Skip to content
ਸ਼ੇਰੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਰਬ ਸੰਮਤੀ ਨਾਲ ਬਲਜੀਤ ਸਿੰਘ ਬਿੱਟੂ ਅਤੇ ਚੇਅਰਮੈਨ ਰਾਮ ਸ਼ਰਨਜੀਤ ਸਿੰਘ ਬਣੇ
ਜੰਡਿਆਲਾ ਗੁਰੂ 4 ਮਈ ਕੁਲਜੀਤ ਸਿੰਘ) ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੀ ਅਹਿਮ ਮੀਟਿੰਗ ਜੰਡਿਆਲਾ ਗੁਰੂ ਵਿਖੇ ਜੀ ਟੀ ਰੋਡ ਤੇ ਸਥਿਤ ਰੈਸਟੋਰੈਂਟ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਮੁਹਕਿਲਾਂ ਅਤੇ ਅਹਿਮ ਮੁਦਿਆਂ ਤੇ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਸ਼ੇਰੇ ਪੰਜਾਬ ਪ੍ਰੈਸ ਕਲੱਬ ਨੂੰ ਬੁਲੰਦੀਆ ਤੇ ਲੈ ਜਾਣ ਲਈ ਸਮੂਹ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਪੁਰਾਣੀ ਬਾਡੀ ਨੂੰ ਤਬਦੀਲ ਕਰਕੇ ਨਵੀਂ ਬਾਡੀ ਤਿਆਰ ਕੀਤੀ ਗਈ ਜਿਸ ਵਿੱਚ ਕਲੱਬ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਦਾ ਨਾ ਐਲਾਨਣ ਤੋਂ ਬਾਅਦ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਬਲਜੀਤ ਸਿੰਘ ਬਿੱਟੂ ਨੂੰ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਅਤੇ ਉਸ ਤੋਂ ਬਾਅਦ ਰਾਮ ਸ਼ਰਨਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਐਲਾਨਿਆ ਗਿਆ।ਇਸ ਮੌਕੇ ਬਲਜੀਤ ਸਿੰਘ ਬਿੱਟੂ ਅਤੇ ਰਾਮ ਸ਼ਰਨਜੀਤ ਸਿੰਘ ਨੇ ਸਮੂਹ ਮੇਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਤੁਸੀਂ ਸਾਨੂੰ ਜਿੰਮੇਵਾਰਿਆ ਦਿੱਤੀਆਂ ਹਨ ਇਹਨਾਂ ਨੂੰ ਤਨਦੇਹੀ ਨਾਲ ਦੀ ਪੂਰੀ ਤਰ੍ਹਾ ਕੋਸ਼ਿਸ ਕਰਾਂਗੇ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਵਿਰਦੀ,ਮੀਤ ਪ੍ਰਧਾਨ ਕੰਵਲਜੀਤ ਸਿੰਘ ਲਾਡੀ,ਜਨਰਲ ਸਕੱਤਰ ਮਲਕੀਤ ਸਿੰਘ ਸੱਗੂ, ਕੈਸ਼ੀਆਰ ਹਰਿੰਦਰ ਸਿੰਘ ਡੱਡਵਾਲ, ਸਕੱਤਰ ਗੁਰਦੇਵ ਸਿੰਘ ਮੱਲ੍ਹੀ , ਮੁੱਖ ਸਲਾਹਕਾਰ ਸੁਖਜਿੰਦਰ ਸਿੰਘ ਸੋਨੂੰ, ਸਲਾਹਕਾਰ ਮਨਦੀਪ ਸਿੰਘ ਜੰਮੂ ਤੇ ਸਰਦੂਲ ਸਿੰਘ ਡੱਡਵਾਲ ਕੈਸੀਅਰ , ਪ੍ਰੈਸ ਸਕੱਤਰ ਕਰਮਜੀਤ ਸਿੰਘ ਮੁੱਛਲ, ਵਰਕਿੰਗ ਕਮੇਟੀ ਮੈਂਬਰ ਸਾਹਿਬ ਦਿਆਲ ਸਿੰਘ, ਮੈਂਬਰ ਹਰੀਸ ਸਿੰਘ, ਮੈਂਬਰ ਗੁਰਦੇਵ ਸਿੰਘ ਮਨਜੋਤਰਾਂ, ਇੰਚਾਰਜ ਮਾਨਾਵਾਲਾ ਜਸਬੀਰ ਸਿੰਘ ਭੋਲਾ, ਰਤਿੰਦਰ ਸਿੰਘ ਇੰਦੌਰ ,ਦਵਿੰਦਰ ਸਿੰਘ ਸਹੋਤਾ , ਰਾਜੇਸ਼ ਪਾਠਕ ਆਦਿ ਹਾਜ਼ਰ ਸਨ ਅਤੇ ਮੰਗਲਦੀਪ ਸਿੰਘ ਅਤੇ ਹਰਜਿੰਦਰ ਸਿੰਘ ਕਲੇਰ ਨੇ ਫੋਨ ਤੇ ਸਹਿਮਤੀ ਪ੍ਰਗਟਾਈ ਗਈ! ਇਸ ਮੌਕੇ ਪ੍ਰੈੱਸ ਫ਼ਰੀਡਮ ਡੇ ਵੀ ਬੜੀ ਧੂਮ ਧਾਮ ਨਾਲ ਵੀ ਮਨਾਇਆ ਗਿਆ !