Uncategorized

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ :

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ :
ਜੰਡਿਆਲਾ ਗੁਰੂ ਕੁਲਜੀਤ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਸ਼ੈਸ਼ਨ 2025-26 ਦੀ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਅੰਮ੍ਰਿਤਸਰ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 600 ਵਿੱਚੋਂ 553 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ । ਦੂਜਾ ਸਥਾਨ ਸੁਖਮੀਤ ਕੌਰ ਅਤੇ ਤੀਸਰਾ ਸਥਾਨ ਰਾਮਪ੍ਰੀਤ ਸਿੰਘ ਨੇ ਹਾਸਿਲ ਕੀਤਾ । ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਇੰਚਾਰਜ ਸ਼੍ਰੀਮਤੀ ਰਾਜ ਰਾਣੀ ਅਤੇ ਸਟਾਫ ਮੈਂਬਰ ਸ. ਬਲਬੀਰ ਸਿੰਘ , ਸਤਪਾਲ ਸਿੰਘ , ਨਵਦੀਪ ਸਿੰਘ ਜੋਸਨ, ਨਵਦੀਪ ਸਿੰਘ ਸੰਧੂ ਮੈਡਮ ਨਿਰਮਲ,ਚਮਨਜੀਤ ਕੌਰ, ਸੁਖਮਨ ਕੌਰ ਅਤੇ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਦਿਆਰਥੀਆਂ ਨੁੰ ਗਿਫਟ ਹੈਂਪਰ ਦਿੱਤੇ ਗਏ ।
ਕੈਪਸ਼ਨ

ਇਨਾਮ ਦੇਣ ਮੌਕੇ ਸਕੂਲੀ ਵਿਦਿਆਰਥਣੀਆਂ ਨਾਲ ਇੰਚਾਰਜ ਸ਼੍ਰੀਮਤੀ ਰਾਜ ਰਾਣੀ, ਬਲਬੀਰ ਸਿੰਘ, ਸਤਪਾਲ ਸਿੰਘ , ਨਵਦੀਪ ਸਿੰਘ ਜੋਸਨ, ਨਵਦੀਪ ਸਿੰਘ ਸੰਧੂ ਮੈਡਮ ਨਿਰਮਲ,ਚਮਨਜੀਤ ਕੌਰ ਤੇ ਹੋਰ ਸਟਾਫ

LEAVE A RESPONSE

Your email address will not be published. Required fields are marked *