ਅਸ਼ਮੀਤ ਕੌਰ ਮਲਹੋਤਰਾ ਨੇ ਚੰਗੇ ਨੰਬਰ ਲੈਕੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ
ਜੰਡਿਆਲਾ ਗੁਰੂ 16 ਮਈ ਕੁਲਜੀਤ ਸਿੰਘ- ਮਨੋਹਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਸ਼ਮੀਤ ਕੌਰ ਮਲਹੋਤਰਾ ਪੁੱਤਰੀ ਸ੍ਰ ਗੁਰਚਰਨ ਸਿੰਘ ਮਲਹੋਤਰਾ ਨੇ ਬਾਰਵੀਂ ਕਲਾਸ ਕਾਮਰਸ ਵਿਸ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋ 500 ਵਿੱਚੋ 477 ਨੰਬਰ 95.4 ਪ੍ਰਤੀਸ਼ਤ ਹਾਸਲ ਕਰਕੇ ਮਲਹੋਤਰਾ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਵਲੋ ਅਸ਼ਮੀਤ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੱਚੀ ਦੀ ਉੱਚ ਸਿੱਖਿਆ ਲਈ ਉਸਦਾ ਮਾਰਗ ਦਰਸ਼ਕ ਬਣਿਆ ਰਹਾਂਗਾ । ਓਹਨਾਂ ਕਿਹਾ ਕਿ ਇਹ ਹੋਣਹਾਰ ਬੱਚੀ ਉੱਚ ਸਿੱਖਿਆ ਵਿੱਚ ਵੀ ਚੰਗੇ ਮੁਕਾਮ ਹਾਸਿਲ ਕਰੇਗੀ । ਅਸ਼ਮੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਕਿਹਾ ਕਿ ਓਹਨਾਂ ਦੀ ਵੱਡੀ ਬੇਟੀ ਵੀ ਚੰਗੀ ਵਿੱਦਿਆ ਹਾਸਲ ਕਰਕੇ ਹੁਣ ਵਿਦੇਸ਼ ਕੈਨੇਡਾ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ । ਅਸ਼ਮੀਤ ਕੌਰ ਨੇ ਕਿਹਾ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰਕੇ ਪ੍ਰੋਫੈਸਰ ਬਣਨਾ ਚਾਹੁੰਦੀ ਹੈ ਤਾਂ ਜ਼ੋ ਉਹ ਹੋਰ ਵਿਦਿਆਰਥੀਆਂ ਨੂੰ ਵਿਦਿਆ ਦੇ ਸਕੇ ।
कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


