Uncategorized

ਮਾਝਾ ਪ੍ਰੈੱਸ ਕਲੱਬ ਦੀ ਨਵੇਂ ਸਾਲ ਦੀ ਚੋਣ ਸਰਬਸੰਮਤੀ ਨਾਲ ਸੰਪਨ

ਮਾਝਾ ਪ੍ਰੈੱਸ ਕਲੱਬ ਦੀ ਨਵੇਂ ਸਾਲ ਦੀ ਚੋਣ ਸਰਬਸੰਮਤੀ ਨਾਲ ਸੰਪਨ
ਗੁਰਪ੍ਰੀਤ ਸਿੰਘ ਚੰਦੀ ਨੂੰ ਕੀਤਾ ਪ੍ਰਧਾਨ ਨਿਯੁਤਕ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਮੀਟਿੰਗ ਜੰਡਿਅਲਾ ਗੁਰੁ ਵਿਖੇ ਭੂਪਿੰਦਰ ਸਿੰਘ ਸਿੱਧੂ ਦੀ ਸਰਪਰਸਤੀ ਹੇਠ ਹੋਈ ਜਿਸ ਵਿੱਚ ਮਾਝਾ ਪ੍ਰੈਸ ਕਲੱਬ ਦੀ 2026-27 ਵਾਸਤੇ ਸਰਬਸੰਤੀ ਨਾਲ ਨਵੀਂ ਵਰਕਿੰਗ ਬੌਡੀ ਤਿਆਰ ਕੀਤੀ ਗਈ।ਗੁਰਪ੍ਰੀਤ ਸਿੰਘ ਚੰਦੀ ਨੂੰ 2026-27 ਵਾਸਤੇ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦਾ ਪ੍ਰਧਾਨ ਥਾਪਿਆ ਗਿਆ।ਇਸ ਉਪਰੰਤ ਬਾਕੀ ਅਹੁਦੇਦਾਰਾਂ ਜਿਸ ਵਿੱਚ ਗੁਰਦੇਵ ਸਿੰਘ ਮਨਜੋਤਰਾ ਵਾਈਸ ਪ੍ਰਧਾਨ,ਨਰਿੰਦਰ ਸਿੰਘ ਮੀਤ ਪ੍ਰਧਾਨ,ਸਤਿੰਦਰ ਸਿੰਘ ਜਨਰਲ ਸੈਕਟਰੀ ,ਜਗਤਾਰ ਸਿੰਘ ਜਨਰਲ ਸੈਕਟਰੀ ,ਪਰਮਜੀਤ ਸਿੰਘ ਜਨਰਲ ਸੈਕਟਰੀ,ਰਾਜੀਵ ਕੁਮਾਰ ਭੋਲਾ ਕੈਸ਼ੀਅਰ ,ਪ੍ਰਗਟ ਸਿੰਘ ਚੇਅਰਮੈਨ,ਲਖਬੀਰ ਸਿੰਘ ਗਿੱਲ ਚੇਅਰਮੈਨ ਅਤੇ ਜਸਬੀਰ ਸਿੰਘ ਭੋਲਾ ਨੂੰ ਮਾਨਾਵਾਲਾ ਯੂਨਿਟ ਦਾ ਪ੍ਰਧਾਨ ਥਾਪਿਆ ਗਿਆ।ਨਵੀਂ ਕਮੇਟੀ ਨੂੰ ਕਲੱਬ ਦੇ ਸਮੂੰਹ ਮੈਂਬਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ।ਕਲੱਬ ਦੇ ਸਰਪ੍ਰਸ਼ਤ ਭੂਪਿੰਦਰ ਸਿੰਘ ਸਿੱਧੂ ਵਲੋਂ ਨਵੀਂ ਪ੍ਰਬੰਧਕੀ ਕਮੇਟੀ ਨੂੰ ਨਿਯੁਕਤੀ ਉਪਰੰਤ ਸਿਰੋਪਾਉ ਪਾ ਕਿ ਨਿਵਾਜਿਆ ਗਿਆ ਅਤੇ ਸ਼ੁਭ ਇਛਾਵਾਂ ਦਿੱਤੀਆ ਗਈਆਂ।ਇਸ ਮੌਕੇ ਗੁਰਪ੍ਰੀਤ ਸਿੰਘ ਚੰਦੀ ਨੇ ਕਿਹਾ ਕਿ ਮੈਂ ਅਤੇ ਮੇਰੀ ਸਮੱੁਚੀ ਟੀਮ ਆਪਣੇ ਕਲੱਬ ਦੇ ਮੈਂਬਰਾਂ ਦੀ ਇਛਾਵਾਂ ਤੇ ਪੂਰਾ ਉਤਰਨ ਦੀ ਕੋਸ਼ਿਸ ਕਰਾਂਗੇ ਅਤੇ ਪੱਤਰਕਾਰਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਪ੍ਰਬੰਧਕੀ ਟੀਮ ਤੋਂ ਇਲਾਵਾ ਅੰਗਰੇਜ ਸਿੰਘ,ਡਾ ਮਨਰਾਜ ਸਿੰਘ ਜੋਸਨ,ਅਨਿਲ ਕੁਮਾਰ,ਭੂਪਿੰਦਰ ਸਿੰਘ ਸਿੱਧੂ,ਮਨਪ੍ਰੀਤ ਸਿੰਘ ਕੰਡਾ,ਰਵਿੰਦਰ ਸਿੰਘ ਗਿੱਲ,ਮਿਸ ਪੂਜਾ ਹਾਜਰ ਸਨ।
ਕੈਪਸ਼ਨ ਨਵ ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਚੰਦੀ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਭੁਪਿੰਦਰ ਸਿੰਘ ਸਿੱਧੂ, ਪਰਗਟ ਸਿੰਘ, ਤੇ ਪੀਟਰ ਹੁੰਦਲ ਤੇ ਹੋਰ

LEAVE A RESPONSE

Your email address will not be published. Required fields are marked *