ਨਿਹੱਥੇ ਲੋਕਾਂ ਨੂੰ ਮਾਰਨਾਂ ਪਾਕਿਸਤਾਨ ਦੀ ਸ਼ਰਮਨਾਕ ਕਰਤੂਤ- ਸੋਨਾ ਚਾਟੀਵਿੰਡ
ਕੇਂਦਰ ਸਰਕਾਰ ਨੂੰ ਚਾਹੀਦੀ ਹੁਣ ਆਰ ਪਾਰ ਦੀ ਲੜਾਈ
ਚਵਿੰਡਾ ਦੇਵੀ,24 ਅਪ੍ਰੈਲ (ਕੁਲਜੀਤ ਸਿੰਘ)
-ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੀ ਮਜੀਠਾ ਹਲਕੇ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਸਤਨਾਮ ਸਿੰਘ ਸੋਨਾ ਚਾਟੀਵਿੰਡ ਲੇਹਲ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਬੇਗੁਨਾਹ ਨਿਹੱਥੇ ਲੋਕਾਂ ਨੂੰ ਮਾਰਨਾਂ ਪਾਕਿਸਤਾਨ ਦੀ ਸ਼ਰਮਨਾਕ ਕਰਤੂਤ ਹੈ ਜੋਂ ਕਿ ਬਖਸ਼ਣਯੋਗ ਨਹੀਂ ਹੈ। ਸੋਨਾ ਚਾਟੀਵਿੰਡ ਨੇ ਕਿਹਾ ਕਿ ਸੈਲਾਨੀਆਂ ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸਮੂਹ ਦੇਸ਼ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸ ਕਾਇਰਾਨਾ ਹਰਕਤ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਅਤੇ ਹੁਣ ਵੇਲਾ ਆ ਗਿਆ ਹੈ ਪਾਕਿਸਤਾਨ ਨਾਲ ਆਰ ਪਾਰ ਦੀ ਲੜਾਈ ਦਾ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਕਿ ਸਾਨੂੰ ਪਾਕਿਸਤਾਨ ਨਾਲ ਸਾਰੇ ਸਬੰਧ ਤੋੜ ਦੇਣੇ ਚਾਹੀਦੇ ਹਨ ਤਾਂ ਜੋਂ ਇਸ ਅੱਤਵਾਦੀ ਦੇਸ਼ (ਪਾਕਿਸਤਾਨ) ਨੂੰ ਪਤਾ ਚਲੇ ਕਿ ਭਾਰਤ ਅੱਤਵਾਦੀ ਦੇਸ਼ਾਂ ਨਾਲ ਸਾਂਝ ਨਹੀ ਰੱਖਦਾ। ਇਸ ਮੌਕੇ ਭੁਪਿੰਦਰ ਸਿੰਘ ਬਿੱਟੂ, ਲਾਭ ਸਿੰਘ ਬੱਗਾ, ਡਾਕਟਰ ਸਤਨਾਮ ਸਿੰਘ ਸੋਨਾ, ਐਸ ਆਈ ਹਰਜਿੰਦਰ ਸਿੰਘ, ਐਸ ਆਈ ਗੁਰਨਾਮ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਮਸਟਰ ਪੁਸ਼ਵਿੰਦਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਲਾਡੀ, ਡਾਕਟਰ ਦਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ- ਡਾਕਟਰ ਸਤਨਾਮ ਸਿੰਘ ਸੋਨਾ ਚਾਟੀਵਿੰਡ ਦੀ ਪੁਰਾਣੀ ਤਸਵੀਰ।





