ਸੇਂਟ ਸੋਲਜਰ ਸਕੂਲ ਵਿਖੇ 80ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ।
ਜੰਡਿਆਲਾ ਗੁਰੂ ਕੁਲਜੀਤ
ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਬੜੀ ਹੀ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਸਬੰਧੀ ਸਕੂਲ ਵਿਚ ਦੋ ਦਿਨਾਂ ਸਮਾਗਮ ਰੱਖਿਆ ਗਿਆ। ਸਮਾਗਮ ਦੇ ਪਹਿਲੇ ਦਿਨ ਸਕੂਲ ਦੇ ਸ਼ਾਨਦਾਰ ਆਡੋਟੋਰੀਅਮ ਵਿੱਚ ਇੱਕ ਫੰਕਸ਼ਨ ਰੱਖਿਆ ਗਿਆ ।ਜਿਸ ਵਿੱਚ ਸਕੂਲ ਦੇ ਕਲਚਰਲ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਾਰਿਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਅਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕੀਤੀ। ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਇੱਕ ਬਹੁਤ ਹੀ ਵਧੀਆ ਗਰੁੱਪ ਡਾਂਸ ਆਈਟਮ ਪੇਸ਼ ਕੀਤੀ ।ਜਿਸ ਨਾਲ ਉਥੇ ਹਾਜਰੀਨ ਸਾਰਿਆਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਅਤੇ ਪੂਰਾ ਹਾਲ “ਇਨਕਲਾਬ ਜਿੰਦਾਬਾਦ” “ਭਾਰਤ ਮਾਤਾ ਕੀ ਜੈ” ਦੇ ਨਾਰਿਆਂ ਦੇ ਨਾਲ ਗੂੰਜ ਉੱਠਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਨਰੇਸ਼ ਪਾਠਕ (ਮੈਂਬਰ ਆਫ ਸਬੋਡੀਨੇਟ ਸਰਵਿਸਿਸ ਸਿਲੈਕਸ਼ਨ ਬੋਰਡ)। ਅਤੇ ਸ.ਸਰਬਜੀਤ ਸਿੰਘ ਡਿੰਪੀ (ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਉਪਰੰਤ ਸਕੂਲ ਦੇ ਪੰਜ ਹਾਊਸਾਂ (ਡੇਜੀ, ਲੋਟਸ, ਪੈਨਜੀ ,ਰੋਜ, ਲਿਲੀ) ਵਿਚਕਾਰ ਆਜ਼ਾਦੀ ਦਿਵਸ ਨਾਲ ਸੰਬੰਧਿਤ ਭਾਸ਼ਣ ਮੁਕਾਬਲੇ ਕਰਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮਨਮੀਤ ਕੌਰ ਡੇਜ਼ੀ ਹਾਊਸ ਨੇ ਪਹਿਲਾ ਸਥਾਨ ,ਤਨਵੀਰ ਕੌਰ ਲੋਟਸ ਹਾਊਸ ਨੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਰੋਜ਼ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਮੈਨੇਜਮੈਂਟ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਨੂੰ ਟਰੋਫੀ ਦੇ ਰੂਪ ਵਿੱਚ ਇਨਾਮ ਵੀ ਦਿੱਤੇ ਗਏ।
ਸਮਾਗਮ ਦੇ ਦੂਸਰੇ ਦਿਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ.ਸ੍ਰੀਮਤੀ ਅਮਰਪ੍ਰੀਤ ਕੌਰ ਵੱਲੋਂ ਸਕੂਲ ਕੈਂਪਸ ਵਿੱਚ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ।ਉਪਰੰਤ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਅਤੇ ਨਾਲ ਹੀ ਐਨਸੀਸੀ ਕੈਡਿਟ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਅਤੇ ਦੇਸ਼ ਭਗਤੀ ਦੇ ਗੀਤ ਗਾਏ। ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਾਨੂੰ ਮਹਾਨ ਸੂਰਬੀਰਾਂ, ਮਹਾਨ ਸੁਤੰਤਰਤਾ ਸੈਨਾਨੀਆ ਦੇ ਬਲਿਦਾਨ ਕਰਕੇ ਮਿਲੀ ਹੈ। ਸਾਨੂੰ ਦੇਸ਼ ਭਗਤ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਆਓ ਅਸੀਂ ਆਪਣੇ ਭਾਰਤ ਦੇਸ਼ ਨੂੰ ਕਰਪਸ਼ਨ ਰਹਿਤ ਇੱਕ ਸਾਫ ਸੁਥਰਾ ਸਮਾਜ ਅਤੇ ਭਾਰਤ ਦੇ ਵਾਤਾਵਰਨ ਨੂੰ ਵੀ ਹਰਿਆ ਭਰਿਆ ਰੱਖਣ ਦਾ ਯਤਨ ਕਰੀਏ। ਅਤੇ ਇਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਈਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ਿਲਪਾ ਸ਼ਰਮਾ ਕੋਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


