ਮਗਨਰੇਗਾ ਮੁਲਾਜ਼ਮਾਂ ਨੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ
June 27th, 2025 | Post by :- | 61 Views

ਮਗਨਰੇਗਾ ਮੁਲਾਜ਼ਮਾਂ ਨੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ

ਜੰਡਿਆਲਾ ਗੁਰੂ 27ਜੂਨ ( ਕੁਲਜੀਤ ਸਿੰਘ)–ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮਾਨਸਾ ਦੀ ਅਗਵਾਈ ਵਿਚ ਸਮੂਹ ਜ਼ਿਲਿਆਂ ਵਿਚ ਕਲਮ ਛੋੜ ਹੜਤਾਲ ਅੱਜ ਸੁਰੂ ਹੋ ਗਈ। ਇਸ ਸਬੰਧੀ ਜ਼ਿਲ੍ਹਾ ਚੈਅਰਮੈਨ ਹਰਿੰਦਰਪਾਲ ਸਿੰਘ ਤੇ ਮੀਤ ਪ੍ਰਧਾਨ ਨਵਜੌਤ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮਾਂ ਦੀ 3 ਮਹੀਨੇ ਦੀ ਬਕਾਇਆ ਤਨਖ਼ਾਹ ਨਾ ਮਿਲਣ ਕਰ ਕੇ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਸਮੁੱਚੇ ਪੰਜਾਬ ਵਿਚ ਕਲਮ ਛੋੜ ਹੜਤਾਲ ਕਰ ਕੇ ਕੰਮ ਮੁਕੰਮਲ ਬੰਦ ਕਰ ਦਿੱਤੇ ਹਨ। ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਬਲਾਕ ਜੰਡਿਆਲਾ ਗੁਰੂ ਦੇ ਸਮੂਹ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹਾਂ ਤਾਂ ਪਹਿਲਾਂ ਹੀ ਤਿੰਨ ਮਹੀਨੇ ਤੋਂ ਬਕਾਇਆ ਪਈਆਂ ਹਨ ਅਤੇ ਚੋਥਾ ਮਹੀਨਾ ਵੀ ਬੀਤ ਚੁੱਕਾ ਹੈ । ਜੇਕਰ ਤਿੰਨ ਮਹੀਨੇ ਵਿਚ ਤਨਖ਼ਾਹਾਂ ਸਬੰਧੀ ਨਵਾਂ ਸਿਸਟਮ ਲਾਗੂ ਨਹੀਂ ਹੋ ਸਕਿਆ ਤਾਂ ਭਵਿੱਖ ਵਿਚ ਕਿੰਨਾ ਸਮਾਂ ਹੋਰ ਲੱਗੇਗਾ। ਇਸ ਦਾ ਕੋਈ ਪਤਾ ਨਹੀਂ । ਉਨਾ ਕਿਹਾ ਕਿ 1 ਅਪ੍ਰੈਲ 2025 ਤੋਂ ਤਨਖ਼ਾਹ ਵਿਚ ਸਾਲਾਨਾ ਵਾਧਾ 10 ਫ਼ੀਸਦੀ ਇੰਕਰੀਮੈਂਟ ਲਗਾ ਕੇ ਬਿਨਾਂ ਕਿਸੇ ਦੇਰੀ ਤੋਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਇਸ ਸਮੇਂ ਗੁਰਕ੍ਰਿਪਾਲ ਸਿੰਘ , ਰਿਤੂ ਵੈਦ , ਗੁਰਪ੍ਰੀਤ ਕੋਰ ਸੀ ਏ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।