Skip to content
ਨਗਰ ਕੌਂਸਲ ਚੋਣਾਂ ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਕਾਬਜ ਹੋਵੇਗੀ -ਮੈਡਮ ਸਰਬਜੀਤ ਕੌਰ ਹਲਕਾ ਵਾਈਸ ਕੁਆਰਡੀਨੇਟਰ ਸ਼ੋਸ਼ਲ ਮੀਡੀਆ
ਜੰਡਿਆਲਾ ਗੁਰੂ 26 ਮਈ 2026 (ਕੁਲਜੀਤ ਸਿੰਘ) ਨਗਰ ਕੌਂਸਲ ਚੋਣਾਂ ਜੰਡਿਆਲਾ ਗੁਰੂ ਵਿਖੇ ਸਹਿਰ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆਂ ਅਮਨ ਅਮਾਨ ਨਾਲ ਵੋਟਿੰਗ ਕਰਕੇ ਸੂਝਵਾਨ ਵੋਟਰ ਹੋਣ ਦਾ ਸਬੂਤ ਦਿੱਤਾ ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆ ਹੋਇਆ ਹਲਕਾ ਜੰਡਿਆਲਾ ਗੁਰੂ ਤੋਂ ਸੋਸ਼ਲ ਮੀਡੀਆ ਵਾਈਸ ਕੋਆਰਡੀਨੇਟਰ ਮੈਡਮ ਸਰਬਜੀਤ ਕੌਰ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 12 ਤੋਂ ਇਲੈਕਸ਼ਨ ਲੜ੍ਹ ਰਹੇ ਉਮੀਦਵਾਰ ਐਡਵੋਕੇਟ ਅਮਨਦੀਪ ਸਿੰਘ ਜੀ ਦੇ ਹੱਕ ਵਿੱਚ ਅੱਜ ਮੈਂ ਮੇਰਾ ਪ੍ਰੀਵਾਰ ਆਪਣੇ ਮਹੁੱਲਾ ਵਾਸੀਆਂ ਨਾਲ ਵੋਟ ਕਰਨ ਲਈ ਅਤੇ ਸਪੋਟ ਕਰਨ ਲਈ ਵੋਟਿੰਗ ਬੂਥ ਤੇ ਪਹੁੰਚੇ ਹਾਂ । ਅੱਗੇ ਉਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਕਾਬਜ ਹੋਵੇਗੀ ! ਅੱਗੇ ਉਨਾਂ ਅਪੀਲ ਕਰਦਿਆ ਹੋਇਆ ਕਿਹਾ ਕਿ ਸਹਿਰ ਭਰ ਤੋਂ ਲੈ ਕਿ ਦੇਸ ਭਰ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਹੱਕ ਜਿਤਾਉਂਦੇ ਹੋਏ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ !