ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੀ ਹੋਈ ਮੀਟਿੰਗ ।
July 27th, 2026 | Post by :- | 78 Views

ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੀ ਹੋਈ ਮੀਟਿੰਗ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਥੜੇ ਦੇ ਫ਼ੈਸਲੇ ਤਹਿਤ ਜੰਡਿਆਲਾ ਗੁਰੂ ਮੰਡਲ ਵਿਖੇ ਪਾਵਰ ਕਾਮ ਅਤੇ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਦੇ ਮੰਡਲ ਪ੍ਰਧਾਨ ਨਰਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮਿੱਤੀ 21.7.2026 ਤੋਂ 26.7.2026 ਤੱਕ ਹੜਤਾਲ ਗਏ।ਮਿੱਤੀ 26.7.2026 ਨੂੰ 3.30 ਤੱਕ ਦੇਰ ਰਾਤ ਤੱਕ ਮੀਟਿੰਗ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੀ ਐਸ ਪੀ ਸੀ ਐਲ ਦੀ ਮੈਨੇਜਮੈਂਟ ਅਤੇ ਸਾਂਝੇ ਥੜੇ ਦੀ ਲੀਡਰਸ਼ਿਪ ਦਰਮਿਆਨ ਸਹਿਮਤੀਆ ਹੋਈਆ।10/11 ਮੰਗਾਂ ਫਾਇਨਾਂਸ ਨਾਲ ਸਬੰਧਤ ਹਨ। ਕੇਦਰੀ ਸਕੇਲ ਰੱਦ ਕਰਕੇ PSPCL ਦੇ ਸਕੇਲ ਲਾਗੂ ਕੀਤੇ ਜਾਣ। ਜੋ ਸਹਿਮਤੀਆ ਬਣੀਆਂ ਹਨ। ਸਾਰੇ ਰੈਗੂਲਰ ਅਤੇ ਪੈਨਸ਼ਨਰਾਂ ਤੇ ਮੈਡੀਕਲ ਕੈਸ਼ਲੈਸ ਸਕੀਮ ਸਾਰੇ ਸਹਾਇਕ ਲਾਈਨ ਮੈਨਾ ਤੋਂ ਲਾਈਨ ਮੈਨ ਖਾਲੀ ਪੋਸਟਾਂ ਤੇ ਪ੍ਰਮੋਟ ਕੀਤਾ ਜਾਵੇਗਾ। ਅਤੇ ਨਵੀਂ ਭਰਤੀ ਕੀਤੀ ਜਾਵੇਗੀ।2011 ਤੋਂ ਰੱਖੇ ਕਾਮਿਆਂ ਨੂੰ ਬਿਜਲੀ ਯੂਨਿਟਾ ਦੀ ਰਅਇਤ ਦਿੱਤੀ ਜਾਵੇਗੀ। ਸਟੇਟ ਬੈਂਕ ਦੇ ਖਾਤੇ ਵਾਲਿਆਂ ਵਾਲੇ ਸਾਥੀ ਜੇਕਰ ਟੈਕਨੀਕਲ ਹਾਦਸਾ ਹੋ ਜਾਂਦਾ ਹੈ। ਤਾਂ ਬੈਕ ਇੱਕ ਕਰੋੜ ਰੁਪੈ ਦੇਵਾਂਗਾ ਅਤੇ 35 ਲੱਖ ਰੁਪਏ ਐਕਸਗਰੇਸੀਆ ਦਿੱਤਾ ਜਾਵੇਗਾ। ਪੱਕੇ ਕੰਮ ਤੇ ਪੱਕੀ ਭਰਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਪੈਨਸ਼ਨਰਾਂ ਦਾ 200 ਰੁਪੈ ਡਿਵੈਲਪਮੈਂਟ ਟੈਕਸ ਬੰਦ ਕਰਨਾ। ਰਹਿੰਦੇ 23 ਸਾਲਾਂ ਸਹੇਲੀ ਬਿਨਾਂ ਸ਼ਰਤ ਅਤੇ 2.59 31.12.2015 ਤੋਂ ਪਹਿਲਾਂ ਦੇ ਰਟਿਇਰਡ ਹੋਏ ਸਾਥੀਆਂ ਦੀ ਮੰਗ ਦਰਜ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਬੱਲ ਵਰਕਿੰਗ ਜਰਨਲ ਸਕੱਤਰ ਪੰਜਾਬ ਪਾਵਰ ਕਾਮ ਅਤੇ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਉਕਤ ਜਾਣਕਾਰੀ ਦਿੰਦੇ ਹੋਏ। ਇਸ ਤੋਂ ਇਲਾਵਾ ਗੁਰਮੀਤ ਸਿੰਘ ਗਿੱਲ ਦਵਿੰਦਰ ਸਿੰਘ ਢੱਪਈਆ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਪੱਧਰੀ ਹੀਰਾ ਸਿੰਘ ਬਿਕਰਮਜੀਤ ਸਿੰਘ ਕੁਲਵੰਤ ਸਿੰਘ ਜਹਾਂਗੀਰ ਜਗਦੀਸ਼ ਸਿੰਘ ਬਿਕਰਮਜੀਤ ਸਿੰਘ ਸ਼ਾਮ ਨਗਰ ਆਦਿ ਆਗੂਆ ਨੇ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।