ਭਾਜਪਾ ਆਗੂ ਔਲਖ ਨੇ ਭਾਜਪਾ ਦੇ ਨਵ ਨਿਯੁਕਤ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਦਿੱਤੀ ਵਿਧਾਈ
December 18th, 2025 | Post by :- | 65 Views

ਭਾਜਪਾ ਆਗੂ ਔਲਖ ਨੇ ਭਾਜਪਾ ਦੇ ਨਵ ਨਿਯੁਕਤ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਦਿੱਤੀ ਵਿਧਾਈ

(ਅੰਮ੍ਰਿਤਸਰ) 18 ਦਸੰਬਰ – ਭਾਰਤੀ ਜਨਤਾ ਪਾਰਟੀ ਵੱਲੋ ਬਿਹਾਰ ਦੇ ਲੋਕ ਨਿਰਮਾਣ ਮੰਤਰੀ ਨਿਤਿਨ ਨਬੀਨ ਨੂੰ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਤੇ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜਿਲਾ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਉਹਨਾਂ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਵਧਾਈ ਦੇ ਕੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ! ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਆਗੂ ਹਰਦਿਆਲ ਸਿੰਘ ਔਲਖ ਨੇ ਪਾਰਟੀ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਨਿਤਨ ਨਬੀਨ ਜੀ ਨੌਜਵਾਨ ਅਤੇ ਬਹੁਤ ਹੀ ਮਿਹਨਤੀ ਲੀਡਰ ਹਨ, ਜਿਨਾਂ ਕੋਲ ਵਿਆਪਕ ਸੰਗਠਨਾਤਮਕ ਤਜਰਬਾ ਹੋਣ ਦੇ ਨਾਲ ਨਾਲ ਇੱਕ ਚੰਗੀ ਸੋਚਦੇ ਵੀ ਧਾਰਨੀ ਹਨ ਅਤੇ ਉਹਨਾਂ ਦੇ ਇਹਨਾਂ ਚੰਗੇ ਗੁਣਾਂ ਕਰਕੇ ਹੀ ਪਾਰਟੀ ਨੇ ਉਹਨਾਂ ਨੂੰ ਸਭ ਤੋਂ ਉੱਚੇ ਅਹੁਦੇ ਤੇ ਬਿਠਾ ਕੇ ਵੱਡਾ ਮਾਣ ਸਨਮਾਨ ਦਿੱਤਾ! ਉਹਨਾਂ ਅੱਗੇ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਨਿਤਿਨ ਨਬੀਨ ਜੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਪੰਜਾਬ ਦੇ ਲੋਕ ਇਸ ਵਾਰ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ! ਅੰਤ ਵਿੱਚ ਉਹਨਾਂ ਨਵ ਨਿਯੁਕਤ ਪ੍ਰਧਾਨ ਨਬੀਨ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਅਸੀਂ ਪਾਰਟੀ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ, ਅਤੇ ਪਾਰਟੀ ਸਾਨੂੰ ਜਿੱਥੇ ਵੀ ਸੇਵਾ ਦਾ ਮੌਕਾ ਦਵੇਗੀ ਅਸੀਂ ਉਸ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ!

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।