ਡੇਰਾ ਭਗਤਾਂ ਤਰਸਿੱਕਾ ਵਿਖੇ ਸਾਲਾਨਾ ਸਮਾਗਮ ਮੌਕੇ ਕਬੱਡੀ ਖਿਡਾਰੀਆਂ ਨੂੰ ਇਨਾਮ ਵੰਡੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਤਰਸਿਕਾ ਡੇਰਾ ਭਗਤਾ ਦੇ ਗੁਰਦੁਆਰਾ ਬਾਬਾ ਗੁਰਬਚਨ ਸਿੰਘ ਜੀ ਦੇ ਸ਼ਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਵਿਚ ਦੀਵਾਨ ਹਾਲ ਵਿਚ ਧਾਰਮਿਕ ਸਮਾਗਮ ਮੌਕੇ ਰਾਗੀ, ਢਾਡੀ, ਕਥਾਵਾਚਕਾਂ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸੰਗਤਾਂ ਲਈ ਦੇ ਛਕਣ ਲਈ ਕਈ ਤਰਾਂ ਦੇ ਪਕਵਾਨ ਚਾਹ , ਕਾਫੀ ,ਪਕੌੜੇ ਅਤੇ ਲੰਗਰ ਵਿੱਚ ਦਾਲਾਂ, ਸਬਜ਼ੀਆਂ, ਖੀਰ, ਜਲੇਬਾਂ ਤਿਆਰ ਕੀਤੇ ਗਏ ।ਸੰਗਤਾਂ ਨੇ ਸਾਰੇ ਪਕਵਾਨਾਂ ਦਾ ਖੂਬ ਅਨੰਦ ਮਾਣਿਆ । ਜਿੱਥੇ ਬੀਬੀਆਂ ਵੱਲੋਂ ਲੰਗਰ ਪਕਾਏ ਗਏ ।ਉੱਥੇ ਭਾਈਆ ਵੱਲੋ ਬਰਤਨ ਮਾਂਜਣ ਦੀ ਸੇਵਾ ਰਲ ਮਿਲ ਕੇ ਨਿਭਾਈ ਗਈ । ਆਏ ਲੋਕਾਂ ਵੱਲੋ ਮੇਲੇ ਵਿੱਚ ਤਰਾਂ ਦੇ ਮਨੋਰੰਜਨ ਦੇ ਸਾਧਨਾ ਦੁਆਰਾ ਪਘੂੜਿਆ ਤੇ ਵੱਖ ਵੱਖ ਖੇਡਾਂ ਦਾ ਅਨੰਦ ਮਾਣਿਆ ਅਤੇ ਖਰੀਦਾਰੀ ਕੀਤੀ। ਦਿਨਾਂ ਕਬੱਡੀ ਮੈਚਾਂ ਵਿੱਚ ਬਾਬਾ ਗੁਰਦੇਵ ਸਿੰਘ, ਬਾਬਾ ਅਮਰ ਸਿੰਘ ਜਬੋਵਾਲ ਵੱਲੋ ਖਿਡਾਰੀਆ ਨਾਲ ਜਾਣ ਪਹਿਚਾਣ ਕਰਾਈ ਗਈ। ਸਰਪੰਚ ਜਗਦੀਪ ਸਿੰਘ, ਲੱਕੀ ਮਾਂਗਟ, ਜੋਤੀ, ਕੁਲਵੰਤ ਸਿੰਘ ਨਿਉਜੀਲੈਡ ਹਰਜੀਤ ਸਿੰਘ ਗੋਲੂ ਤਰਸਿਕਾ ਵੱਲੋ ਜਾਫੀਆ ਰੇਡਰਾਂ ਤੇ 1100, 2100, 3100 ਸੌ ਰੁਪਏ ਦੇ ਇਨਾਮ ਮੌਕੇ ਖਿਡਾਰੀਆਂ ਨੂੰ ਦਿੱਤੇ ਗਏ। ਪ੍ਰਬੰਧਕਾਂ ਵੱਲੋ ਜੇਤੂ ਟੀਮਾਂ ਨੂੰ ਨਗੰਦ ਇਨਾਮ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਡੀ ਐਸ ਪੀ ਉਪਕਾਰ ਸਿੰਘ ਜੋਧਾਨਗਰੀ, ਐਸ ਐਚ ਓ ਤਰਸਿਕਾ ਹਰਜਿੰਦਰ ਸਿੰਘ , ਗੁਰਦੇਵ ਸਿੰਘ ਸਾ: ਸਰਪੰਚ, ਬਲਕਾਰ ਸਿੰਘ ਯੂ ਐਸ ਏ ਨਿਸ਼ਾਨ ਸਿੰਘ , ਬਿਕਰਮਜੀਤ ਸਿੰਘ ਰਾਏਪੁਰ, ਮਨਜੀਤ ਸਿੰਘ , ਨਛੱਤਰ ਸਿੰਘ , ਸੁਖਦੇਵ ਸਿੰਘ , ਜਗਤਾਰ ਸਿੰਘ,ਆਦਿ ਮੋਹਤਬਰ ਹਾਜ਼ਰ ਸਨ ।
ਕੈਪਸ਼ਨ
ਕਬੱਡੀ ਮੈਚਾਂ ਦੀ ਸੁਰੂਆਤ ਮੌਕੇ ਬਾਬਾ ਗੁਰਦੇਵ ਸਿੰਘ, ਬਾਬਾ ਅਮਰ ਸਿੰਘ ਖਿਡਾਰੀਆ ਨਾਲ ਸਰਪੰਚ ਜਗਦੀਪ ਸਿੰਘ, ਹਰਜੀਤ ਸਿੰਘ ਗੋਲੂ, ਡੀ ਐਸ ਪੀ ਉਪਕਾਰ ਸਿੰਘ, ਐਸ ਐਚ ਓ ਤਰਸਿਕਾ
ਬਲਵਿੰਦਰ ਸਿੰਘ ਤੇ ਹੋਰ ਮੋਹਤਬਰ





