ਜੰਡਿਆਲਾ ਗੁਰੂ ਸ਼ਹਿਰ ਵਿੱਚ ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੀ 72ਵੀਂ ਪੁਣਯ ਤਿਥੀ ’ਤੇ ਕੀਤੇ ਦੀਪ ਪ੍ਰਜਵਲਨ
October 6th, 2026 | Post by :- | 41 Views

ਜੰਡਿਆਲਾ ਗੁਰੂ ਸ਼ਹਿਰ ਵਿੱਚ ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੀ 72ਵੀਂ ਪੁਣਯ ਤਿਥੀ ’ਤੇ ਕੀਤੇ ਦੀਪ ਪ੍ਰਜਵਲਨ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੀ 72ਵੀਂ ਪੁਣਯ ਤਿਥੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਈ ਗਈ।ਜੈਨ ਸਮਾਜ ਦੇ ਮੈਂਬਰ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਗੁਰੂ ਮੰਦਰ ਵਿਖੇ ਪਹੁੰਚੇ, ਜਿੱਥੇ ਆਚਾਰਿਆ ਸ਼੍ਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਜੀ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ ਗਈ ਅਤੇ ਗੈਸ ਸਮਾਜ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭਜਨ ਗਾਏ ਗਏ

ਸਮਾਜ ਦੇ ਮੈਂਬਰਾਂ ਨੇ ਕਿਹਾ ਕਿ ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਨੇ ਸਿੱਖਿਆ ਨੂੰ ਸਮਾਜ ਦੇ ਉਥਾਨ ਦਾ ਇੱਕ ਮਜ਼ਬੂਤ ਸਾਧਨ ਬਣਾਇਆ। ਉਨ੍ਹਾਂ ਦੇ ਆਦਰਸ਼ਾਂ ਅਤੇ ਵਿਚਾਰਾਂ ਨੂੰ ਅੱਗੇ ਵਧਾਉਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।ਇਸ ਮੌਕੇ ਜੈਨ ਸਭਾ ਦੇ ਪੂਰਵ ਪ੍ਰਧਾਨ ਰਜਨੀਸ਼ ਜੈਨ, ਵਾਈਸ ਪ੍ਰਧਾਨ ਰਾਜੇਸ਼ ਜੈਨ (ਕਾਲੂ ਸਰਾਫ), ਵਾਈਸ ਪ੍ਰਧਾਨ ਮੁਨੀਸ਼ ਜੈਨ, ਐਸ. ਏ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਪੂਰਵ ਮੈਨੇਜਰ ਰੋਕੀ ਜੈਨ, ਵਰੁਣ ਜੈਨ,, ਰਾਜੇਸ਼ ਜੈਨ, ਵਾਈਟ ਜੈਨ, ਸੰਦੀਪ ਜੈਨ, ਵਨੀਤ ਜੈਨ, ਬੌਬੀ ਜੈਨ ਜਨਰਲ ਸੈਕਟਰੀ ਸ਼੍ਰੀ ਆਤਮਾਨੰਦ ਜੈਨ ਸਭਾ, ਨਿਸ਼ੁ ਜੈਨ, ਨਰੇਸ਼ ਜੈਨ,ਦਰਪਣ ਜੈਨ, ਰਾਕੇਸ਼ ਜੈਨ,ਸਮੇਤ ਵੱਡੀ ਗਿਣਤੀ ਵਿੱਚ ਜੈਨ ਸਮਾਜ ਦੇ ਮੈਂਬਰ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।