ਸ਼੍ਰੀ ਹਨੂੰਮਾਨ ਜੈਅੰਤੀ ਮੌਕੇ ਚੋੜਾ ਬਾਜ਼ਾਰ ਵੱਖ ਵੱਖ ਤਰਾਂ ਦਾ ਲੰਗਰ ਲਗਾਇਆ ਗਿਆ
ਜੰਡਿਆਲਾ ਗੁਰੂ 13 ਅਪ੍ਰੈਲ (ਕੁਲਜੀਤ ਸਿੰਘ) ਬੀਤੇ ਕਲ੍ਹ ਸ਼੍ਰੀ ਹਨੂੰਮਾਨ ਜੈਅੰਤੀ ਦੇ ਸਬੰਧ ਵਿੱਚ ਬਾਵਾ ਲਾਲ ਦਿਆਲ ਲੰਗਰ ਕਮੇਟੀ ਵਲੋ ਚੋੜਾ ਬਾਜ਼ਾਰ ਵਿਚ ਦੁਪਹਿਰ ਤੋਂ ਸ਼ਾਮ ਤਕ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰੁਣ ਸੋਨੀ ਮੁੱਖ ਪ੍ਰਬੰਧਕ ਵਲੋ ਬਾਖੂਬੀ ਸੇਵਾ ਨਿਭਾਈ ਗਈ । ਲੰਗਰ ਵਿਚ ਪੂੜੀ ਛੋਲੇ, ਕੜੀ ਚਾਵਲ, ਕੜਾਹ , ਫੁੱਲਵੜੀਆਂ, ਜਲ ਜ਼ੀਰਾ ਆਦਿ ਮੌਜੂਦ ਸਨ । ਸੇਵਾਦਾਰਾਂ ਵਿਚ ਵਿਸ਼ੇਸ਼ ਤੌਰ ਤੇ ਵਿਮਲ ਕੁਮਾਰ ਮੰਗਾ, ਬਬਲੂ ਸ਼ਰਮਾ, ਅਮਰਜੀਤ,ਪ੍ਰਿੰਸ,ਮੋਹਿਤ,ਸ਼ੰਕਰ, ਰਤੁਲ , ਰਾਹੁਲ ਸੋਨੀ, ਅਨਿਲ ਕੁਮਾਰ ਪੱਪੂ, ਕਰਨ ਸਿੰਘ ਖਾਲਸਾ, ਪਿਆਛੂ ਪ੍ਰਧਾਨ ਖੂਹ ਵਾਲੇ ਮੁਹੱਲੇ ਦਾ, ਮੋਹਿਤ ਸੂਰੀ, ਕੰਨੂ ਆਨੰਦ, ਰਿਦਮ ਸੂਰੀ, ਹਰਿੰਦਰਪਾਲ ਸਿੰਘ, ਰਾਕੇਸ਼ ਕੁਮਾਰ ਆਦਿ ਹਾਜਰ ਸਨ