ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਰਕਿੰਗ ਪ੍ਰਧਾਨ ਬਣਨ ਤੇ ਡੈਨੀ ਬੰਡਾਲਾ ਗੁ ਬਾਬਾ ਹੰਦਾਲ ਸਾਹਿਬ ਹੋਏ ਨਮਸਤਕ
July 2nd, 2026 | Post by :- | 20 Views

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਰਕਿੰਗ ਪ੍ਰਧਾਨ ਬਣਨ ਤੇ ਡੈਨੀ ਬੰਡਾਲਾ ਗੁ ਬਾਬਾ ਹੰਦਾਲ ਸਾਹਿਬ ਹੋਏ ਨਮਸਤਕ

ਜੰਡਿਆਲਾ ਗੁਰੂ 2 ਜੁਲਾਈ ਕੁਲਜੀਤ ਸਿੰਘ:- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਵਿੱਚ ਜੌ ਨਵੀਂ ਟੀਮ ਬਣਾਈ ਗਈ ਹੈ ਉਹ ਸਾਰੀ ਇੱਕਮੁੱਠ ਹੋਕੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਕਾਂਗਰਸ ਸਰਕਾਰ ਦਾ ਗਠਨ ਕਰੇਗੀ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਚੁਣੇ ਗਏ ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਜੌ ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਅਸ਼ੀਰਵਾਦ ਲੈਣ ਲਈ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਅਪਣੀ ਸਮੁੱਚੀ ਟੀਮ ਨਾਲ ਆਏ ਸੀ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸੰਗਠਨਾਤਮਕ ਤੌਰ ’ਤੇ ਹੋਰ ਮਜ਼ਬੂਤ ਕਰਨ ਲਈ ਮੇਰੇ ’ਤੇ ਭਰੋਸਾ ਜਿਤਾਉਂਦੇ ਹੋਏ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਦੀ ਇਹ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਮੈਂ ਕਾਂਗਰਸੀ ਸੰਸਦੀ ਦਲ ਦੇ ਚੇਅਰਪਰਸਨ ਸੋਨੀਆ ਗਾਂਧੀ ਜੀ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿੱਕਾਰਜੁਨ ਖੜਗੇ ਜੀ, ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਜੀ, ਰਾਸ਼ਟਰੀ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਜੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ। ਓਹਨਾਂ ਕਿਹਾ ਮੈ ਸਮੁੱਚੀ ਹਾਈਕਮਾਨ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਪਾਰਟੀ ਦੀ ਵੱਡੀ ਜਿੱਤ ਲਈ ਹਰ ਪਿੰਡ, ਹਰ ਵਾਰਡ ਤੱਕ ਕਾਂਗਰਸ ਦੀ ਆਵਾਜ਼ ਬੁਲੰਦ ਕਰਾਂਗੇ ਅਤੇ 2027 ਵਿੱਚ ਬਹੁਮਤ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਵਾਂਗੇ। ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਓਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਜੰਗਲ ਰਾਜ ਸਥਾਪਤ ਹੋ ਚੁੱਕਾ ਹੈ । ਗੈਂਗਸਟਰਵਾਦ, ਲੁੱਟਾਂ ਖੋਹਾਂ, ਫ਼ਿਰੌਤੀਆਂ, ਦਿਨ ਦਿਹਾੜੇ ਕਤਲੇਆਮ, ਨਸ਼ੇ ਦੀ ਦਲਦਲ ਆਦਿ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆਕੇ ਖੜਾ ਕਰ ਦਿੱਤਾ ਹੈ । ਓਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਸ ਜੰਗਲ ਰਾਜ ਨੂੰ ਖਤਮ ਕਰਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਕਾਂਗਰਸ ਦੇ ਹੱਕ ਵਿੱਚ ਸਰਕਾਰ ਬਣਾਉਣ ਲਈ ਉਤਾਵਲੀ ਹੋਈ ਬੈਠੀ ਹੈ । ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਹਰ ਵਰਗ ਚਾਹੇ ਉਹ ਵਪਾਰੀ, ਮਜਦੂਰ, ਕਿਸਾਨ ਜਾਂ ਸਰਕਾਰੀ ਮੁਲਾਜਮ ਹਰ ਇਕ ਦੁਖੀ ਹੈ । ਪੰਜਾਬ ਸਰਕਾਰ ਦੇ ਲੋਕ ਮਿਲਣੀ ਪ੍ਰੋਗਰਾਮਾਂ ਨੂੰ ਇਕ ਡਰਾਮਾ ਦਸਦੇ ਹੋਏ ਓਹਨਾਂ ਕਿਹਾ ਕਿ ਇਹ ਇਕ ਫਿਕਸ ਪ੍ਰੋਗਰਾਮ ਹੁੰਦਾ ਹੈ ਕਿਸੇ ਵੀ ਸ਼ਿਕਾਇਤਕਰਤਾ ਜਾਂ ਸਵਾਲ ਕਰਨ ਵਾਲੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ । ਓਹਨਾਂ ਕਿਹਾ ਕਿ ਪੰਜਾਬ ਕਾਂਗਰਸ ਇਕ ਟੀਮ ਵਰਕ ਦੇ ਤੌਰ ਤੇ ਕੰਮ ਕਰਦੀ ਹੈ ਜਦੋਂ ਕਿ ਆਪ ਸਰਕਾਰ ਵਿਚ ਸਿਰਫ ਇਕ ਚਿਹਰਾ ਹੀ ਮੋਹਰੀ ਬਣਾਇਆ ਹੋਇਆ ਹੈ । ਓਹਨਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆ ਨੇ ਬਿਨਾਂ ਕਾਨੂੰਨ ਦੇਖੇ ਪੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਤੇ ਅੱਖਾਂ ਤੇ ਪੱਟੀ ਬਣਕੇ ਮੋਹਰ ਲਗਾ ਦਿੱਤੀ ਅਤੇ ਮੁੱਖ ਮੰਤਰੀ ਪੰਜਾਬ ਵਲੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੰਗਾਰਦੇ ਹੋਏ ਕਿਹਾ ਗਿਆ ਸੀ ਕਿ ਹੁਣ ਇਸ ਵਿਚ ਕੋਈ ਸੋਧ ਨਹੀਂ ਹੋਵੇਗੀ । ਗੁਰਦੁਆਰਾ ਸਾਹਿਬ ਮੱਥਾ ਟੇਕਣ ਦੌਰਾਨ ਓਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਨਾਟੀ ਸ਼ਹਿਰੀ ਪ੍ਰਧਾਨ, ਪ੍ਰਤਾਪ ਸਿੰਘ ਮਲਹੋਤਰਾ ਕੌਂਸਲਰ, ਚਰਨਜੀਤ ਸਿੰਘ ਟੀਟੋ, ਸੁਰਿੰਦਰ ਸੇਠ, ਐਡਵੋਕੇਟ ਅਮਿਤ ਅਰੋੜਾ, ਅਰਵਿੰਦਰ ਸਿੰਘ ਪਿੰਟੂ ਮਲਹੋਤਰਾ, ਹਰਦੇਵ ਸਿੰਘ ਰਿੰਕੂ, ਪਰਮਦੀਪ ਸਿੰਘ ਮਲਹੋਤਰਾ, ਇੰਦਰਜੀਤ ਮਹਿਤਾ, ਪਰਭਾਤ ਆਨੰਦ, ਸੁਖਜਿੰਦਰ ਸਿੰਘ ਗੋਲਡੀ, ਸੋਨੂੰ ਵਿਰਕ, ਨਿਰਮਲ ਸਿੰਘ, ਸੋਨੂੰ ਬਰਾੜ, ਰਾਜਦੀਪ ਸੈਣੀ, ਜੀਤ ਸਿੰਘ ਪੇਂਟਰ, ਧਰਮਬੀਰ ਸਿੰਘ, ਰਾਣਾ ਜੰਡ, ਇੰਦਰਜੀਤ, ਗੁਰਪਿੰਦਰ ਸਿੰਘ ਰੋਬਿਨ, ਮਹਿੰਦਰ ਸਿੰਘ ਕਾਲਾ, ਕਸ਼ਮੀਰੀ ਲਾਲ , ਗੁਰਦੇਵ ਸਿੰਘ ਮਲਹੋਤਰਾ, ਮਦਨ ਮੋਹਨ, ਲਖਵਿੰਦਰ ਸਿੰਘ ਬੰਡਾਲਾ, ਬੀਬੀ ਰਣਜੀਤ ਕੌਰ, ਪਰਮਜੀਤ ਕੌਰ ਆਦਿ ਮੌਜੂਦ ਸਨ

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।