ਸੇਂਟ ਸੋਵਰੇਨ ਕਾਂਨਵੈਂਟ ਸਕੂਲ ਚਵਿੰਡਾ ਦੇਵੀ ‘ਚ ਲੇਬਰ ਡੇਅ ਮਨਾਇਆ
ਚਵਿੰਡਾ ਦੇਵੀ,2 ਮਈ (ਕੁਲਜੀਤ ਸਿੰਘ)-ਸੇਂਟ ਸੋਵਰੇਨ ਕਾਂਨਵੈਂਟ ਸਕੂਲ ਚਵਿੰਡਾ ਦੇਵੀ ਵਿੱਚ ਅੱਜ ਵਿਸ਼ਵ ਮਜ਼ਦੂਰ ਦਿਵਸ (ਲੇਬਰ ਡੇਅ) ਮਨਾਇਆ ਗਿਆ। ਹਰ ਸਾਲ ਦੀ ਤਰਾਂ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਸਾਂਝੇ ਤੌਰ ਤੇ ਸਕੂਲ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਸਕੂਲ ਦੇ ਹੈਲਪਰਸ ਨੂੰ ਤੋਹਫੇ ਦਿੱਤੇ ਗਏ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ , ਐੱਮ.ਡੀ ਕੋਮਲ ਕਪੂਰ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਗਿਆ ਕਿ ਸਾਡੇ ਵੱਡਿਆਂ ਬਜ਼ੁਰਗਾਂ ਨੇ ਸਾਨੂੰ ਸੱਭਨਾਂ ਦਾ ਮਾਣ ਸਤਿਕਾਰ ਕਰਨ ਦੇ ਸੰਸਕਾਰ ਦਿੱਤੇ ਹਨ ਅਤੇ ਇਹ ਸੰਸਕਾਰ ਉਨਾਂ ਨੇ ਆਪਣੇ ਵਿਦਿਆਰਥੀਆਂ ਵਿੱਚ ਪੈਦਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਰਮਚਾਰੀਆਂ ਦੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਕੂਲ ਇੱਕ ਪਰਿਵਾਰ ਹੈ ਅਤੇ ਇਹ ਸਾਰੇ ਸਾਡੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹਨ। ਸਕੂਲ ਦੀ ਤਰੱਕੀ, ਸਾਂਭ -ਸੰਭਾਲ ਅਤੇ ਸੁਰੱਖਿਆ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਇੰਨਾ ਤੇ ਮਾਣ ਹੈ। ਇਸ ਮੌਕੇ ਤੇ ਸਕੂਲ ਦੇ ਕਰਮਚਾਰੀਆਂ ਨੇ ਵੀ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦਿਆਂ ਭਵਿੱਖ ਵਿੱਚ ਹੋਰ ਪਿਆਰ ਅਤੇ ਤਨ-ਦੇਹੀ ਨਾਲ ਸਕੂਲ ਦੇ ਕੰਮਾਂ ਅਤੇ ਤਰੱਕੀ ਵਿੱਚ ਹਿੱਸਾ ਪਾਉਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਵਾਈਸ ਪਿ੍ਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਪਾਰੁਲ ਸੁੰਦਰ ਸਟਾਫ ਤੇ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਨ।
ਫੋਟੋ ਕੈਪਸ਼ਨ -ਸੇਂਟ ਸੋਵਰੇਨ ਕਾਂਨਵੈਟ ਸਕੂਲ ਚਵਿੰਡਾ ਦੇਵੀ ਦੇ ਐੱਮ. ਡੀ ਕੋਮਲ ਕਪੂਰ, ਵਾਇਸ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ, ਅਧਿਆਪਕ ਲੇਬਰ ਡੇਅ ਮੌਕੇ ਸਕੂਲ ਦੇ ਕਰਮਚਾਰੀਆਂ ਨੂੰ ਤੋਹਫੇ ਵੰਡਦੇ ਹੋਏ।