Uncategorized

ਕਬਰਸਤਾਨ ਲਈ ਥਾਂਵਾਂ ਦੀ ਅਲਾਟਮੈਂਟ ਦਾ ਮਾਮਲਾ: ਸਤਨਾਮ ਸਿੰਘ ਗਿੱਲ ਨੇ ਪੰਜਾਬ ਵਿੱਚ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਹੱਕ ‘ਚ ਦਿੱਤਾ ਫੱਤਵਾ ਨੋਟੀਫੀਕੇਸ਼ਨ ਤੇ ਹੋਵੇਗਾ ਅਮਲ: ਦਾਅਵਾ

ਕਬਰਸਤਾਨ ਲਈ ਥਾਂਵਾਂ ਦੀ ਅਲਾਟਮੈਂਟ ਦਾ ਮਾਮਲਾ:

ਸਤਨਾਮ ਸਿੰਘ ਗਿੱਲ ਨੇ ਪੰਜਾਬ ਵਿੱਚ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਹੱਕ ‘ਚ ਦਿੱਤਾ ਫੱਤਵਾ

ਨੋਟੀਫੀਕੇਸ਼ਨ ਤੇ ਹੋਵੇਗਾ ਅਮਲ: ਦਾਅਵਾ

ਅੰਮ੍ਰਿਤਸਰ,28, ਅਪ੍ਰੈਲ (ਕੁਲਜੀਤ ਸਿੰਘ ) ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਪੰਜਾਬ ਵਿੱਚ ਵੱਸਦੇ ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਹੱਕ ‘ਚ ਫੱਤਵਾ ਦਿੰਦੇ ਹੋਏ ਕਿਹਾ ਕਿ ਕਬਰਸਤਾਨਾ ਦੇ ਲਈ ਲੋੜੀਂਦੇ ਪ੍ਰਬੰਧ ਕਰਕੇ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਉਨ੍ਹਾ ਨੇ ਕਿਹਾ ਕਿ ਸਰਕਾਰ ਘੱਟ ਗਿਣਤੀ ਪੱਤਾ ਖੇਡ ਕੇ ਵੋਟਾਂ ਹੱਥਿਆਉਂਣ ਤੱਕ ਸੀਮਤ ਰਹੀ ਹੈ। ਮੁਸਲਿਮ ਤੇ ਈਸਾਈ ਭਾਈਚਾਰੇ ਦੀ ਚਿਰੋਕੀ ਮੰਗ ਪੂਰੀ ਕਰਨ ‘ਚ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ,ਪਰ ਘੱਟ ਗਿਣਤੀ ਲੋਕ ਭਲਾਈ ਸੰਸਥਾ ਘੱਟ ਗਿਣਤੀ ਸਮੁਦਾਇ ਦੇ ਨਾਲ ਚਟਾਨ ਵਾਂਗ ਖੜੇਗੀ ਅਤੇ ਉਨ੍ਹਾ ਦੀ ਲੋੜ ਨੂੰ ਪੂਰਿਆਂ ਕਰਾਉਂਣ ਲਈ ਸਾਡੀ ਟੀਮ ਹਰ ਪੱਧਰ ਤੇ ਚਾਰਾਜੋਈ ਕਰੇਗੀ।

ਸੰਸਥਾ ਦੇ ਸੁਬਾਈ ਪ੍ਰਧਾਨ ਨੇ ਕਿਹਾ ਕਿ ਦੋਵਾਂ ਸਮੁਦਾਇ ਦੇ ਲੋਕਾਂ ਚੋਂ ਜੋ ਵੀ ਘੱਟ ਗਿਣਤੀ ਦੇ ਕੋਟੇ ਵੱਲੋਂ ਸਰਕਾਰ ‘ਚ ਪ੍ਰਤੀਨਿਧਤਾ ਕਰਦੇ ਰਹੇ ਹਨ ਉਨ੍ਹਾ ਨੇ ਨਿੱਜਤਾ ਨੂੰ ਤਰਜ਼ੀਹ ਦਿੱਤੀ ਹੈ,ਪਰ ਦੋਵਾਂ ਭਾਈਚਾਰਿਆਂ ਦੇ ਹੱਕਾਂ ਅਤੇ ਹਿੱਤਾਂ ਦੀ ਭਰਪਾਈ ਕਰਨ ਲਈ ਕੋਈ ਇਤਿਹਾਸਕ ਐਲਾਨ ਸਰਕਾਰ ਤੋਂ ਨਹੀਂ ਕਰਵਾ ਸਕੇ ਹਨ।

ਉਨ੍ਹਾ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਰੱਖਵਾਲੀ ਲਈ ਬਣੇ ‘ਵਕਫ’ ਬੋਰਡ ਦੀ ਨਿਗਰਾਨੀ ਦੇ ਬਾਵਜੂਦ ਵੀ ਜ਼ਮੀਨਾ ਕਬਜੇ ਹੇਠ ਹਨ,ਪਰ ਮੁਸਲਿਮ ਸਮਾਜ ਨੂੰ ਵਕਫ ਬੋਰਡ ਦੀਆਂ ਜ਼ਮੀਨਾ ਦੇ ਹੱਕ ਦਵਾਉਂਣ ਲਈ ਸਰਕਾਰ ਕਿਉਂ ਕੋਈ ਠੋਸ ਫੈਸਲਾ ਨਹੀਂ ਲੈ ਸਕੀ ਹੈ ?

ਉਂਨਾ ਨੇ ਕਿਹਾ ਕਿ ਗੁੱਜਰਾਂ ਦੀ ਸੁਥਿਤੀ ਬੱਦ ਤੋਂ ਬਦਤਰ ਬਣੀ ਹੋਈ ਹੈ।ਇਹਨਾ ਦੇ ਮਸਲੇ ਪਿਛਲੇ ਸਮੇਂ ਤੋਂ ਪੈਂਡਿੰਗ ਹਨ।

ਉਂਨਾ ਨੇ ਕਿਹਾ ਕਿ ਅਕਾਲੀ ਵਜ਼ਾਰਤ ਵੇਲੇ ਕਬਰਸਤਾਨਾ ਦੇ ਲਈ ਘੱਟ ਗਿਣਤੀ ਵਰਗ ਦਿਆਂ ਲੋਕਾਂ ਨੁੰ ਲੋੜੀਂਦੀਆਂ ਥਾਂਵਾਂ ਅਲਾਟ ਕਰਨ ਸਬੰਧੀ ਨੋਟੀਫੀਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ,ਪਰ ਸਿਆਸੀ ਲਾਭ ਅਤੇ ਘਾਟੇ ਦੇ ਨਜ਼ੱਰੀਏ ਤੋਂ ਸੋਚ ਵਿਚਾਰ ਕਰਦੇ ਹੋਏ ਦੋਵਾਂ ਫਿਰਕਿਆਂ ਦੀਆਂ ਭਾਵਨਾ ਨਾਲ ਖੇਡਦੇ ਹੋਏ,ਮੁਸਲਿਮ ਤੇ ਈਸਾਈਆਂ ਨੂੰ ਸਪੁੱਰਦ ਏ ਖਾਕ ਕਰਨ ਦੀ ਰਵਾਇਤੀ ਧਾਰਮਿਕ ਪ੍ਰੰਪਰਾ ਤੋਂ ਵਾਂਝਾ ਰੱਖਣ ਲਈ ਕੋਝੀ ਚਾਲ ਖੇਡੀ ਜਾਂਦੀ ਰਹੀ ਹੈ।

ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਮੁਸਲਿਮ ਤੇ ਈਸਾਈ ਭਾਈਚਾਰਿਆਂ ਨੂੰ ਉਨਾ ਦੇ ਹੱਕ ਦਵਾਉਂਣ ਦੇ ਹੱਕ ‘ਚ ਹਾਂ, ਪਰ ਜਾਗਰਿਤੀ ਦੀ ਘਾਟ ਕਰਕੇ ਦੋਵੇਂ ਭਾਈਚਾਰੇ ਆਪਣੀਆਂ ਮੰਗਾਂ ਮੰਨਵਾਉਂਣ ਲਈ ਅਜੇ ਤੱਕ ਕੋਈ ਠੋਸ ਨੀਤੀ ਨਹੀ ਬਣਾ ਸਕੇ ਹਨ,ਪਰ ਹੁਣ ਪੰਜਾਬ ਵਿੱਚ ਅਸੀਂ ਘੱਟ ਗਿਣਤੀ ਪ੍ਰੀਵਾਰਾਂ ਦੀ ਬਾਂਹ ਫੜਾਂਗੇ।

ਪ੍ਰੈਸ ਦੀ ਮੌਜੂਦਗੀ ‘ਚ ਈਸਾਈ ਭਾਈਚਾਰੇ ਤਰਫੋਂ ਸ ਹਰਦਿਆਲ ਸਿੰਘ ਅਤੇ ਪੰਕਜ ਨਾਹਰ ਦੋਵਾਂ ਨੇ ਸ੍ਰ ਸਤਨਾਮ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਤਾਕੀਦ ਕੀਤੀ ਹੈ ਕਿ ਜੇਕਰ ਉਹ ਈਸਾਈ ਤੇ ਮੁਸਲਿਮ ਭਾਈਚਾਰੇ ਦੀ ਬਾਂਹ ਫੜਦੇ ਹਨ ਤਾਂ ਫਿਰ ਪੂਰੇ ਪੰਜਾਬ ‘ਚ ਬੂਥ ਪੱਧਰ ਤੇ ਸਤਨਾਮ ਸਿੰਘ ਗਿੱਲ ਦੇ ਸਮਰਥਨ ਵਿੱਚ ਅਸੀਂ ਖੜੇ ਹੋਵਾਂਗੇ ।

ਇੱਕ ਸਵਾਲ ਦੇ ਜਵਾਬ ‘ਚ ਉਨਾ ਨੇ ਕਿਹਾ ਕਿ ਅਸੀਂ ਕੋਸਿਸ਼ ਕਰਾਂਗੇ ਕਿ ਪਿੱਛਲੀ ਤੋਂ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ਲਾਗੂ ਕਰਵਾਉਂਣ ਲਈ ਲੋਕ ਲਹਿਰ ਖੜੀ ਕੀਤੀ ਜਾਵੇ ਇਸ ਲਈ ਆਉਂਦੇ ਅਗਲੇ ਦਿਨਾ ‘ਚ ਮੁਸਲਿਮ ਅਤੇ ਈਸਾਈ ਸਮਾਜ ਦੇ ਚੋਟੀ ਦੇ ਹੋਰਨਾ ਲੀਡਰਾਂ ਨੂੰ ਨਾਲ ਲੈਕੇ ਰਾਜਪਾਲ ਪੰਜਾਬ ਨੂੰ ਮਿਲਣ ਜਾ ਲਮਰਹੇ ਹਾਂ,ਇਸ ਮੌਕੇ ਲੋਕ ਸੰਪਰਕ ਅਫਸਰ ਅੰਮਿ੍ਤਪਾਲ ਸਿੰਘ ਅਤੇ ਪੀਏ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ ।

ਫੋਟੋ ਕੈਪਸ਼ਨ:- ਘੱਟ ਗਿਣਤੀ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।

LEAVE A RESPONSE

Your email address will not be published. Required fields are marked *