ਪੰਜਾਬ ਸਰਕਾਰ ਲੋਕਾਂ ਦੇ ਹੱਕ ‘ਚ ਨਤੀਜੇ ਦਿਓ ਭੂਮਿਕਾ ਨਿਭਾਏਗੀ : ਵਿੱਤ ਮੰਤਰੀ ਚੀਮਾ
ਸਤਨਾਮ ਸਿੰਘ ਗਿੱਲ ਨੇ ਕਈ ਮੁੱਦੇ ਤੇ ਚੀਮਾ ਨਾਲ ਕੀਤੀ ਚਰਚਾ
ਜਾਤੀ ਵਿਤਕਰੇ ਬਾਰੇ ਵੀ ਹੋਈ ਗੱਲਬਾਤ
ਜਲੰਧਰ, 26, ਮਈ ( ਕੁਲਜੀਤ ਸਿੰਘ) ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਦੁਆਰਾ ਜਨਹਿਤ ‘ਚ ਸੌਂਪੇ ਮੰਗ ਪੱਤਰ ਸਵੀਕਾਰ ਕਰਦਿਆਂ ਕਿਹਾ ਕਿ ਪ੍ਰਸਾਸ਼ਨਨਿਕ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਤਰਜ਼ੀਹ ਦੇਣ । ਚੇਤੇ ਰਹੇ ਕਿ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਸਮਾਜ ਸੈਵੀ ਸਤਨਾਮ ਸਿੰਘ ਗਿੱਲ ਨਾਲ ਹੋਈ ਮੀਟਿੰਗ ‘ਚ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਵਿੱਤ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆਂਦਾ ਕੀ ਕੇਂਦਰ ਵੱਲੋਂ ਬੇਘਰੇ ਅਤੇ ਬੇਜ਼ਮੀਨੇ ਪਰਿਵਾਰਾਂ ਨੂੰ ਅਲਾਟਮੈਂਟ ਕੀਤੀਆਂ ਜਮੀਨਾਂ ਕਬਜਕਾਰ ਤੋਂ ਸਛੁਡਵਾਉਂਣ ਲਈ ਅਲਾਟੀਆਂ ਦੀ ਕਨੂੰਨ ਅਨੁਸਾਰ ਮਦਦ ਕਰਨ ਲਈ ਅਪੀਲ ਕੀਤੀ ।
ਸਤਨਾਮ ਸਿੰਘ ਗਿੱਲ ਨੇ ਇਸ ਮੌਕੇ ਸਮਾਜ ਵਿੱਚ ਵੱਧ ਰਹੇ ਜਾਤੀ ਵਿਤਕਰੇ ਅਤੇ ਨਸਲੀ ਹਿੰਸਾ ਦੇ ਮਾਮਲਿਆਂ ਨੂੰ ਤੇਜੀ ਨਾਲ ਨਿਪਟਾਉਂਣ ਲਈ ਬੇਨਤੀ ਕੀਤੀ ।
ਸਰਦਾਰ ਗਿੱਲ ਨੇ ਕਿਹਾ ਕਿ ਸੂਬੇ ‘ਚ ਵੱਖ ਵੱਖ ਵਿਭਾਗਾਂ ਵਿੱਚ ਪਈਆਂ
ਪੈਂਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਂਨੀ ਬਣਾਉਣ ਲਈ ਸਰਕਾਰੀ ਪੱਧਰ ਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਹੁਕਮ ਦੇ ਕੇ ਨੀਤੀ ਬਣਾਉਣ ਲਈ ਵੀ ਕਿਹਾ।
ਆਰ ਟੀ ਆਈ ਦੇ ਪਟੀਸ਼ਨਰ ਸਤਨਾਮ ਸਿੰਘ ਗਿੱਲ ਨੇ ਵਿੱਤ ਮੰਤਰੀ ਪੰਜਾਬ ਨੂੰ ਕਿਹਾ ਹੈ ਕਿ
ਆਰਥਿਕ ਪੱਖੋ ਕਮਜ਼ੋਰ ਟੱਬਰਾਂ ਦੇ ਬੱਚਿਆਂ ਨੂੰ 25% ਕੋਟੇ ਦੀਆਂ ਰਾਖਵੀਂਆਂ ਸੀਟਾਂ ਤੇ ਮਾਨਤਾ ਪ੍ਰਾਪਤ ਸਕੂਲਾਂ ‘ਚ ਮੁਫਤ ਦਾਖਲੇ ਦੇਣ ‘ਚ ਪ੍ਰਾਈਵੇਟ ਸਕੂਲਾਂ ਵੱਲੋਂ ਅਪਣਾਏ ਅੜੀਅਲ ਵਰਤੀਰੇ ਦਾ ਮੁੱਦਾ ਪੰਜਾਬ ਦੇ ਕੈਬਨਟ ਮੰਤਰੀ ਕੋਲੋਂ ਉਠਾਇਆ।
ਪੰਜਾਬ ਦੇ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਨੇ ਪੰਜਾਬ ਸੂਬੇ ਨੂੰ ਲਾਲ ਲਕੀਰ ਤੋਂ ਮੁਕਤ ਕਰਾਉਣ ਲਈ ਅਤੇ ਲੋਕਾਂ ਨੂੰ ਰਿਹਾਇਸ਼ੀ ਥਾਵਾਂ ਦੇ ਮਾਲਕੀ ਹੱਕ ਦਵਾਉਂਣ ਲਈ ਪਿੱਛਲੀ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਸੋਧ ਅਧੀਨ ਲਿਆਉਂਣ ਅਤੇ ਕੈਬਨਟ ‘ਚ ਵਿਚਾਰਨ ਲਈ ਤਾਕੀਦ ਕੀਤੀ।
ਉਪਰੰਤ ਮੀਟਿੰਗ ਦੀ ਸਫਲਤਾ ਤੋਂ ਬਾਅਦ ਪੱਤਰਕਾਰ ਸੰਮੇਲਨ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਾਹਿਬ ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਪੰਜਾਬ ਸਰਦਾਰ ਸੰਦੀਪ ਸਿੰਘ ਰਾਜੂ ਦੀ ਅਗਵਾਈ ਹੇਠ ਇੱਕ 20 ਮੈਂਬਰੀ ਅੱਜ ਮੇਰੇ ਨਾਲ ਮੁਲਾਕਾਤ ਕੀਤੀ ਹੈ। ਜੋ ਵੀ ਮੁੱਦੇ ਸਰਦਾਰ ਗਿੱਲ ਨੇ ਸਰਕਾਰ ਦੇ ਕੋਲ ਚੁੱਕੇ ਹਨ ਉਹਨਾਂ ਤੇ ਵਿਚਾਰ ਵੀ ਕੀਤੀ ਜਾਵੇਗੀ ਤੇ ਪੰਜਾਬ ਦੇ ਹਿੱਤਾਂ ਚ ਨਤੀਜੇ ਭੂਮਿਕਾ ਵੀ ਨਿਭਾਈ ਜਾਵੇਗੀ।
ਉਨਾ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਪੰਜਾਬ ਦੇ ਹਿੱਤਾਂ ਪਰਤੀ ਪੂਰੀ ਤਰ੍ਹਾਂ ਸੁਹਿਰਦ ਹੈ।
ਇਸ ਮੌਕੇ ਪਿੰਡ ਵਡਾਲਾ ਪਿੱਟੇਵੱਡ ਤੋਂ ਜਸਬੀਰ ਸਿੰਘ ਲੇਬਰ ਸੈਲ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਅਟਾਰੀ ਅਰੋੜਾਵਾਲੀ, ਪੀਏ ਗੁਰਪ੍ਰੀਤ ਸਿੰਘ, ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਮਿਲਣ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਅਤੇ ਵਾਈਸ ਚੇਅਰਮੈਨ ਫੁੱਲਜੀਤ ਸਿੰਘ ਵਰਪਾਲ ਸਿੰਘ ਵਰਪਾਲ ਆਦ ਹਾਜ਼ਰ ਸਨ।
ਫੋਟੋ ਕੈਪਸ਼ਨ : ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਪੰਜਾਬ ਸਰਦਾਰ ਸੰਦੀਪ ਸਿੰਘ ਰਾਜੂ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ।




