ਪੁਲਸ ਪਾਰਟੀ ਤੇ ਗੋਲੀਬਾਰੀ ਕਰਨ ਵਾਲਾ ਮੁਲਜ਼ਮ ਜ਼ਖਮੀ ਹੋਣ ਉਪਰੰਤ ਕਾਬੂ ।
September 23rd, 2026 | Post by :- | 12 Views

ਪੁਲਸ ਪਾਰਟੀ ਤੇ ਗੋਲੀਬਾਰੀ ਕਰਨ ਵਾਲਾ ਮੁਲਜ਼ਮ ਜ਼ਖਮੀ ਹੋਣ ਉਪਰੰਤ ਕਾਬੂ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਥਾਣਾ ਮੱਤੇਵਾਲ ਪੁਲਿਸ ਵੱਲੋਂ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰਨ ਵਾਲਾ ਮੁਲਜ਼ਮ ਜ਼ਖ਼ਮੀ ਹੋਣ ਉਪਰੰਤ ਕਾਬੂ; ਥਾਣਾ ਮਹਿਤਾ ਅਤੇ ਗੁਰਦਾਸਪੁਰ ਦੇ ਹੈਂਡ ਗ੍ਰਨੇਡ ਮਾਮਲੇ ਸਮੇਤ ਹੋਰ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ ।

ਹਰਮਨਜੀਤ ਸਿੰਘ ਵਿਰੁੱਧ ਦਰਜ ਮੁਕੱਦਮਿਆਂ ਦਾ ਵੇਰਵਾ

ਮੁਲਜ਼ਮ: ਹਰਮਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਵਾਸੀ ਬੋਪਾਰਾਏ ਖਿਲਾਫ ਥਾਣਾ ਮਹਿਤਾ
: 22.07.2024
– ਧਾਰਾਵਾਂ: 304, 3(5), 317(2) ਬੀ.ਐੱਨ.ਐੱਸ.।
,ਥਾਣਾ ਗੁਰਦਾਸਪੁਰ ਸਿਟੀ
– ਮਿਤੀ: 27.04.2026
– ਧਾਰਾਵਾਂ: 4/5 ਐਕਸਪਲੋਸਿਵ ਸਬਸਟੈਂਸਿਜ਼ ਐਕਟ ਦਰਜ । ਇਸ ਨੂੰ : ਹੈਂਡ ਗ੍ਰਨੇਡ ਸੁੱਟਣ ਸਬੰਧੀ ਮਾਮਲਾ, ਜਿਸ ਵਿੱਚ ਮੁਲਜ਼ਮ ਹਰਮਨਜੀਤ ਸਿੰਘ ਨੂੰ ਭਗੌੜਾ (ਪੀ.ਓ.) ਘੋਸ਼ਿਤ ਕੀਤਾ ਗਿਆ ਹੈ।
ਥਾਣਾ ਮੱਤੇਵਾਲ ਵਿਚ
– ਮਿਤੀ: 02.09.2026
– ਧਾਰਾਵਾਂ: 109, 61(2), 351(2) ਬੀ.ਐੱਨ.ਐੱਸ. ਅਤੇ 25, 27, 54, 59 ਅਸਲਾ ਐਕਟ ਦਰਜ ਕੀਤਾ ਗਿਆ ਸੀ

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਥਾਣਾ ਮੱਤੇਵਾਲ ਦੇ ਖੇਤਰ ਵਿੱਚ ਨਾਕਾ ਚੈਕਿੰਗ ਦੌਰਾਨ ਪੁਲਿਸ ਪਾਰਟੀ ’ਤੇ ਕਥਿਤ ਤੌਰ ’ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਹਰਮਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਵਾਸੀ ਬੋਪਾਰਾਏ ਨੂੰ ਜਵਾਬੀ ਕਾਰਵਾਈ ਦੌਰਾਨ ਜ਼ਖ਼ਮੀ ਹੋਣ ਉਪਰੰਤ ਕਾਬੂ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਵੱਲੋਂ ਨਾਕਾ ਚੈਕਿੰਗ ਦੌਰਾਨ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ’ਤੇ ਮੁਲਜ਼ਮ ਵੱਲੋਂ ਪੁਲਿਸ ਪਾਰਟੀ ’ਤੇ ਗੋਲੀਬਾਰੀ ਕੀਤੀ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਕਾਬੂ ਕਰਕੇ ਇਲਾਜ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਮੁਲਜ਼ਮ ਹਰਮਨਜੀਤ ਸਿੰਘ ਥਾਣਾ ਮੱਤੇਵਾਲ ਦੇ ਮੁਕੱਦਮਾ ਨੰਬਰ 106 ਮਿਤੀ 02.09.2026, ਧਾਰਾ 109, 61(2), 351(2) ਬੀ.ਐੱਨ.ਐੱਸ. ਅਤੇ ਧਾਰਾ 25, 27, 54 ਅਤੇ 59 ਅਸਲਾ ਐਕਟ ਦੇ ਤਹਿਤ ਦਰਜ ਮਾਮਲੇ ਵਿੱਚ ਨਾਮਜ਼ਦ ਹੈ।

ਇਸ ਤੋਂ ਇਲਾਵਾ, ਉਕਤ ਮੁਲਜ਼ਮ ਥਾਣਾ ਮਹਿਤਾ ਦੇ ਮੁਕੱਦਮਾ ਨੰਬਰ 58 ਮਿਤੀ 22.07.2024, ਧਾਰਾ 304, 3(5) ਅਤੇ 317(2) ਬੀ.ਐੱਨ.ਐੱਸ. ਦੇ ਤਹਿਤ ਦਰਜ ਮਾਮਲੇ ਵਿੱਚ ਵੀ ਲੋੜੀਂਦਾ ਹੈ।

ਇਸ ਦੇ ਨਾਲ ਹੀ, ਹਰਮਨਜੀਤ ਸਿੰਘ ਥਾਣਾ ਗੁਰਦਾਸਪੁਰ ਸਿਟੀ ਵਿਖੇ ਦਰਜ ਮੁਕੱਦਮਾ ਨੰਬਰ 113 ਮਿਤੀ 27.04.2026, ਧਾਰਾ 4/5 ਐਕਸਪਲੋਸਿਵ ਸਬਸਟੈਂਸਿਜ਼ ਐਕਟ ਦੇ ਤਹਿਤ ਦਰਜ ਹੈਂਡ ਗ੍ਰਨੇਡ ਸੁੱਟਣ ਸਬੰਧੀ ਮਾਮਲੇ ਵਿੱਚ ਵੀ ਲੋੜੀਂਦਾ ਹੈ ਅਤੇ ਉਕਤ ਮਾਮਲੇ ਵਿੱਚ ਉਸ ਨੂੰ ਭਗੌੜਾ (ਪੀ.ਓ.) ਘੋਸ਼ਿਤ ਕੀਤਾ ਗਿਆ ਹੈ।

ਉਪਰੋਕਤ ਸਾਰੇ ਮਾਮਲਿਆਂ ਸਬੰਧੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।