ਫਾਈਨਲ ਮੈਚ ਚ ਗਹਿਰੀ ਦੀ ਟੀਮ ਰਹੀ ਜੇਤੂ
ਨੌਜਵਾਨ ਨਸ਼ੇ ਛੱਡ ਖੇਡਾਂ ਚ ਆਉਣ :,ਸੁਹਿੰਦਰ ਕੌਰ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਗੁਰੂ ਦੀ ਦੁਸ਼ਹਿਰਾ ਗਰਾਊਂਡ ਤੇ ਖੁੱਲੇ ਮੈਦਾਨ ਚ ਸ਼੍ਰੀ ਤਾਰਾ ਚੰਦ ਜੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਤੌਰ ਤੇ ਕੈਬਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਸਹਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਟੂਰਨਾਮੈਂਟ 16 ਸ਼ਹਿਰ ਤੇ ਪਿੰਡਾ ਦੇ ਕਰੀਬ ਟੀਮਾਂ ਨੇ ਭਾਗ ਲਿਆ ਇਹ ਟੂਰਨਾਮੈਂਟ ਦੋ ਮਹੀਨੇ ਕਰੀਬ ਚੱਲਿਆ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਆਰਸੀਸੀ ਜੰਡਿਆਲਾ ਗੁਰੂ ਤੇ ਪਿੰਡ ਗਹਿਰੀ ਟੀਮ ਵਿਚਕਾਰ ਕ੍ਰਿਕਟ ਦਾ ਰਮਾਚਕ ਮੈਚ ਹੋਇਆ ਜਿਸ ਵਿੱਚ ਜੰਡਿਆਲਾ ਗੁਰੂ ਦੀ ਟੀਮ ਨੇ ਵੀਹ ਓਵਰਾਂ ਵਿੱਚ 253 ਦੋੜਾ ਬਣਾਈਆਂ ਸਨ ਉੱਥੇ ਗਹਿਰੀ ਮੰਡੀ ਦੀ ਟੀਮ ਨੇ 18 ਓਵਰ ਤੇ ਪੰਜ ਬੋਲਾਂ 254 ਰਨ ਮਾਰ ਕੇ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਕੈਬਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਸੁਹਿੰਦਰ ਕੌਰ ਨੇ ਸਬੋਧਨ ਕਰਦਿਆਂ ਕਿਹਾ ਅੱਜ ਦੇ ਹੋਏ ਟੂਰਨਾਮੈਂਟ ਦੋਵਾਂ ਟੀਮਾਂ ਨੇ ਜਬਰਦਸਤ ਖੇਡ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਉਹ ਆਪਣਾ ਧਿਆਨ ਵੱਧ ਤੋਂ ਵੱਧ ਖੇਡਾਂ ਵੱਲ ਲਗਉਣ ਜਿਸ ਨਾਲ ਉਹਨਾਂ ਦੇ ਨਸ਼ੇ ਵਰਗੀ ਨਾ ਮੁਰਾਦ ਬਿਮਾਰੀ ਛੁਟਕਾਰਾ ਮਿਲ ਸਕਦਾ ਹੈ ਉਹਨਾਂ ਨੇ ਕਿਹਾ ਕਿ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ ਕਦਮ ਪੱਟਿਆ ਜਿਸ ਨਾਲ ਨੌਜਵਾਨ ਸਹੀ ਸੇਧ ਮਿਲਦੀ ਹੈ। ਮੈਚ ਕਰਵਾਉਣ ਦੀ ਖੁਸ਼ੀ ਵਿੱਚ ਸਮੀਰ ਸੰਦਲ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਜੇਤੂ ਜਿੱਤੀ ਟੀਮ ਨੂੰ 21000 ਨਗਦ ਇਨਾਮ ਨਾਲ ਕੱਪ ਤੇ ਹਾਰੀ ਟੀਮ ਨੂੰ 11000 ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਸੁਹਿੰਦਰ ਕੌਰ,ਸਤਿੰਦਰ ਸਿੰਘ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਚੇਅਰਮੈਨ ਸੁਵਿੰਦਰ ਸਿੰਘ ਚੰਦੀ,ਨਰੇਸ਼ ਪਾਠਕ ਐਸ ਬੋਰਡ ਮੈਂਬਰ, ਹਰਜਿੰਦਰ ਸਿੰਘ ਕਲੇਰ, ਸਮੀਰ ਸੰਦਲ, ਗੁਰਪ੍ਰੀਤ ਸਿੰਘ ਚੰਦੀ, ਕਰਨ ਸੰਦਲ, ਬਾਬਾ ਦਾਸ, ਰੋਹਿਤ ਸੰਦਲ ,ਦੇਸ ਰਾਜ ਗੁਰੀ ਸ਼ਾਹ,ਸੈਂਡੀ ਟੈਲੀਕੋਮ,
ਰਾਜ ਸ਼ਰਮਾ ,ਮਨਿੰਦਰ ਸਿੰਘ,ਅਸ਼ਵਨੀ ਸ਼ਰਮਾ,ਸੁਖਚੈਨ ਸਿੰਘ,ਲਾਡੀ ਹਰਦੀਪ ਵਿਰਦੀ,, ਰਵੀ ਭਲਵਾਨ, ਸੋਨੂ ਬਰਾੜ,ਸਨੀ ਬਰਾੜ,ਰਵਿੰਦਰ ਸਿੰਘ ਰੋਕੀ, ਨਰਿੰਦਰ ਸਿੰਘ ਆਦੀ ਹਾਜਰ ਸਨ
ਕੈਪਸ਼ਨ ਜਿੱਤੀ ਹੋਈ ਟੀਮ ਨੂੰ ਕੱਪ ਨਾਲ ਸਨਮਾਨਿਤ ਕਰਦੇ ਹੋਏ ਸਤਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਸੁਵਿੰਦਰ ਸਿੰਘ ਚੰਦੀ ਸਮੀਰ ਸੰਦਲ ਤੇ ਹੋਰ





