ਉਪਿੰਦਰਬੀਰ ਸਿੰਘ ਸਿੱਧੂ ਨੇ ਸੋਨੇ ਤੇ ਕਾਂਸੀ ਦਾ ਤਗਮਾ ਜਿੱਤਿਆ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸਿੱਧੂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਵਧਾਈਆਂ
March 24th, 2026 | Post by :- | 52 Views

ਉਪਿੰਦਰਬੀਰ ਸਿੰਘ ਸਿੱਧੂ ਨੇ ਸੋਨੇ ਤੇ ਕਾਂਸੀ ਦਾ ਤਗਮਾ ਜਿੱਤਿਆ

ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸਿੱਧੂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਵਧਾਈਆਂ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਪੰਜਵੀਂ ਖੇਲੋ ਨੈਸ਼ਨਲ ਮਾਸਟਰਜ਼, ਫਿੱਟ ਇੰਡੀਆ ਮਾਸਟਰ ਅਤੇ ਵੱਨ ਹੈਲਥ ਵੱਲੋਂ ਪੰਜਵੀਂ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿੱਚ ਪੰਜਾਬ ਵੱਲੋਂ ਉਪਿੰਦਰਬੀਰ ਸਿੰਘ ਸਿੱਧੂ + 40 ਕੈਟਾਗਰੀ ਵਿੱਚ ਭਾਗ ਲਿਆ। ਜਿਸ ਵਿੱਚ ਸਿੱਧੂ ਨੇ ਇੱਕ ਸੋਨੇ ਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ, ਜਿਸ ਕਾਰਨ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਤੇ ਪੱਤਰਕਾਰ ਭਾਈਚਾਰੇ ਨੇ ਉਪਿੰਦਰਬੀਰ ਸਿੰਘ ਸਿੱਧੂ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰੱਬ ਇਸ ਹੋਣਹਾਰ ਬੱਚੇ ਨੂੰ ਹੋਰ ਤਰੱਕੀਆਂ ਬਖਸ਼ਣ ‌। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਦੱਸਿਆ ਕਿ 23 ਵੀਂ ਏਸ਼ੀਆ ਮਾਸਟਰਜ਼ ਚੈਂਪੀਅਨਸ਼ਿਪ 2025 ਵਿੱਚ ਵੀ ਉਹਨਾਂ ਭਾਰਤ ਵੱਲੋਂ ਭਾਗ ਲਿਆ ਸੀ । ਜੀਵਨ ਆਸ ਫਾਉਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਉਪਿੰਦਰਬੀਰ ਸਿੰਘ ਸਿੱਧੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸੰਨ 2018 ਤੋਂ ਚੱਲ ਰਹੀ ਜੀਵਨ ਆਸ ਫਾਉਂਡੇਸ਼ਨ ਜੋ ਕੇ ਹਨੂੰਮਾਨਗੜ੍ਹ (ਰਾਜਸਥਾਨ) ਵਿੱਚ ਹੈ ਜਿਥੇ ਅਨੇਕਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।