ਇੰਟਰਨੈਸ਼ਨਲ ਐਥਲੀਟ ਉਪਿੰਦਰਬੀਰ ਸਿੰਘ ਸਿੱਧੂ ਨੂੰ ਡੀਸੀ ਅੰਮ੍ਰਿਤਸਰ ਨੇ ਸਨਮਾਨਿਤ ਕੀਤਾ।
July 4th, 2026 | Post by :- | 16 Views

ਇੰਟਰਨੈਸ਼ਨਲ ਐਥਲੀਟ ਉਪਿੰਦਰਬੀਰ ਸਿੰਘ ਸਿੱਧੂ ਨੂੰ ਡੀਸੀ ਅੰਮ੍ਰਿਤਸਰ ਨੇ ਸਨਮਾਨਿਤ ਕੀਤਾ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਇੰਟਰਨੈਸ਼ਨਲ ਐਥਲੀਟ ਅਤੇ ਜੀਵਨ ਆਸ ਫਾਉਂਡੇਸ਼ਨ ਦੇ ਐਮਡੀ ਉਪਿੰਦਰਬੀਰ ਸਿੰਘ ਸਿੱਧੂ ਵਾਸੀ ਪਿੰਡ ਮੱਖਣਵਿੰਡੀ ਜਿੰਨਾਂ ਜ਼ਿਲ੍ਹਾ ਅੰਮ੍ਰਿਤਸਰ ਨੇ ਏਸ਼ੀਆ ਵਿੱਚੋਂ 38 ਵੀਂ ( MIOMAC ) ਮਲੇਸ਼ੀਆ ਵਿਖੇ ਮਲੇਸੀਅਨ ਇੰਟਰਨੈਸ਼ਨਲ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿਸ ਦੌਰਾਨ ਉਪਿੰਦਰਬੀਰ ਸਿੱਧੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਅਤੇ ਸਿੱਧੂ ਮੱਖਣਵਿੰਡੀ ਵੱਲੋਂ ਕੀਤੀ ਗਈ ਇਸ ਪ੍ਰਪਤੀ ਨੂੰ ਵੇਖਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਸਿੱਧੂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਤੇ ਉਪਿੰਦਰਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ 40 + ਕੈਟਾਗਰੀ ਵਿਚ ਹਾਈ ਜੰਪ ਲਾ ਕੇ ਏਸ਼ੀਆ ਵਿੱਚੋਂ ਦੂਸਰੇ ਸਥਾਨ ਤੇ ਰਹੇ। ਉਹਨਾਂ ਦੱਸਿਆ ਕਿ ਹੁਣ ਅੱਗੋਂ 6 ਤੋਂ 15 ਨਵੰਬਰ 2026 ਗੋਲਡ ਕੋਸਟ ਕਵੀਨਜਨ ਲੈਂਡ ਅਸਟ੍ਰੇਲੀਆ ਵਿਚ ਹੋਣ ਜਾ ਰਹੀਆਂ ਪੈਨ ਪੈਸੇਫਿਕ ਮਾਸਟਰਜ਼ ਗੇਮਸ ਵਿਚ ਭਾਰਤ ਦੀ ਨੁਮਾਇੰਦਗੀ ਵੀ ਕਰਨਗੇ। ਇਥੇ ਵਰਨਣਯੋਗ ਹੈ ਕਿ ਸਿੱਧੂ ਮੱਖਣਵਿੰਡੀ ਨੇ ਪਹਿਲਾਂ ਵੀ ਪੰਜਵੀਂ ਖੇਲੋ ਨੈਸ਼ਨਲ ਮਾਸਟਰਜ਼, ਫਿੱਟ ਇੰਡੀਆ ਮਾਸਟਰ ਅਤੇ ਵੱਨ ਹੈਲਥ ਵੱਲੋਂ ਪੰਜਵੀਂ ਅਥਲੈਟਿਕਸ ਮੀਟ ਕਰਵਾਈ ਗਈ ਸੀ , ਜਿਸ ਵਿੱਚ ਪੰਜਾਬ ਵੱਲੋਂ ਉਪਿੰਦਰਬੀਰ ਸਿੰਘ ਸਿੱਧੂ 40 + ਕੈਟਾਗਰੀ ਵਿੱਚ ਭਾਗ ਲਿਆ ਸੀ। ਜਿਸ ਵਿੱਚ ਸਿੱਧੂ ਨੇ ਇੱਕ ਸੋਨੇ ਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ, ਜਿਸ ਕਾਰਨ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਸੀ । ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਦੱਸਿਆ ਕਿ 23 ਵੀਂ ਏਸ਼ੀਆ ਮਾਸਟਰਜ਼ ਚੈਂਪੀਅਨਸ਼ਿਪ 2025 ਵਿੱਚ ਵੀ ਉਹਨਾਂ ਭਾਰਤ ਵੱਲੋਂ ਭਾਗ ਲਿਆ ਸੀ । ਜੀਵਨ ਆਸ ਫਾਉਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਉਪਿੰਦਰਬੀਰ ਸਿੰਘ ਸਿੱਧੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸੰਨ 2018 ਤੋਂ ਚੱਲ ਰਹੀ ਜੀਵਨ ਆਸ ਫਾਉਂਡੇਸ਼ਨ ਜੋ ਕੇ ਹਨੂੰਮਾਨਗੜ੍ਹ (ਰਾਜਸਥਾਨ) ਵਿੱਚ ਹੈ ਜਿਥੇ ਅਨੇਕਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਤੇ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਇੰਟਰਨੈਸ਼ਨਲ ਐਥਲੀਟ ਉਪਿੰਦਰਬੀਰ ਸਿੰਘ ਸਿੱਧੂ ਮੱਖਣਵਿੰਡੀ ਨੂੰ ਵਧਾਈਆਂ ਦਿੱਤੀਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਕਿ ਉਹ ਹੋਰ ਬੁਲੰਦੀਆਂ ਨੂੰ ਸਰ ਕਰਨ। ਉਪਿੰਦਰਬੀਰ ਸਿੰਘ ਸਿੱਧੂ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ।

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।