ਗੁਰਪ੍ਰੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੱਤਰਕਾਰ ਕਵਲਜੀਤ ਸਿੰਘ ਲਾਡੀ ਦੇ ਛੋਟਾ ਭਰਾ ਗੁਰਪ੍ਰੀਤ ਸਿੰਘ ਦੇ ਪਿੱਛਲੇ ਦਿਨੀਂ ਸਵੱਰਗ ਸਿਧਾਰ ਜਾਣ ਤੇ ਉਨ੍ਹਾਂ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਗੁਰਪ੍ਰੀਤ ਸਿੰਘ ਸਿੰਘ ਦੇ ਗ੍ਰਹਿ ਪਿੰਡ ਜਬੋਵਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨੇੜੇ ਗੁਰਦੁਆਰਾ ਸਾਹਿਬ ਸੰਗਤ ਸਰ ਵਿਖੇ ਕੀਰਤਨੀ ਜੱਥੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਹੋਏ । ਕੀਰਤਨ ਉਪਰੰਤ ਕਥਾ ਵਾਚਕਾ ਵਲੋਂ ਕਥਾ ਦੇ ਪ੍ਰਵਾਹ ਚਲਾਏ ਗਏ ਕਥਾ ਵਾਚਕਾਂ ਵੱਲੋਂ ਇਸ ਮੌਕੇ ਭਾਰੀ ਗਿਣਤੀ ਵਿੱਚ ਮੌਜੂਦ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਨਸਾਨ ਦਾ ਇਸ ਧਰਤੀ ਉਪਰ ਜਨਮ ਲੈਣਾਂ, ਸੰਸਾਰ ਵਿੱਚ ਵਿਚਾਰਨਾਂ ਅਤੇ ਇਸ ਦੁਨੀਆਂ ਤੋਂ ਤੁਰ ਜਾਣਾਂ, ਇਹ ਸਾਰਾ ਕੁਝ ਇੰਨਸਾਨੀ ਜ਼ਿੰਦਗੀ ਦਾ ਹਿੱਸਾ ਹੈ । ਜਿਸ ਨੂੰ ਕੋਈ ਅਣਦਿੱਖ ਸ਼ਕਤੀ ਚਲਾ ਰਹੀ ਹੈ ਤੇ ਸਭ ਮਾੜਾ ਚੰਗਾ ਨੋਟ ਵੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਫ਼ਾਨੀ ਸੰਸਾਰ ਉਪਰ ਕ਼ਾਇਦਾ ਕਾਨੂੰਨ ਨਾਲ਼ ਵਿੱਚਰਨ ਨਾਲ ਮਨੁੱਖ ਦੁਨੀਆਂ ਵਿੱਚ ਵਡਿਆਈ ਪਾਂਉਦਾ ਹੈ । ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਕੀਤੇ ਕੰਮਾਂ ਨਾਲ ਅਕਾਲ ਪੁਰਖ ਦੀ ਕਚਹਿਰੀ ਵਿੱਚ ਮਾਣ ਸਨਮਾਨ ਪਾਉਂਦਾ ਹੈ । ਪੱਤਰਕਾਰ ਕਵਲਜੀਤ ਸਿੰਘ ਲਾਡੀ ਨੇ ਗੁਰਪੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਵਾਲਿਆਂ ਵਿੱਚ , ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਇੰਚਾਰਜ ਹਰਦੀਪ ਸਿੰਘ ਗਿੱਲ, ਗੁਰਚਰਨ ਸਿੰਘ ਬਿੱਟੂ ,ਪੱਤਰਕਾਰ ਕਵਲਜੀਤ ਸਿੰਘ ਲਾਡੀ, ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਪੱਤਰਕਾਰ ਸੁਨੀਲ ਦੇਵਗਨ, ਬਲਵਿੰਦਰ ਸਿੰਘ ਬੱਬੀ, ਗੁਰਪ੍ਰੀਤ ਸਿੰਘ ਚੰਦੀ, ਪੱਤਰਕਾਰ ਲਖਬੀਰ ਸਿੰਘ ਗਿੱਲ, ਸੁਖਜਿੰਦਰ ਸਿੰਘ ਸੋਨੂ ਪੱਤਰਕਾਰ, ਗੁਰਪ੍ਰੀਤ ਸਿੰਘ ਰਿੰਕੂ ਦਰਸ਼ਨ ਸਿੰਘ ਕੁਲਵੰਤ ਸਿੰਘ, ਡਾਕਟਰ ਅਸ਼ਵਨੀ ਸ਼ਰਮਾ, ਪੱਤਰਕਾਰ ਪਰਗਟ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਕਲੇਰ,ਕਾਰੀ , ਦਵਿੰਦਰ ਸਹੋਤਾ , ਆਦਿ ਹਾਜ਼ਰ ਸਨ
ਕੈਪਸਨ ਸ਼ਰਧਾਂਜਲੀ ਸਮਾਗਮ ਦੋਰਾਨ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ, ਕਵਲਜੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਰਿੰਕੂ, ਵਰਿੰਦਰ ਸਿੰਘ ਮਲਹੋਤਰਾ, ਸੁਨੀਲ ਦੇਵਗਨ, ਤੇ ਹੋਰ