ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋਲੇਲ ਖਜਾਲਾ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ
May 16th, 2025 | Post by :- | 39 Views

ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋਲੇਲ ਖਜਾਲਾ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋਲੇਲ ਖਜਾਲਾ ਦੀਆਂ ਵਿਦਿਆਰਥਣਾਂ ਨੇ 12 ਵੀਂ ਜਮਾਤ ਦੀ ਪ੍ਰੀਖਿਆ ਚੌਂ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਸ੍ਰ ਇੰਦਰਜੀਤ ਸਿੰਘ ਗੁਮਟਾਲਾ ਡਾਇਰੈਕਟਰ ਨੇ ਮਾਣ ਨਾਲ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਵੀੰ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਜਿਨ੍ਹਾਂ ਚ ਇੰਦਰਪ੍ਰੀਤ ਕੌਰ 96 ਪ੍ਰਸੈਂਟ, ਗੁਰਲੀਨ ਕੌਰ 95 ਪ੍ਰਸੈਂਟ, ਮਹਿਕਪ੍ਰੀਤ ਕੌਰ 95 ਪ੍ਰਸੈਂਟ, ਸੁਪ੍ਰੀਤ ਕੌਰ ,93-4 ਪ੍ਰਸੈਂਟ, ਰਾਜਬੀਰ ਕੌਰ 91-2 ਪ੍ਰਸੈਂਟ ਦਮਨਵੀਰ ਕੌਰ 90 ਪ੍ਰਸੈਂਟ ਹਰਮਨਦੀਪ ਕੌਰ 89 ਪ੍ਰਸੈਂਟ ਕਮਲਜੀਤ ਕੌਰ 86-4 ਪ੍ਰਸੈਂਟ,ਮੁਸਕਾਨਦੀਪ ਕੌਰ 86-6 ਪ੍ਰਸੈਂਟ ਅੰਕ ਪ੍ਰਾਪਤ ਕੀਤੇ ਇਸ ਖੁਸ਼ੀ ਚ ਸਕੂਲ ਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਕੇ ਇਹਨਾਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਬਲਵਿੰਦਰ ਕੌਰ ਪ੍ਰਿੰਸੀਪਲ,ਮੈਡਮ ਕਿਰਨ ਬਾਲਾ ਉੱਪ ਪ੍ਰਿੰਸੀਪਲ, ਭੁਪਿੰਦਰ ਸਿੰਘ ਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ
ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋਲੇਲ ਖਜਾਲਾ ਦੀਆਂ 12 ਵੀਂ ਜਮਾਤ ਦੀ ਪ੍ਰੀਖਿਆ ਚੌਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਤੇ ਸ੍ਰ ਇੰਦਰਜੀਤ ਸਿੰਘ ਗੁਮਟਾਲਾ ਡਾਇਰੈਕਟਰ ਪ੍ਰਿੰਸੀਪਲ ਬਲਵਿੰਦਰ ਸਿੰਘ, ਮੈਡਮ ਕਿਰਨ ਬਾਲਾ ਉੱਪ ਪ੍ਰਿੰਸੀਪਲ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।
ਤਸਵੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।