Uncategorized

ਸਰਕਾਰੀ ਮਿਡਲ ਸ਼ਕੂਲ ਜੋਧਾਨਗਰੀ ਵਿਖੇ ਮੇਗਾ ਪੀ.ਟੀ.ਐਮ ਦਿਵਸ :

ਸਰਕਾਰੀ ਮਿਡਲ ਸ਼ਕੂਲ ਜੋਧਾਨਗਰੀ ਵਿਖੇ ਮੇਗਾ ਪੀ.ਟੀ.ਐਮ ਦਿਵਸ :
ਜੰਡਿਆਲਾ ਗੁਰੂ ਕੁਲਜੀਤ ਸਿੰਘ

ਸਰਕਾਰੀ ਮਿਡਲ ਸ਼ਕੂਲ ਜੋਧਾਨਗਰੀ ਵਿਖੇ ਮੇਗਾ ਪੀ.ਟੀ.ਐਮ ਦਿਵਸ ਮਨਾਇਆ ਗਿਆ। ਇਸ ਦੋਰਾਨ ਵਿਦਿਆਰਥੀਆਂ ਦੇ ਮਾਪਿਆਂ ਐਸ ਐਮ ਸੀ ਮੈਂਬਰ, ਪਤਵੰਤੇ ਸੱਜਣਾਂ ਅਤੇ ਪਿੰਡ ਦੇ ਸਰਪੰਚ ਨੇ ਹਿੱਸਾ ਲਿਆ । ਗੱਲ-ਬਾਤ ਦੇ ਸੰਬੋਧਨ ਮੌਕੇ ਇੰਚਾਰਜ ਹਰਜੋਤ ਕੌਰ ਨੇ ਕਿਹਾ ਕਿ ਹੁਣ ਛੁੱਟੀਆਂ ਹੋਣ ਵਾਲੀਆਂ ਹਨ ਬੱਚੇ ਅਵੇਸਲੇ ਹੋ ਜਾਂਦੇ ਹਨ। ਮਾਪਿਆਂ ਨੂੰ ਘਰ ਜਾ ਕੇ ਵੀ ਬੱਚਿਆਂ ਦੀ ਪੜਾਈ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ। ਅਤੇ ਵਿਦਿਆਰਥੀਆਂ ਵੱਲੋ ਵੀ ਵੱਖ ਵੱਖ ਵੰਨਗੀਆਂ ਅਤੇ ਹੋਰ ਮੁੱਦਿਆਂ ਤੇ ਵਧੀਆ ਵਿਚਾਰ ਪੇਸ਼ ਕੀਤੇ।ਪਤਵੰਤੇ ਸੱਜਣਾਂ ਨੇ ਆਪਣੇ ਸੁਝਾਅ ਦਿੱਤੇ। ਸ਼ਕੂਲ ਦੀ ਸਿੱਖਿਆ ਪ੍ਰਣਾਲੀ ਵਿਚ ਯੋਗਦਾਨ ਪਾਉਣ ਤੇ ਸ਼ਕੂਲ ਤੇ ਸ਼ਕੂਲ ਇੰਚਾਰਜ ਨੇ ਸਰਪੰਚ ਗੁਰਮੀਤ ਕੌਰ ਨੂੰ ਸਨਮਾਨ ਪੱਤਰ ਦਿੱਤਾ। ਅਤੇ ਇਲਾਕੇ ਦੇ ਪਤਵੰਤਿਆਂ ਵਿੱਚ ਤਰਲੋਚਨ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਰਪੰਚ ਵੱਲੋਂ ਵੀ ਇੰਚਾਰਜ ਸ੍ਰੀਮਤੀ ਹਰਜੋਤ ਕੌਰ ਨੂੰ ਸਨਮਾਨ ਪੱਤਰ ਦਿੱਤਾ ਗਿਆ । ਇਸ ਮੌਕੇ ਮੈਡਮ ਰੀਤੂ ਬਾਲਾ, ਕੰਪਿਊਟਰ ਅਧਿਆਪਕ ਜੋਬਨਦੀਪ ਸਿੰਘ, ਕਰਨਬੀਰ ਸਿੰਘ ਸਾਮਿਲ ਹੋਏ।
ਕੈਪਸ਼ਨ
ਸਰਕਾਰੀ ਮਿਡਲ ਸ਼ਕੂਲ ਜੋਧਾਨਗਰੀ ਵਿਖੇ ਮੇਗਾ ਪੀ.ਟੀ.ਐਮ ਦਿਵਸ ਮੌਕੇ ਸਰਪੰਚ ਗੁਰਮੀਤ ਕੌਰ ਇੰਚਾਰਜ ਹਰਜੋਤ ਕੌਰ ਔਜਲਾ ਅਧਿਆਪਕ ਅਤੇ ਮੋਹਤਬਰ

LEAVE A RESPONSE

Your email address will not be published. Required fields are marked *