ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਹਲਕੇ ਦੀਆਂ ਪੰਚਾਇਤਾਂ ਨੂੰ ਵੰਡੀਆਂ 4.85 ਕਰੋੜ ਰੁਪਏ ਦੀਆਂ ਗ੍ਰਾਟਾਂ
ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਹਲਕੇ ਦੀਆਂ ਪੰਚਾਇਤਾਂ ਨੂੰ ਵੰਡੀਆਂ 4.85 ਕਰੋੜ ਰੁਪਏ ਦੀਆਂ ਗ੍ਰਾਟਾਂ
ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾਇਦਾਦ ਉਤੇ ਚੱਲੇਗਾ ਸਰਕਾਰੀ ਬੁਲਡੋਜ਼ਰ-ਕੈਬਿਨਟ ਮੰਤਰੀ ਹਰਭਜਨ ਸਿੰਘ
ਨਸ਼ਾ ਤਸਕਰਾਂ ਸਬੰਧੀ ਕੋਈ ਵੀ ਜਾਣਕਾਰੀ ਹੈਲਪਲਾਈਨ ਨੰ: 9779100200 ਤੇ ਕੀਤੀ ਜਾਵੇ ਸਾਂਝੀ
ਅੰਮ੍ਰਿਤਸਰ 5 ਅਪੈ੍ਰਲ ਕੁਲਜੀਤ ਸਿੰਘ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਦੇਣ ਲਈ ਵੱਚਨਬੱਧ ਹੈ ਅਤੇ ਪਿੰਡਾਂ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਇੰਨਾਂ ਸ਼ਬਦਾਂ ਦਾ ਪ਼੍ਰਗਟਾਵਾ ਕੈਬਿਂਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਹਲਕੇ ਦੀਆਂ ਪੰਚਾਇਤਾਂ ਨੂੰ 4 .85 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਵੰਡਣ ਉਪਰੰਤ ਕੀਤਾ।
ਉਨਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਰਫਤਾਰ ਘੱਟ ਨਹੀ ਹੋਣ ਦਿੱਤੀ ਜਾਵੇਗੀ ਸਗੋ ਜੋ ਵੀ ਹੋਰ ਕੰਮ ਹੋਣ ਵਾਲੇ ਹਨ,ਉਨ੍ਹਾਂ ਬਾਰੇ ਵੀ ਪੰਚਾਇਤਾਂ ਸਰਕਾਰ ਨੂੰ ਜਾਣੂ ਕਰਵਾਉਣ ਤਾਂ ਜੋ ਆਉਣ ਵਾਲੇ ਸਮੇ ਵਿਚ ਪੰਚਾਇਤਾਂ ਦੀ ਮੰਗ ਅਨੁਸਾਰ ਹੋਰ ਗ੍ਰਾਟਾਂ ਪਿੰਡਾਂ ਦੇ ਬਿਹਤਰ ਵਿਕਾਸ ਲਈ ਦਿੱਤੀਆਂ ਜਾ ਸਕਣ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬਲਾਕ ਤਰਸਿੱਕਾ 2.42 ਕਰੋੜ ਰੁਪਏ,ਰਈਆ ਬਲਾਕ ਨੂੰ 76 ਲੱਖ ਰੁਪਏ ਅਤੇ ਜੰਡਿਆਲਾ ਗੁਰੂ ਨੂੰ 1.67 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਦਿੱਤੇ ਗਏ ਹਨ, ਜਿੰਨ੍ਹਾਂ ਨਾਲ ਪੰਚਾਇਤਾਂ ਖੇਡ ਗਰਾਉਡ, ਪਾਰਕ ,ਸਕੂਲਾਂ ਦੀ ਚਾਰਦੀਵਾਰੀ,ਗਲੀਆਂ-ਨਾਲੀਆਂ, ਛੱਪੜਾਂ ਦਾ ਨਵੀਨੀਕਰਨ ਅਜਿਹੇ ਕੰਮਾਂ ਨੂੰ ਕਰਵਾ ਸਕਦੀਆਂ ਹਨ। ਸ: ਈ.ਟੀ.ਓ ਨੇ ਕਿਹਾ ਕਿ ਸਰਕਾਰ ਪਾਸ ਫੰਡਾਂ ਦੀ ਕੋਈ ਕਮੀ ਨਹੀ ਹੈ ਅਤੇ ਜੇਕਰ ਤੁਹਾਨੂੰ ਹੋਰ ਫੰਡਜ਼ ਵੀ ਚਾਹੀਦੇ ਹਨ ਤਾਂ ਮੇਰੇ ਧਿਆਨ ਵਿਚ ਲਿਆਓ। ਉਨ੍ਹਾਂ ਕਿਹਾ ਕਿ ਪਾਰਟੀਬਾਜੀ਼ ਤੋ ਉਪਰ ਉਠ ਕੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਬਿਨਾਂ ਕਿਸੇ ਰਾਜਨੀਤਿਕ ਸਵਾਰਥ ਤੋ ਵਿਕਾਸ ਕਾਰਜ ਮੁਕੰਮਲ ਕਰਵਾਉਣ ਲਈ ਸਰਕਾਰ ਵੱਚਨਬੱਧ ਹੈ।
ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਲਈ ਕੋਂਈ ਥਾਂ ਨਹੀ ਹੈ ਅਤੇ ਉਨ੍ਹਾਂ ਵਲੋ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਜਾਇਦਾਦ ਉਪਰ ਸਰਕਾਰ ਬੁਲਡੋਜ਼ਰ ਚਲਾਉਣ ਤੋ ਗੁਰੇਜ਼ ਨਹੀ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਸਬੰਧੀ ਜੇਕਰ ਤੁਹਾਡੇ ਪਾਸ ਕੋਈ ਵੀ ਸੂਚਨਾ ਹੈ ਤਾਂ ਸਰਕਾਰ ਵਲੋ ਜਾਰੀ ਕੀਤੇ ਗਂਏ ਹੈਲਪਲਾਈਨ ਨੰਬਰ 9779100200 ਤੇ ਸਾਂਝੀ ਕੀਤੀ ਜਾਵੇ ,ਤੁਹਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਪਿਛਲੀਆ ਸਰਕਾਰਾਂ ਤੇ ਤੰਜ਼ ਕੱਸਦਿਆਂ ਕਿਹਾ ਕਿ ਇੰਨ੍ਹਾਂ ਦੇ ਰਾਜ ਹੇਠ ਹੀ ਸੂਬੇ ਵਿਚ ਨਸ਼ਾ ਦੀ ਸਮੱਸਿਆ ਵੱਧੀ ਹੈ ,ਜਿਸਨੇ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਨਸ਼ਾ ਤਸਕਰ ਆਪਣਾ ਘਰ ਬਾਰ ਛੱਡ ਕੇ ਸੂਬੇ ਤੋ ਦੌੜ ਰਹੇ ਹਨ।
ਇਸ ਮੌਕੇ ਚੇਅਰਮੈਨ ਡਾ: ਗੁਰਵਿੰਦਰ ਸਿੰਘ, ਸ: ਸਤਿੰਦਰ ਸਿੰਘ, ਸ: ਛਣਾਖ ਸਿੰਘ ਚੇਅਰਮੈਨ , ਸ਼੍ਰੀਮਤੀ ਸੁਣੈਨਾ ਰੰਧਾਵਾ,ਸ: ਹਰਪਾਲ ਸਿੰਘ ਚੋਹਾਨ ਤੋ ਇਲਾਵਾ ਬਲਾਕ ਪ੍ਰਧਾਨ ਅਤੇ ਪਿੰਡਾ ਦੇ ਸਰਪੰਚ ਅਤੇ ਪੰਚ ਵੀ ਹਾਜ਼ਰ ਸਨ।
ਕੈਪਸ਼ਨ: ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਭੇਟ ਕਰਦੇ ਹੋਏ।
ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਲੋਕਾਂ ਨੂੰ ਸੰਬੋਧਨ ਕਰਦੇ ਹੋਏ