7 ਅਗਸਤ ਦੀ ਮਹਾ ਰੈਲੀ ਚ ਸਾਰੇ ਪੰਜਾਬ ਚੋਂ ਵੱਡੀ ਗਿਣਤੀ ਚ ਚੰਡੀਗੜ੍ਹ ਪੁੱਜਣਗੇ ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਃ—- ਨਿਰਮਲਜੀਤ ਸਿੰਘ ਬਾਜਵਾ, ਕੁਲਵੰਤ ਸਿੰਘ ਡੇਹਰੀਵਾਲ ।
ਸ਼੍ਰੀ ਅੰਮ੍ਰਿਤਸਰ ਸਾਹਿਬ 6 ਅਗਸਤ ਕੁਲਜੀਤ ਸਿੰਘ (ਭੁੱਲਰ ਦੇਵੀਦਾਸਪੁਰੀਆ )ਰਿਟਾਇਰ ਪਟਵਾਰੀ,ਕਾਨੂੰਗੋ,ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ. ਨਿਰਮਲਜੀਤ ਸਿੰਘ ਬਾਜਵਾ,ਅਤੇ ਬੁਲਾਰੇ ਸ੍ਰ. ਕੁਲਵੰਤ ਸਿੰਘ ਡੇਹਰੀਵਾਲ ਨੇ ਇੱਕ ਪ੍ਰੈਸ ਨੂੰ ਜਾਰੀ ਸਾਂਝੇ ਤੌਰ ਤੇ ਬਿਆਨ ਪੰਜਾਬ ਮੁਲਾਜ਼ਮ ਮੰਚ ਪੰਜਾਬ ਵਾ ਮੁਲਾਜਮ ਤੇ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ਤੇ ਸਮੁੱਚਾ ਮੁਲਾਜ਼ਮ ਵਰਗ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ 7 ਅਗਸਤ ਨੂੰ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿੱਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਇੱਕ ਮਹਾਂ ਰੈਲੀ ਕਰ ਰਿਹਾ ਹੈ, ਜੋ ਕਿ ਸੰਨ 1947 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਮੁਲਾਜ਼ਮ ਰੈਲੀ ਹੋ ਨਿਬੜੇਗੀ । ਜਿਸ ਵਿੱਚ ਸਾਰੇ ਪੰਜਾਬ ਭਰ ਤੋਂ ਸੇਵਾ ਮੁਕਤ ਪਟਵਾਰੀ, ਕਾਨੂੰਗੋ ਸਹਿਬਾਨ, ਨਾਇਬ ਤਹਿਸੀਲਦਾਰ ਸਹਿਬਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ । ਇਸ ਸਬੰਧੀ ਸਮੁੱਚੇ ਪੰਜਾਬ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਸੇਵਾ ਮੁਕਤ ਸਾਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਅਗਰ ਇਸ ਮਹਾਂ ਰੈਲੀ ਉਪਰੰਤ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਾਂ ਸਰਕੀ ਤਾਂ ਸਰਕਾਰ ਵਿਰੁੱਧ ਸਖ਼ਤ ਤੋਂ ਸਖਤ ਐਕਸ਼ਨ ਉਲੀਕੇ ਜਾਣਗੇ ।ਅਹਿਮ ਮੰਗਾਂ ਵਿੱਚ ਸਾਝਾਂ ਮੁਲਾਜਮ ਵਰਗ ਮੰਗ ਕਰਦਾ ਹੈ ਕਿ ਸਾਝੇਂ ਮੁਲਾਜ਼ਮ ਵਰਗ ਦੀਆਂ ਹੇਠ ਲਿਖੀਆਂ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤੀਆਂ ਜਾਣ ।
( ੳ ) ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ( ਅ )2.59 ਦੇ ਗੁਣਾਂਕ ਨਾਲ ਪੈਅ ਕਮਿਸ਼ਨ ਦੇ ਬਕਾਏ ਯੱਕ ਮੁਸ਼ਤ ਜਾਰੀ ਕੀਤੇ ਜਾਣ । ( ੲ ) ਮੁਲਾਜ਼ਮਾਂ ਤੇ 200/- ਰੂਪੈ ਪ੍ਰਤੀ ਮਹੀਨਾ ਲਾਇਆ ਜਜ਼ੀਆ ਟੈਕਸ ਬੰਦ ਕੀਤਾ ਜਾਵੇ । ( ਸ ) 18% ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ । ( ਹ ) ਪ੍ਰੋਬੇਸ਼ਨ ਪ੍ਰੀਅਡ ਬੰਦ ਕੀਤਾ ਜਾਵੇ । ( ਕ ) ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕੀਤੇ ਜਾਣ । ( ਖ ) ਹਰ ਤਰ੍ਹਾਂ ਦੇ ਕੱਚੇ, ਠੇਕਾ ਅਧਾਰਿਤ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ ।
7 ਅਗਸਤ ਦੀ ਮਹਾ ਰੈਲੀ ਚ ਸਾਰੇ ਪੰਜਾਬ ਚੋਂ ਵੱਡੀ ਗਿਣਤੀ ਚ ਚੰਡੀਗੜ੍ਹ ਪੁੱਜਣਗੇ ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਃ—- ਨਿਰਮਲਜੀਤ ਸਿੰਘ ਬਾਜਵਾ, ਕੁਲਵੰਤ ਸਿੰਘ ਡੇਹਰੀਵਾਲ ।


कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


