ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀ ਆਵੇਗੀ : ਡਾ. ਨਿਰਮਲ ਸਿੰਘ।
April 20th, 2026 | Post by :- | 7 Views

ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀ ਆਵੇਗੀ : ਡਾ. ਨਿਰਮਲ ਸਿੰਘ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ । ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ ਜੇ ਪੀ ਦੇ ਸੀਨੀਅਰ ਆਗੂ ਡਾ. ਨਿਰਮਲ ਸਿੰਘ ਨੇ ਦਾਣਾ ਮੰਡੀ ਜੰਡਿਆਲਾ ਗੁਰੂ, ਟਾਂਗਰਾ, ਤਰਸਿਕਾ ਮੰਡੀਆਂ ਦੇ ਦੌਰੇ ਦੌਰਾਨ ਗੱਲਬਾਤ ਮੌਕੇ ਕੀਤਾ। ਉੱਨਾਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਹਾੜੀ ਦੀ ਫਸਲ ਕਣਕ ਦਾ ਕਾਫੀ ਨੁਕਸਾਨ ਹੋਇਆ ਹੈ । ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਿਸਾਨਾਂ ਨੂੰ ਛੋਟ ਦਿੰਦਿਆਂ ਜੋ ਖਰੀਦ ਏਜੰਸੀ ਐਫ ਸੀ ਆਈ ਦੇ ਮਾਪਦੰਡਾਂ ਦੇ ਅਨਕੂਲ ਖਰੀਦ ਨਹੀ ਹੋ ਸਕਦੀ ਸੀ ।ਉਸ ਵਿਚ ਬਦਰੰਗੀ ਕਣਕ ਤੇ 70 % ਜੋ ਕਿ ਪਹਿਲਾਂ ਨਹੀ ਸੀ । ਅਤੇ ਬਰੋਕਣ (ਟੁੱਟੇ ਦਾਣੇ ) ਜੋ ਕਿ ਪਹਿਲਾ 6%ਸੀ ਵਧਾ ਕੇ 15 % ਕੀਤਾ ਗਿਆ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ । ਉੱਨਾਂ ਕਿਹਾ ਕਿ ਕਿਸਾਨ ਦੇਸ਼ ਦੀ ਅਰਥਵਿਵਸਤਥਾ ਦੀ ਰੀੜ ਹੱਡੀ ਹਨ। ਜੋ ਕਿ 15,20 ਜੀ ਡੀ ਪੀ ਵਿੱਚ ਹਿੱਸਾ ਪਾ ਰਹੇ ਹਨ ਸਾਲ 2025, 26 ਦੌਰਾਨ 53 ਬਿਲੀਅਨ ਡਾਲਰ ਦਾ ਐਗਰੀਕਲਚਰ ਪਰਡਿਉਸ ਦਾ ਐਕਸਪੋਰਟ ਕੀਤੀ ਗਈ ਜਿਸ ਨਾਲ ਦੇਸ ਵਿਚਲੀ ਕਾਫੀ ਫੋਰਨ ਐਕਸਚੇਂਜ ਆਈ ਅਤੇ ਦੇਸ਼ ਅਰਥਵਿਚਵਥਾ ਬੇਹਤਰ ਹੋਈ ਉਨਾਂ ਕਿਹਾ ਕਿਸਾਨਾ ਦੀ ਬੇਹਤਰੀ ਲਈ ਕਾਫੀ ਯੋਜਨਾਵਾ ਚਲਾਈਆਂ ਜਾ ਰਹੀਆਂ ਹਨ। ਜਿੰਨਾ ਵਿੱਚ ਮੁੱਖ ਤੋਰ ਕ੍ਰਿਸ਼ੀ ਸਿੰਚਾਈ ਯੋਜਨਾ (ਹਰ ਖੇਤ ਕੋ ਪਾਨੀ )ਫਸਲ ਬੀਮਾ ਯੋਜਨਾ , ਕ੍ਰਿਸ਼ੀ ਕਿਸਾਨ ਮਾਨ ਧੰਨ ਯੋਜਨਾ , ਨੀਮ ਕੋਟਡ ਯੂਰੀਆ, ਲੀਕਵੁਡ ਯੂਰੀਆ ਅਤੇ ਹਾਈਲੀ ਸਫਸੀਡੀਜ ਰੇਟਾਂ ਤੇ ਕੈਮੀਕਲ ਫਰਟੀਲਾਈਜਰ ਮਹਈਆ ਕਰਵਾਈਆਂ ਜਾ ਰਹੀਆਂ ਹਨ। ਯੁਕਰੇਨ ਅਤੇ ਰੂਸ ਦੀ ਲੜਾਈ ਦੌਰਾਨ ਖਾਦਾਂ ਦੇ ਰੇਟ ਅਸਮਾਨ ਛੂਹਣ ਲੱਗੇ ਸਨ ।ਪਰ ਬੀ ਜੇ ਪੀ ਸਰਕਾਰ ਨੇ ਸਸਤੇ ਰੇਟਾਂ ਤੇ ਖਾਦਾਂ ਕਿਸਾਨਾਂ ਨੂੰ ਮਹਈਆ ਕਰਾ ਕੇ ਆਪਣੇ ਮੋਡਿਆਂ ਤੇ ਭਾਰ ਚੁੱਕਿਆ ਹੈ। ਸਰਕਾਰ ਕਿਸਾਨਾਂ ਦੀ ਵੈਲਫੇਅਰ, ਅੱਪਲਿਪਟਮੈਟ ਅਤੇ ਇੰਪਾਵਰਮੈਟ ਲਈ ਬਹੁਤ ਡੂੰਘਾਈ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਬੀ ਜੇ ਪੀ ਦੇ ਜਗਰੂਪ ਸਿੰਘ ਅਤੇ ਕਿਸਾਨ ਕੁਲਵਿੰਦਰ ਸਿੰਘ, ਵਰਿੰਦਰ ਸਿੰਘ ਕੋਟ ਖਹਿਰਾ , ਕੁਲਵੰਤ ਸਿੰਘ ਮੇਜਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ
ਗੱਲਬਾਤ ਮੌਕੇ ਬੀ ਜੇ ਪੀ ਦੇ ਸੀਨੀਅਰ ਆਗੂ ਡਾ. ਨਿਰਮਲ ਸਿੰਘ ਕਿਸਾਨਾਂ ਅਤੇ ਆੜ੍ਹਤੀਆਂ ਨਾਲ

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।