੍ਾ ਆਗੂਆਂ ਸ਼ਮਸ਼ੇਰ ਸਿੰਘ ਹੇਰ ਅਤੇ ਮੰਗਲ ਸਿੰਘ ਧਰਮਕੋਟ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਕੀਤੇ ਕੰਮਾਂ ਦਾ ਮਿਹਨਤਨਾਮਾ ਸਾਢੇ ਤਿੰਨ ਮਹੀਨਿਆਂ ਤੋਂ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾ ਰਿਹਾ ਪੇਂਡੂ ਮਜ਼ਦੂਰਾਂ ਕੋਲ ਆਪਣੇ ਪਰਿਵਾਰ ਅਤੇ ਪੇਟ ਨੂੰ ਪਾਲਣ ਲਈ ਕੇਵਲ ਦੋ ਹੱਥ ਹੀ ਤਾਂ ਹਨ ਜਿਨਾਂ ਨਾਲ ਮਿਹਨਤ ਕਰਕੇ ਉਹ ਦੋ ਵਕਤ ਦਾ ਗੁਜਰਾਨ ਚਲਾਉਂਦੇ ਹਨ ਖੇਤੀ ਦਾ ਮਸ਼ੀਨੀਕਰਨ ਹੋ ਜਾਣ ਕਰਕੇ ਖੇਤ ਮਜ਼ਦੂਰਾਂ ਕੋਲ ਰੁਜ਼ਗਾਰ ਦਾ ਸਾਧਨ ਕੇਵਲ ਨਰੇਗਾ ਸਕੀਮ ਵਿੱਚ ਕੰਮ ਹੀ ਬਚਿਆ ਹੈ ਪਰ ਸਰਕਾਰਾਂ ਇਸ ਨਿਗੂਣੇ ਆਸਰੇ ਨੂੰ ਵੀ ਲੰਗੜਾ ਕਰ ਰਹੀਆਂ ਹਨ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਫੰਡਾਂ ਤੇ ਕਟੌਤੀ ਦਾ ਆਰਾ ਚਲਾਇਆ ਜਾ ਰਿਹਾ ਹੈ ਤੇ ਉੱਤੋਂ ਤਿੰਨ ਤਿੰਨ ਮਹੀਨਿਆਂ ਦੇ ਬਕਾਏ ਖਾਤਿਆਂ ਵਿੱਚ ਨਹੀਂ ਪਾਏ ਜਾ ਰਹੇ ਦਵਾ ਦਾਰੂ ਤੋਂ ਵੀ ਆਤਰ ਹੋਏ ਮਜ਼ਦੂਰਾਂ ਨੇ ਸਰਕਾਰ ਖਿਲਾਫ ਹੁਣ ਮੋਰਚਾ ਖੋਲ ਦਿੱਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਬਿਨਾਂ ਦੇਰੀ ਤੋਂ ਮਜ਼ਦੂਰਾਂ ਦੀ ਮਿਹਨਤ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਪਾਵੇ ਅਤੇ ਬਾਲਿਆਂ ਵਾਲੀਆਂ ਛੱਤਾਂ ਦੇ ਜਿਨਾਂ ਦੇ ਅਜੇ ਤੱਕ ਨਾ ਨੈੱਟ ਤੇ ਦਰਜ ਨਹੀਂ ਹੋਏ ਉਹ ਦਰਜ ਕੀਤੇ ਜਾਣ ਅਤੇ ਲੋੜਵੰਦਾਂ ਦੇ ਨਵੇਂ ਨੀਲੇ ਕਾਰਡ ਬਣਾ ਕੇ ਦਿੱਤੇ ਜਾਣ ਜਿੰਨਾ ਪਰਿਵਾਰਾਂ ਦੇ ਕੁਝ ਜੀਆਂ ਦੇ ਨਾਂ ਨੈੱਟ ਤੇ ਦਰਜ ਨਹੀਂ ਕੀਤੇ ਗਏ ਉਹਨਾਂ ਦੇ ਨਾਂ ਨੈੱਟ ਤੇ ਦਰਜ ਕੀਤੇ ਜਾਣ ਬੁਲਾਰਿਆਂ ਨੇ ਕਿਹਾ ਕਿ ਜੇ ਮਸਲੇ ਫੌਰੀ ਹੱਲ ਨਾ ਹੋਏ ਤਾਂ ਲਗਾਤਾਰ ਧਰਨਾ ਲਗਾਉਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ ਇਸ ਸਮੇਂ ਬੀਬੀ ਰਾਜਬੀਰ ਕੌਰ ਸਰਬਜੀਤ ਕੌਰ ਕੁਲਵਿੰਦਰ ਕੌਰ ਸੁਖਦੀਪ ਕੌਰ ਜੋਬਨ ਸਿੰਘ ਅਮਰਕੋਟ ਬੱਬੀ ਗੈਰੀ ਸੁੱਚਾ ਸਿੰਘ ਸ਼ਬੇਗ ਸਿੰਘ ਜੋਰਾ ਸਿੰਘ ਅਤੇ ਜੋਗਾ ਸਿੰਘ ਆਦ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।