ਮਜ਼ਦੂਰ ਜਥੇਬੰਦੀਆਂ ਵੱਲੋਂ ਖੜਕਾਇਆ ਸਰਕਾਰ ਦਾ ਫੱਟਾ ਮਰਦਮ ਸ਼ੁਮਾਰੀ ਫਾਰਮ ਵਿੱਚ ਅਪਮਾਨਜਨਕ ਸ਼ਬਦ ਵਰਤਣ ਵਾਲਿਆਂ ਖਿਲਾਫ਼ ਹੋਵੇ ਕਾਰਵਾਈ।
May 16th, 2026 | Post by :- | 3 Views

ਮਜ਼ਦੂਰ ਜਥੇਬੰਦੀਆਂ ਵੱਲੋਂ ਖੜਕਾਇਆ ਸਰਕਾਰ ਦਾ ਫੱਟਾ ਮਰਦਮ ਸ਼ੁਮਾਰੀ ਫਾਰਮ ਵਿੱਚ ਅਪਮਾਨਜਨਕ ਸ਼ਬਦ ਵਰਤਣ ਵਾਲਿਆਂ ਖਿਲਾਫ਼ ਹੋਵੇ ਕਾਰਵਾਈ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਿਹਾਤੀ ਮਜ਼ਦੂਰ ਸਭਾ ਬਹੁਜਨ ਸਮਾਜ ਪਾਰਟੀ ਆਲ ਇੰਡੀਆ ਮਜ਼ਦੂਰ ਪਾਰਟੀ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜੰਡਿਆਲਾ ਗੁਰੂ ਆਦਿ ਮਜ਼ਦੂਰ ਜਥੇਬੰਦੀਆਂ ਵੱਲੋਂ ਰਵਿੰਦਰ ਸਿੰਘ ਭੱਟੀ ਜੰਡਿਆਲਾ ਗੁਰੂ ਅਤੇ ਹਰਨੇਕ ਸਿੰਘ ਅਮਰਕੋਟ ਦੀ ਪ੍ਰਧਾਨਗੀ ਹੇਠ ਵਾਲਮੀਕ ਚੌਂਕ ਵਿੱਚ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਰੀਬਾਜ਼ੀ ਕੀਤੀ ਗਈ। ਇਸ ਸਮੇਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਡੀ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਅਮਰਜੀਤ ਸਿੰਘ ਚੌਹਾਨ ਅਤੇ ਆਲ ਇੰਡੀਆ ਮਜ਼ਦੂਰ ਪਾਰਟੀ ਦੇ ਆਗੂ ਗੁਰਪਾਲ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਜੋ ਮਰਦਮ ਸ਼ਮਾਰੀ ਕਰਵਾ ਰਹੀਆਂ ਹਨ ਉਸ ਵਿੱਚ ਅਨੁਸੂਚਿਤ ਜਾਤੀਆਂ ਦੇ ਕਾਲਮ ਨੰਬਰ ਦੋ ਵਿੱਚ ਸੰਵਿਧਾਨਿਕ ਤੌਰ ਤੇ ਪਾਬੰਦੀ ਸ਼ੁਧਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਬੁਲਾਰਿਆਂ ਕਿਹਾ ਕਿ ਇਹ ਅਜਿਹਾ ਸ਼ਬਦ ਹੈ ਜਿਸ ਤੇ ਬੋਲਣ ਜਾਂ ਲਿਖਣ ਵਾਲੇ ਖਿਲਾਫ ਐਸੀ ਐਸਟੀ ਐਕਟ 1989 ਧਾਰਾ 3( 1) r ਜਾਂ 3 (1). s. ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਸਦੀ ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਦਾ ਪ੍ਰਵਾਦਾਨ ਹੈ। ਛੱਜਲਵਡੀ ਨੇ ਕਿਹਾ ਕਿ ਮਰਦਮ ਸ਼ਮਾਰੀ ਵਿਭਾਗ ਦੇ ਡਾਇਰੈਕਟਰ ਅਤੇ ਜਿੰਮੇਵਾਰ ਸਰਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਵਰਤੇ ਗਏ ਸ਼ਬਦ ਨੂੰ ਫਾਰਮ ਵਿੱਚੋਂ ਫੋਰੀ ਰਿਮੂਵ ਕਰਨਾ ਚਾਹੀਦਾ ਹੈ ।ਇਹ ਸ਼ਬਦ ਨੂੰ ਮਜ਼ਦੂਰਾਂ ਵੱਲੋਂ ਲੰਬੇ ਸਿਰੜੀ ਸੰਘਰਸ਼ਾਂ ਤੋਂ ਬਾਅਦ ਗਲੋਂ ਲਾਹਿਆ ਗਿਆ ਸੀ ਕਿਉਂਕਿ ਇਸ ਦੀ ਵਰਤੋਂ ਨਾਲ ਮਜ਼ਦੂਰ ਜਮਾਤ ਦੇ ਇੱਕ ਉਪ ਵਰਗ ਨੂੰ ਅਸਹਿ ਮਾਨਸਿਕ ਪੀੜਾ ਪਹੁੰਚਾਈ ਜਾਂਦੀ ਸੀ ਜੋ ਨਾ ਸਹਿਣਯੋਗ ਸੀ ਆਪਣੇ ਸੰਬੋਧਨ ਦੌਰਾਨ ਜਸਪਾਲ ਸਿੰਘ ਜਾਣੀਆਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਤੇ ਸ਼ਬਦ ਨੂੰ ਫਾਰਮ ਵਿੱਚੋਂ ਫੌਰੀ ਹਟਾਇਆ ਜਾਵੇ ਨਹੀਂ ਤਾਂ ਹੋਰ ਹਮ ਖਿਆਲੀ ਸੰਘਰਸ਼ੀਲ ਜਥੇਬੰਦੀਆਂ ਨਾਲ ਮਸ਼ਵਰੇ ਤੋਂ ਬਾਅਦ ਅਗਲਾ ਸਖਤ ਐਕਸ਼ਨ ਲਿਆ ਜਾਵੇਗਾ ਜਥੇਬੰਦੀਆਂ ਵੱਲੋਂ ਊਧਮ ਸਿੰਘ ਚੌਂਕ ਤੱਕ ਮਾਰਚ ਵੀ ਕੱਢਿਆ ਗਿਆ ਇਸ ਸਮੇਂ ਗੁਰਪ੍ਰੀਤ ਗੁਰਪ੍ਰੀਤ ਸਿੰਘ ਜਾਣੀਆ ਵਰਿੰਦਰ ਸਿੰਘ ਅਮਰਕੋਟ ਬਲਕਾਰ ਸਿੰਘ ਦੇਬਾ ਅਜੀਤ ਸਿੰਘ ਛਜਲਵੱਡੀ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਇਕੱਠ ਵਿੱਚ ਅਮਨ ਕੌਰ ਸੁਖਵਿੰਦਰ ਕੌਰ ਸੋਨੀਆ ਸੋਨੂ ਧਾਰੜ ਪ੍ਰਤਾਪ ਸਿੰਘ ਧਾਰੜ ਮਨਵੀਰ ਸਿੰਘ ਅਮਰਕੋਟ ਰਮੇਸ਼ ਸਿੰਘ ਕੁਲਵੰਤ ਸਿੰਘ ਛੱਜਲਵੱਡੀ ਜਗਤਾਰ ਸਿੰਘ ਲਿੱਦੜ ਜਗਤਾਰ ਸਿੰਘ ਟੇਲਰ ਲਖਵਿੰਦਰ ਸਿੰਘ ਫਤਿਹਪੁਰ ਬਿਦੇਸ਼ਾਂ ਸਾਭਾ ਜੰਡ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।