- ਤਿੰਨ ਦਿਨਾਂ ਤੋਂ ਲਗਾਤਾਰ ਦਿਨ ਰਾਤ ਬਿਜਲੀ ਦੇ ਕੱਟਾ ਤੋਂ ਜੰਡਿਆਲਾ ਸ਼ਹਿਰ ਵਾਸੀ ਪਰੇਸ਼ਾਨ, ਮਚੀ ਹਾਹਾਕਾਰ

ਜੰਡਿਆਲਾ ਗੁਰੂ 2 ਜੁਲਾਈ : ਕੁਲਜੀਤ ਸਿੰਘ
ਇਕ ਪਾਸੇ ਕਰੀਬ 3-4 ਦਿਨ ਤੋਂ ਅੱਤ ਦੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਉੱਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਦਿਨ ਰਾਤ ਬਿਜਲੀ ਕੱਟ ਨੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ । ਦਿਨ ਵੇਲੇ ਤਾਂ ਲੋਕ ਔਖਾ ਸੌਖਾ ਸਮਾਂ ਕੱਢ ਲੈਂਦੇ ਹਨ ਪਰ ਰਾਤ ਵੇਲੇ ਵੀ ਬਿਜਲੀ ਬੰਦ ਹੋਣ ਕਾਰਨ ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਹੈ । ਕੁਝ ਸਰਕਾਰੀ ਤੌਰ ਤੇ ਲੱਗ ਰਹੇ ਕੱਟਾ ਨੇ ਲੋਕਾਂ ਨੂੰ ਗਰਮੀ ਵਿਚ ਰਹਿਣ ਨੂੰ ਮਜਬੂਰ ਕੀਤਾ ਕੁਝ ਲਗਾਤਾਰ ਵੱਖ ਵੱਖ ਟਰਾਂਸਫਾਰਮਰਾਂ ਵਿਚ ਪੈ ਰਹੇ ਨੁਕਸ ਜਾਂ ਅੱਗ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਲੜੀ ਦੇ ਤਹਿਤ ਬੀਤੀ ਰਾਤ ਮੇਰੀ ਗੇਟ ਗੁਰਦੁਆਰਾ ਸ਼ਾਮ ਸਿੰਘ ਵਿਰਕ ਦੀ ਕੰਧ ਦੇ ਨਾਲ ਸਥਿਤ ਟ੍ਰਾਂਸਫਾਰਮਰ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਵਿਚ ਮੁਹੱਲਾ ਨਿਵਾਸੀ ਯੂਥ ਆਗੂ ਸੋਨੂੰ ਵਿਰਕ ਨੇ ਦੱਸਿਆ ਕਿ ਟ੍ਰਾਂਸਫਾਰਮਰ ਨੂੰ ਅੱਗ ਲੱਗੀ ਦੇਖਕੇ ਤੁਰੰਤ ਬਿਜਲੀ ਬੋਰਡ ਨੂੰ ਸੂਚਿਤ ਕੀਤਾ ਗਿਆ ਅਤੇ ਇਕ ਵਾਰ ਕਰਮਚਾਰੀ ਰੇਤਾ ਵਗੈਰਾ ਨਾਲ ਅੱਗ ਬੁਝਾਕੇ ਚਲਾ ਗਿਆ ਪਰ ਥੋੜੀ ਦੇਰ ਬਾਅਦ ਫਿਰ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ । ਸੋਨੂੰ ਵਿਰਕ ਨੇ ਦੱਸਿਆ ਕਿ ਨਾਲ ਹੀ ਗੁਰਦੁਆਰਾ ਸਾਹਿਬ ਦੀ ਕੰਧ ਅਤੇ ਕੋਲ ਖਰੀਆਂ ਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਓਹਨਾਂ ਵਲੋ ਮੁਹੱਲਾ ਵਾਸੀਆਂ ਅਤੇ ਸ਼ਹਿਰ ਦੇ ਮੋਹਤਬਰਾਂ ਦਲਜੀਤ ਸਿੰਘ ਖਾਲਸਾ, ਪ੍ਰੀਕਸ਼ਤ ਸ਼ਰਮਾ, ਕਮਲਜੀਤ ਪੁਰਬਾ, ਸਮੀਰ ਸੂਰੀ, ਕਾਲੂ ਮਲਹੋਤਰਾ ਆਦਿ ਨੂੰ ਨਾਲ ਲੈਕੇ ਸਥਿਤੀ ਤੇ ਰਾਤ ਕਰੀਬ 2 ਵਜੇ ਕਾਬੂ ਪਾਇਆ ਗਿਆ ਅਤੇ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਕੋਲੋ ਮੰਗ ਕੀਤੀ ਗਈ ਕਿ ਇਸਨੂੰ ਤੁਰੰਤ ਠੀਕ ਕੀਤਾ ਜਾਵੇ। ਓਹਨਾਂ ਦਸਿਆ ਕਿ ਸਵੇਰੇ ਬਿਜਲੀ ਬੋਰਡ ਦੇ ਕਰਮਚਾਰੀਆਂ ਵਲੋਂ ਪਹੁੰਚਕੇ ਇਸ ਮਸਲੇ ਦਾ ਹੱਲ ਕਰ ਦਿੱਤਾ ਗਿਆ ਹੈ । ਇਸਤੋਂ ਪਹਿਲਾਂ ਵੀ ਜੰਡਿਆਲਾ ਗੁਰੂ ਮੇਨ ਬਾਜ਼ਾਰ ਵਿਚ ਬੀਤੇ ਦਿਨ ਤਾਰਾ ਨੂੰ ਅੱਗ ਲੱਗ ਗਈ ਸੀ ਜਿਸਨੂੰ ਦੁਕਾਨਦਾਰਾਂ ਵਲੋ ਮੌਕੇ ਤੇ ਕਾਬੂ ਕਰ ਲਿਆ ਗਿਆ । ਇਸਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵੈਰੋਵਾਲ ਰੋਡ, ਨਵੀਂ ਆਬਾਦੀ, ਗਲੀ ਕਸ਼ਮੀਰੀਆਂ, ਸਾਬਨ ਵਾਲੀ ਗਲੀ, ਸਰਦਾਰਾਂ ਦੀ ਗਲੀ, ਦਰਸ਼ਨੀ ਬਾਜ਼ਾਰ, ਵੱਖ ਵੱਖ ਕਲੋਨੀਆਂ ਵਿਚ ਵੀ ਬਿਜਲੀ ਦੇ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਦੇਖੇ ਗਏ । ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਬੱਚੇ ਬਜੁਰਗਾਂ ਮਰੀਜਾਂ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਘਟੋ ਘੱਟ ਰਾਤ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ । ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਵੱਧ ਰਹੇ ਬਿਜਲੀ ਦੇ ਲੋਡ ਕਾਰਣ ਬਿਜਲੀ ਦੇ ਕੁਝ ਫਾਲਟ ਪੈ ਰਹੇ ਹਨ ਜਿਨ੍ਹਾਂ ਨੂੰ ਤੁਰੰਤ ਠੀਕ ਕਰਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ ।
कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


