ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਕੰਬੋਜ ਫਾਊਂਡੇਸ਼ਨ ਦੇ ਚੇਅਰਮੈਨ ਬਣੇ |”ਸਰਦਾਰ ਕਿਰਪਾਲ ਸਿੰਘ ਰਾਮਦਵਾਲੀ ”
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕੰਬੋਜ ਫਾਊਂਡੇਸ਼ਨ ਪੰਜਾਬ ਦੀ ਇਕੱਤਰਤਾ ਸਰਦਾਰ ਸ਼ਹੀਦ ਉਧਮ ਸਿੰਘ ਵੈਲਫੇਅਰ ਟਰਸਟ ਚੰਡੀਗੜ੍ਹ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਫਾਊਂਡੇਸ਼ਨ ਦੇ ਮੈਂਬਰ ਇਕੱਠੇ ਹੋਏ ਅਤੇ ਫਾਊਂਡੇਸ਼ਨ ਦੀ ਗਵਰਨਿੰਗ ਬਾਡੀ ਸਰਬ ਸੰਮਤੀ ਨਾਲ ਚੁਣੀ ਗਈ | ਜਿਸ ਵਿੱਚ ਡਾਕਟਰ ਸੰਦੀਪ ਸਿੰਘ ਕੋੜਾ, ਡਾ.ਮੰਗਲ ਸਿੰਘ ਕਿਸ਼ਨਪੁਰੀ ਨੂੰ ਚੇਅਰਮੈਨ ਚੁਣਿਆ ਗਿਆ| ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਆਪਣੇ ਸਹਿਯੋਗੀਆਂ ਦੀ ਸਲਾਹ ਨਾਲ ਆਪਣੀ ਟੀਮ ਦੀ ਚੋਣ ਕੀਤੀ|
ਮਾਨ ਸਿੰਘ ਧੰਮ ਸੀਨੀਅਰ ਵਾਈਸ ਚੇਅਰਮੈਨ, ਹਰਪਾਲ ਸਿੰਘ, ਜਰਨੈਲ ਸਿੰਘ ਵਾਈਸ ਚੇਅਰਮੈਨ, ਬੀ ਐਸ ਧੰਜੂ ਸਕੱਤਰ,ਜਤਿੰਦਰ ਸਿੰਘ ਖਜ਼ਾਨਚੀ, ਹਰਦੀਪ ਸਿੰਘ ਸਨੌਰ ਜੋਇੰਟ ਖਜਾਨਚੀ,ਮਨਿੰਦਰ ਸਿੰਘ ਜੋਇੰਟ ਸਕੱਤਰ ਚੁਣੇ ਗਏ| ਇਸ ਮੌਕੇ ਮਤਾ ਪਾਸ ਕਰਕੇ ਫਾਊਂਡੇਸ਼ਨ ਨਾਲ ਜੁੜੇ ਕੁਝ ਲੋਕਾ ਨੂੰ ਅਪੀਲ ਕੀਤੀ ਗਈ ਕਿ ਉਹ ਗਲਤ ਪ੍ਰਚਾਰ ਕਰਨ ਦੀ ਬਜਾਏ ਫਾਊਂਡੇਸ਼ਨ ਵੱਲੋਂ ਸ਼ਹੀਦ ਦੇ ਸਨਮਾਨ ਹਿਤ ਯੂਨੀਵਰਸਿਟੀ ਬਣਾਉਣ ਵਿੱਚ ਸਾਥ ਦੇਣ |ਇਸ ਮੌਕੇ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਟੀਚੇ ਦਿੱਤੇ ਗਏ ਸੀ ਉਨਾਂ ਤੇ ਲਗਾਤਾਰ ਕੰਮ ਜਾਰੀ ਰਹੇਗਾ । 31 ਜੁਲਾਈ ਤੱਕ ਯੂਨੀਵਰਸਿਟੀ ਦਾ ਮਿਥਿਆ ਕੰਮ ਸ਼ੁਰੂ ਕਰਵਾਉਣ ਦੇ ਨਾਲ ਹੀ ਸਾਡਾ ਮਨੋਰਥ ਇਹ ਹੈ ਕਿ ਪੰਜਾਬ ਸਰਕਾਰ ਇੱਕ ਵਿਸ਼ੇਸ਼ ਸੈਸ਼ਨ ਸ਼ਹੀਦ ਦੀ ਜਨਮ ਭੂਮੀ ਸੁਨਾਮ ਜਾਂ ਫਿਰ ਯੂਨੀਵਰਸਿਟੀ ਕੈਂਪਸ ਕਪੂਰਥਲਾ ਵਿਖੇ ਕਰਕੇ ਇਸ ਦਾ ਬਕਾਇਦਾ ਸ਼ੁਰੂਆਤ ਕੀਤੀ ਜਾਵੇ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਫੀਸਾਂ ਨਹੀਂ ਲਈਆਂ ਜਾਣਗੀਆਂ। ਇੱਕ ਵਰਗ ਦੇ ਵਿਦਿਆਰਥੀ ਦੀਆਂ ਫੀਸਾਂ ਦਾ ਭੁਗਤਾਨ ਸਰਕਾਰੀ ਤੌਰ ਤੇ ਹੋਵੇਗਾ ਅਤੇ ਕੁਝ ਨੂੰ ਵਿਦਿਅਕ ਲੋਨ ਦੇ ਆਧਾਰ ਤੇ ਹੁਨਰ ਦੇ ਪ੍ਰਪੱਖ ਕਰਨ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਇਆ ਜਾਣਗੇ|ਇਸ ਮੌਕੇ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਭਾਈਚਾਰਾ ਉਸ ਸ਼ਹੀਦ ਦੇ ਨਾਮ ਤੇ ਵੱਡਾ ਵਿਦਿਆ ਦਾ ਚਾਨਣ ਮੁਨਾਰਾ ਸਥਾਪਿਤ ਕਰਨ ਜਾ ਰਿਹਾ ਜਿਸ ਨੇ ਜਿੱਥੇ ਆਪਣੇ ਮਿਥੇ ਟੀਚੇ ਨੂੰ ਕਈ ਸਾਲਾਂ ਬਾਅਦ ਹਾਸਿਲ ਕੀਤਾ |ਉਥੇ ਜਾਤ ਪਾਤ ਦਾ ਉਹਨਾਂ ਵੇਲਿਆਂ ਵਿੱਚ ਖੰਡਨ ਕੀਤਾ ਜਦੋਂ ਕਿ ਸਾਰੇ ਸਮਾਜ ਵਿੱਚ ਜਾਤੀਵਾਦ ਦਾ ਵੱਡਾ ਬੋਲਬਾਲਾ ਸੀ| ਅੱਜ ਫਿਰ ਇੱਕ ਮੂਵਮੈਂਟ ਖੜੀ ਕੀਤੀ ਜਾ ਰਹੀ ਹੈ ਕਿ ਬਿਨਾਂ ਜਾਤਵਾਦ ਦਾ ਫਰਕ ਤੇ ਹਰ ਵਿਦਿਆਰਥੀ ਨੂੰ ਹੁਣ ਹੁਨਰਮੰਦ ਬਣਾ ਕੇ ਵਿਦਿਆਰਥੀ ਦੀ ਸਫਲ ਮੰਜਿਲ ਤੱਕ ਪਹੁੰਚਾਇਆ ਜਾਵੇ।





