Uncategorized

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ।

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ।

ਜੰਡਿਆਲਾ ਗੁਰੂ 28 ਜਨਵਰੀ (ਕੁਲਜੀਤ ਸਿੰਘ ) ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਜਨਮ ਦਿਹਾੜਾ ਗੁਰੂ ਨਾਨਕ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਚਰਨ ਛੋਹ ਅਸਥਾਨਾਂ ਦੀਆਂ ਹਾਜਰੀਆਂ ਭਰ ਕਿ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਰਤਨ ਬਾਜ਼ਾਰ ਜੰਡਿਆਲਾ ਗੁਰੂ ਵਿਖੇ ਗੁਰਮਰਿਯਾਦਾ ਨੂੰ ਮੁੱਖ ਰੱਖਦਿਆ ਹੋਇਆ ਹਿੰਦੂ ਸਿੱਖ ਭਾਈਚਾਰੇ ਵੱਲੋਂ ਦਾਲ ਫੂਲਕੇ ਅਤੇ ਖੀਰ ਦੇ ਲੰਗਰ ਲਗਾਏ ਗਏ । ਇਸ ਮੌਕੇ ਮੌਕੇ ਬਰਤਨ ਬਜਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਤੇ ਆਓ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਹੋ ਕਿ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਪੇਸਟੀਆਂ ਅਤੇ ਕੇਕ ਕੱਟਣਾ ਛੱਡਕੇ ਗੁਰੂ ਸਾਹਿਬ ਜੀ ਦੇ ਸਾਦੇ ਭੋਜਨ ਦੇ ਚਲਾਏ ਗਏ ਲੰਗਰਾਂ ਨੂੰ ਪਹਿਲ ਦੇ ਕਿ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਈਏ ਤੇ ਖੁਸੀਆਂ ਪ੍ਰਾਪਤ ਕਰੀਏ ਇਸ ਮੌਕੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਯੂਨੀਅਨ ਤੋਂ ਇਲਾਵਾ, ਸੁਭਾਸ਼ ਸੂਰੀ, ਇੰਦਰਜੀਤ, ਸਾਹਿਲ ਉਪਲ, ਵਰੁਣ ਸੋਨੀ, ਆਸ਼ੂ ਮਲਹੋਤਰਾ, ਪ੍ਰਿੰਸ, ਆਸ਼ੂ, ਮੋਤੀ ਸੂਰੀ, ਮੰਗਲਜੀਤ ਸਿੰਘ ਪ੍ਰਧਾਨ , ਸਿਧਾਰਥ ਮਲਹੋਤਰਾ, ਅਸ਼ਵਨੀ ਕੁਮਾਰ, ਬ੍ਰਿਜ ਲਾਲ, ਬਨੀ ਮਲਹੋਤਰਾ ਆਦਿ ਸੇਵਾਦਾਰ ਹਾਜ਼ਰ ਸਨ ।

LEAVE A RESPONSE

Your email address will not be published. Required fields are marked *