ਕਿਸਾਨ ਮਜ਼ਦੂਰ ਸੰਘਰਸ਼ਮ ਕਮੇਟੀ ਪੰਜਾਬ ਵੱਲੋਂ 7 ਮਈ ਦਾ ਸਫ਼ਲ ਰੇਲ ਰੋਕੋ ਮੋਰਚਾ, ਦੇਸ਼ ਦੇ ਨਾਜ਼ੁਕ ਹਾਲਾਤਾਂ ਕਾਰਨ ਛੱਡੀਆਂ ਰੇਲ ਲਾਈਨਾਂ, ਮੰਗਾਂ ਤੇ ਬਣੀ ਸਹਿਮਤੀ
May 7th, 2025 | Post by :- | 55 Views

ਕਿਸਾਨ ਮਜ਼ਦੂਰ ਸੰਘਰਸ਼ਮ ਕਮੇਟੀ ਪੰਜਾਬ ਵੱਲੋਂ 7 ਮਈ ਦਾ ਸਫ਼ਲ ਰੇਲ ਰੋਕੋ ਮੋਰਚਾ, ਦੇਸ਼ ਦੇ ਨਾਜ਼ੁਕ ਹਾਲਾਤਾਂ ਕਾਰਨ ਛੱਡੀਆਂ ਰੇਲ ਲਾਈਨਾਂ, ਮੰਗਾਂ ਤੇ ਬਣੀ ਸਹਿਮਤੀ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਪਿਛਲੇ ਦਿਨੀ 7 ਮਈ ਨੂੰ ਰੇਲ ਚੱਕਾ ਜਾਮ ਕਰਨ ਦੇ ਐਲਾਨ ਨੂੰ ਲੈ ਕੇ ਅੱਜ ਇਥੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਅਰਸੇ ਤੋਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਵਿਚ ਤਬਦੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਜਿਸਦੇ ਚਲਦੇ ਕਈ ਸਾਲਾਂ ਤੋਂ ਜਿੱਥੇ ਭਾਰਤ ਮਾਲਾ ਪ੍ਰੋਜੇਕਟ ਲਈ ਜਮੀਨਾਂ ਅਕਵਾਇਰ ਕਰਨ ਦੀ ਕਵਾਇਦ ਦੇ ਚਲਦੇ ਕੇਂਦਰ ਦੇ ਇਸ਼ਰੇ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਜਿਥੇ ਬਿਨਾ ਯੋਗ ਮੁਆਵਜ਼ਾ ਦਿੱਤੇ ਜਮੀਨਾਂ ਤੇ ਜਬਰਨ ਕਬਜ਼ੇ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਸੀ ਓਥੇ ਹੀ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਅੱਗੇ ਆਉਣ ਵਾਲੇ ਕਿਸਾਨਾਂ ਮਜ਼ਦੂਰਾਂ ਅਤੇ ਇਥੋਂ ਤੱਕ ਕਿ ਔਰਤਾਂ ਨੂੰ ਵੀ ਜ਼ਬਰਦਸਤ ਗ੍ਰਿਫਤਾਰੀਆਂ, ਲਾਠੀਚਾਰਜ, ਧੱਕਾ ਮੁੱਕੀ ਸਮੇਤ ਗਾਲੀ ਗਲੋਚ ਦਾ ਸਾਹਮਣਾ ਕਰਨਾ ਪਿਆ, 19, 20 ਮਾਰਚ ਨੂੰ ਦੋਨਾਂ ਬਾਡਰਾਂ ਤੋਂ ਕਿਸਾਨ ਮੋਰਚਿਆਂ ਖਿਲਾਫ ਕੀਤੀ ਕਾਰਵਾਈ ਅਤੇ ਚੋਰੀਆਂ ਦੇ ਵਿਰੋਧ ਵਿੱਚ ਰੱਖੇ ਗਏ 6 ਮਈ ਦੇ ਸ਼ੰਭੂ ਥਾਣੇ ਦੇ ਘਿਰਾਓ ਨੂੰ ਰੋਕਣ ਲਈ ਜਿਸ ਤਰ੍ਹਾਂ ਵੱਡੇ ਪੱਧਰ ਪੁਲਸੀਆ ਤਾਕਤ ਦੀ ਵਰਤੋਂ ਕਰਕੇ ਵੱਖ ਵੱਖ ਜਿਲ੍ਹਿਆਂ ਤੋਂ ਸ਼ੰਭੂ ਵੱਲ ਨੂੰ ਚੱਲਣ ਵਾਲੇ ਲੋਕਾਂ ਤੇ ਜ਼ਬਰ ਕਰਦੇ ਹੋਏ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਇਸ ਪੁਲਿਸ ਜ਼ਬਰ ਦੇ ਵਿਰੁੱਧ, ਭਾਰਤ ਮਾਲਾ ਪ੍ਰੋਜੇਕਟ ਲਈ ਜਬਰੀ ਬਿਨਾ ਪੈਸੇ ਦਿੱਤੇ ਜਮੀਨਾਂ ਕਬਜ਼ਾਓਣ ਦੇ ਵਿਰੁੱਧ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 7 ਮਈ ਅਤੇ ਕੇ ਐੱਮ ਐੱਮ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ 6 ਤਰੀਕ ਦੇ ਐਕਸ਼ਨ ਨੂੰ ਰੋਕਣ ਲਈ ਗ੍ਰਿਫਤਾਰ ਕੀਤੇ ਕਿਸਾਨਾਂ ਮਜਦੂਰਾਂ ਅਤੇ ਆਗੂਆਂ ਦੀ ਰਿਹਾਈ ਦੇ ਮਾਮਲੇ ਵਿੱਚ ਇਹ ਰੇਲ ਰੋਕੋ ਉਲੀਕਿਆ ਗਿਆ ਸੀ। ਉਹਨਾਂ ਕਿਹਾ ਕਿ 6 ਦੀ ਸ਼ਾਮ ਨੂੰ ਹੀ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੇ ਦੇਵੀਦਾਸਪੁਰੇ ਪਹੁੰਚਣਾ ਸ਼ੁਰੂ ਕਰ ਦਿੱਤਾ, ਜ਼ੋ ਕਿ 1 ਵਜੇ ਦੇ ਕਰੀਬ ਤੱਕ ਜਾਰੀ ਰਿਹਾ। ਰਾਤ ਇੱਕ ਵਜੇ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਮਾਹੌਲ ਤਲਖ਼ੀ ਵਾਲਾ ਹੋਣ ਪਿੱਛੋਂ ਕਿਸਾਨਾਂ ਵੱਲੋਂ, ਜ਼ੋ ਕਿ ਰੇਲ ਮਾਰਗ ਤੋਂ ਲਗਭਗ 1 ਕਿਲੋਮੀਟਰ ਹਟਵੇ ਬੈਠੇ ਸਨ, ਰੇਲ ਲਾਈਨ ਵੱਲ ਪੈਦਲ ਚਲਣਾ ਸ਼ੁਰੂ ਕੀਤਾ ਜਿਸ ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ ਮੁੱਕੀ ਵੀ ਹੋਈ ਪਰ ਪ੍ਰਦਰਸ਼ਨਕਾਰੀ ਰੇਲ ਲਾਈਨ ਕੋਲ ਜਾ ਕੇ ਰੁਕ ਗਏ ਅਤੇ ਧਰਨਾਕਾਰੀ ਕਿਸਾਨਾਂ ਨੇ ਸਾਫ ਕੀਤਾ ਕਿ ਉਹਨਾਂ ਦਾ ਮਕਸਦ ਐਲਾਨੇ ਸਮੇਂ ਤੋਂ ਪਹਿਲਾਂ ਰੇਲ ਜਾਮ ਕਰਨਾ ਨਹੀਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਰੇਲ ਪਟੜੀ ਤੋਂ ਹਟਵੇਂ ਨੀਚੇ ਵਾਲੀ ਸਾਇਡ ਤੇ ਸ਼ਾਂਤਮਈ ਰੂਪ ਵਿੱਚ ਬੈਠ ਗਏ। ਮੌਕੇ ਤੇ ਮੌਜੂਦ ਡੀ ਐਸ ਪੀ ਜੰਡਿਆਲਾ ਵੱਲੋਂ ਆਹਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਰਾਤ ਦੇ ਕਰੀਬ 2 ਵਜੇ ਡੀ ਆਈ ਜੀ ਬਾਡਰ ਰੇਂਜ ਅਤੇ ਐਸ ਐਸ ਪੀ ਅੰਮ੍ਰਿਤਸਰ ਪਹੁੰਚੇ ਅਤੇ ਮੰਗਾਂ ਤੇ ਲੰਬੀ ਚਰਚਾ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਦੇਸ਼ ਦੇ ਨਾਜ਼ੁਕ ਹਾਲਾਤਾਂ ਦਾ ਹਵਾਲਾ ਵੀ ਦਿੱਤਾ ਗਿਆ। ਕਿਸਾਨ ਆਗੂਆਂ ਦੱਸਿਆ ਕਿ ਦੇਸ਼ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਆਵਾਜਾਈ ਵਿੱਚ ਕਿਸੇ ਵੀ ਤਰਾਂ ਦੀ ਰੁਕਾਵਟ ਨਹੀਂ ਪਾਈ ਗਈ ਅਤੇ ਮੰਗਾਂ ਤੇ ਵਿਸਤ੍ਰਿਤ ਚਰਚਾ ਲਈ ਆਗੂਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਮਜਦੂਰਾਂ ਨੂੰ ਰੇਲਵੇ ਟਰੈਕ ਨੇੜਿਓਂ ਪਰੇ ਕਰ ਲਿਆ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ 45 ਦਿਨ ਦੇ ਅੰਦਰ-ਅੰਦਰ ਭਾਰਤ ਮਾਲਾ ਪ੍ਰੋਜੇਕਟ ਨਾਲ ਸਬੰਧਿਤ ਕਿਸਾਨਾਂ ਦੀਆਂ ਜਮੀਨਾਂ ਦੇ ਪੈਸੇ ਪਾ ਦਿੱਤੇ ਜਾਣਗੇ ਅਤੇ ਜਿੰਨੀ ਦੇਰ ਪੈਸੇ ਨਹੀਂ ਦਿੱਤੇ ਜਾਂਦੇ ਓਨੀ ਦੇਰ ਜਮੀਨ ਤੇ ਉਸਾਰੀ ਦਾ ਕੰਮ ਨਹੀਂ ਕੀਤਾ ਜਾਵੇਗਾ, ਗ੍ਰਿਫਤਾਰ ਕੀਤੇ ਗਏ ਸਾਰੇ ਆਮ ਕਿਸਾਨ ਮਜਦੂਰ ਅਤੇ ਆਗੂ ਤੁਰੰਤ ਬਿਨਾ ਸ਼ਰਤ ਰਿਹਾਅ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਹਰ ਤਰੀਕੇ ਦੇ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਘਰਸ਼ੀ ਧਿਰਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਦੇ ਚਲਦੇ ਆਗੂਆਂ ਦੀ ਫੜ ਫੜਾਈ ਅਤੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਲਈ ਪੁਲਿਸ ਜਬਰ ਦੀ ਵਰਤੋਂ ਕੀਤੀ ਗਈ ਹੈ, ਅਗਰ ਨੇੜ ਭਵਿੱਖ ਵਿੱਚ ਇਹ ਕਵਾਇਦ ਬੰਦ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਪ੍ਰੋਗਰਾਮ ਦੇ ਕੇ ਇਸ ਜਬਰ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੌਕੇ ਸੂਬਾ ਆਗੂ ਹਰਜਿੰਦਰ ਸਿੰਘ ਛੱਕਰੀ, ਸਤਨਾਮ ਸਿੰਘ ਮਾਣੋ ਚਾਹਲ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸਕੱਤਰ ਸਿੰਘ ਕੋਟਲਾ ਲਖਵਿੰਦਰ ਸਿੰਘ ਡਾਲਾ ਬਲਵਿੰਦਰ ਸਿੰਘ ਰੁਮਾਣਾ ਚੱਕ ਸੁਖਦੇਵ ਸਿੰਘ ਚਾਟੀਵਿੰਡ, ਦਿਆਲ ਸਿੰਘ ਮੀਆਂ ਵਿੰਡ ਫਤਿਹ ਸਿੰਘ ਪਿੱਦੀ, ਮਾਸਟਰ ਗੁਰਜੀਤ ਸਿੰਘ ਬੱਲੜਵਾਲ, ਸੂਬੇਦਾਰ ਰਸਪਾਲ ਸਿੰਘ ਭਰਥ, ਗੁਰਪ੍ਰੀਤ ਸਿੰਘ ਖਾਨਪੁਰ, ਹਰਭਜਨ ਸਿੰਘ ਵੈਰੋ ਨੰਗਲ, ਹਰਦੀਪ ਸਿੰਘ ਮਹਿਤਾ, ਕੁਲਦੀਪ ਸਿੰਘ ਬੇਗੋਵਾਲ, ਹਰਪਾਲ ਸਿੰਘ ਪਠਾਨਕੋਟ, ਰੇਸ਼ਮ ਸਿੰਘ ਘੁਰਕਵਿੰਡ, ਬਲਦੇਵ ਸਿੰਘ ਬੱਗਾ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਿਰ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।